ਸਕੂਲ ਦੀ ਨੌਕਰੀ ਦੌਰਾਨ ਬਾਕੀ ਕੰਮਾਂ ਦੇ ਨਾਲ ਪੋਸਟ ਮੈਟ੍ਰਿਕ ਅਤੇ ਪ੍ਰੀ ਮੈਟ੍ਰਿਕ ਵਜੀਫੇ ਦੇ ਫਾਰਮ ਭਰਨ ਦਾ ਕੰਮ ਵੀ ਕਰਵਾਉਣਾ ਮੇਰੇ ਜਿੰਮੇ ਹੁੰਦਾ ਸੀ। ਚਾਹੇ ਇਸ ਕੰਮ ਲਈ ਇੱਕ ਸੀਨੀਅਰ ਟੀਚਰ ਜੋ ਪੰਜਾਬੀ ਵਿਸ਼ੇ ਦੀ ਸੀ ਨੂੰ ਨੋਡਲ ਅਫਸਰ ਵੀ ਲਾਇਆ ਹੋਇਆ ਸੀ। ਜੋ ਆਪਣੇ ਕੰਮ ਵਿੱਚ ਨਿਪੁੰਨ ਸੀ। ਇਸ ਕੰਮ ਵੱਲੋਂ ਮੈਂ ਬੇਫਿਕਰ ਸੀ। ਪਰ ਇਸ ਕੰਮ ਦੀ ਪ੍ਰਗਤੀ ਖਾਤਿਰ ਮੈਂ ਬਾਕੀ ਟੀਚਰਾਂ ਤੇ ਨੋਡਲ ਅਫਸਰ ਦੇ ਨਾਲ ਸੰਪਰਕ ਵਿੱਚ ਰਹਿੰਦਾ ਸੀ। ਉਹ ਮੈਡਮ ਹਰ ਕੰਮ ਪੂਰੀ ਜਿੰਮੇਵਾਰੀ ਨਾਲ ਕਰਦੀ ਸੀ। ਇਸ ਲਈ ਹਰ ਨਵਾਂ ਕੰਮ ਉਸ ਨੂੰ ਸੌਂਪ ਕੇ ਉਸਨੂੰ ਨੋਡਲ ਅਫਸਰ ਬਣਾ ਦਿੱਤਾ ਜਾਂਦਾ। ਵਜੀਫੇ ਦੇ ਫਾਰਮ ਭਰਨ ਲਈ ਬਾਕੀ ਸ਼ਰਤਾਂ ਦੇ ਨਾਲ ਪਰਿਵਾਰਿਕ ਆਮਦਨ ਦਾ ਕਾਲਮ ਵੀ ਹੁੰਦਾ ਸੀ। ਖੇਤੀ ਵਾਲੀ ਜਮੀਨ ਦੀ ਕੋਈਂ ਹੱਦ ਨਿਸਚਿਤ ਸੀ। ਹੁਣ ਕਲਾਸ ਇੰਚਾਰਜਾਂ ਜਿੰਨਾ ਨੇ ਆਪਣੀ ਆਪਣੀ ਕਲਾਸ ਦੇ ਬੱਚਿਆਂ ਦੇ ਫਾਰਮ ਭਰਾਉਂਦੇ ਹੁੰਦੇ ਸਨ ਕੰਪਿਊਟਰ ਲੈਬ ਵਿੱਚ ਜਾਕੇ ਆਨਲਾਈਨ ਫਾਰਮ ਭਰਦੀਆਂ। ਉਹ ਬੱਚਿਆਂ ਨੂੰ ਜ਼ਮੀਨ ਬਾਰੇ ਪੁੱਛਦੀਆਂ।
“ਮੈਡਮ ਸਾਡੇ ਤਾਂ ਓੜਾ ਨਹੀਂ।” ਕਈ ਬੱਚੇ ਜਵਾਬ ਦਿੰਦੇ। ਪਰ ਸ਼ਹਿਰੀ ਮੈਡਮਾਂ ਚਾਹੇ ਉਹ ਕਾਮਰਸ ਵਾਲੀ ਸਵਿਤਾ ਸੀ ਯ ਫਿਜਿਕਸ ਵਾਲੀ ਮੀਨਾ ਉਹਨਾਂ ਦੇ ਗੱਲ ਪੱਲੇ ਨਾ ਪੈਂਦੀ।
“ਇਹ ਓੜਾ ਕੀ ਹੁੰਦਾ ਹੈ।” ਉਹ ਨਾਲਦੀਆਂ ਪੇਂਡੂ ਟੀਚਰਾਂ ਯ ਦਫਤਰ ਵਿੱਚ ਆਕੇ ਪੁੱਛਦੀਆਂ। ਆਪਣੇ ਵਿਸ਼ੇ ਦੀਆਂ ਮਾਹਿਰ ਪੈਂਡੂ ਲਫ਼ਜ਼ਾਂ ਤੋਂ ਮਾਰ ਖਾ ਜਾਂਦੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ