“ਬਲਬੀਰ ਕੀ ਖਾਣਾ ਹੈ।”
“ਮੈਨੂੰ ਖ ਖ ਖ ਖ ਖੰਗ ਹੈ।ਤੇ ਗਲੇ ਦੀ ਵੀ ਤ ਤ ਤ ਤ ਤਕਲੀਫ ਹੈ।”
“ਫਿਰ ਕੀ ਖਾਣਾ ਹੈ।’
“ਭ ਭ ਭ ਭ ਭੱਲੇ ਖਾ ਲੈਂਦਾ ਹਾਂ।”
—-
“ਯਰ ਘੁੱਟ ਕੇ ਪ ਪ ਪ ਪ ਪ ਪਾਣੀ ਪਿਲਾ ਦੇ ਗੋਲ ਗੱਪਿਆਂ ਵਾਲਾ, ਚਿੱਤ ਕ ਕ ਕ ਕ ਕਰਾਰਾ ਹੋਜੂ।”
ਰੇਹੜੀ ਵਾਲੇ ਨੇ ਪਲੇਟ ਵਿੱਚ ਪਾਕੇ ਦੇ ਦਿੱਤਾ।
ਪਹਿਲੀ ਘੁੱਟ ਨਾਲ ਉਸਨੂੰ ਖੰਗ ਛਿੜ ਗਈ ਤੇ ਅੱਥਰੂ ਆ ਗਿਆ। ਅੱਖਾਂ ਚੋ ਪਾਣੀ ਆ ਗਿਆ।
“ਕੀ ਹੋਇਆ ਬਲਬੀਰ।”
“ਬਾਹਲੀਆਂ ਮਿਰਚਾਂ ਹਨ। ਮੇਰੇ ਤਾਂ ਇੱਕ ਘੁੱਟ ਨੇ ਘੀਸਵਾਲ ਕਢਤੇ।”
ਮੇਰੀ ਹਾਸੀ ਨਾ ਬੰਦ ਹੋਵੇ ਘੀਸ ਵਾਲ ਸੁਣਕੇ।
00
ਗੱਡੀ ਖਰਾਬ ਹੋ ਗਈ। ਕਿਸੇ ਵਜ੍ਹਾ ਕਰਕੇ ਹੀਟ ਹੋਣ ਲੱਗ ਪਈ। ਗੱਡੀ ਨੂੰ ਏਜੈਂਸੀ ਵਿੱਚ ਲੈ ਗਏ। “ਇਸ ਕੋ ਕਿਆ ਪ੍ਰਾਬਲਮ ਹੈ।” ਗੱਡੀ ਦੀ ਸਾਈਡ ਵਾਲੀ ਸੀਟ ਤੇ ਬੈਠੇ ਬਲਬੀਰ ਨੂੰ ਕੰਪਨੀ ਦੇ ਇੰਜੀਨੀਅਰ ਨੇ ਪੁੱਛਿਆ।
“ਯੇ ਬਾਹਲਾ ਸੇਕ ਮਾਰਤੀ ਹੈ।” ਬਲਬੀਰ ਨੇ ਦੋ ਟੁੱਕ ਜਬਾਬ ਦੇ ਕੇ ਸਾਰ ਦਿੱਤਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।