ਬਾਬਾ ਚੂਨੀ ਸ਼ਬਜ਼ੀ ਵਾਲਾ।
ਸਾਡੇ ਗੁਆਂਢ ਵਿੱਚ ਰਹਿੰਦਾ ਬਾਬਾ ਚੂਨੀ ਸ਼ਬਜ਼ੀ ਦੀ ਰੇਹੜੀ ਲਾਉਂਦਾ ਸੀ। ਉਸ ਨੂੰ ਬਹੁਤ ਹੀ ਘੱਟ ਨਜ਼ਰ ਆਉਂਦਾ ਸੀ। ਪਰ ਜਿੰਦਗੀ ਦੇ ਕਈ ਦਹਾਕਿਆਂ ਦਾ ਤਜ਼ੁਰਬਾ ਸੀ। ਤੋਲ ਨੂੰ ਪੂਰਾ ਸੀ।ਲੱਕੜ ਦੇ ਤਿੰਨ ਪਹੀਆਂ ਵਾਲੀ ਮਸਾਂ ਰੋੜਦਾ। ਡੰਡੀ ਵਾਲੀ ਤੱਕੜੀ ਤੇ ਪੂਰੀ ਪਕੜ ਸੀ। ਇੱਕ ਦਿਨ ਕਹਿੰਦਾ ਪੰਜ ਕਿਲੋ ਮਤਲਬ ਪਨਸ਼ੇਰੀ ਆਲੂਆਂ ਦੇ ਹਿਸਾਬ ਨਾਲ ਵੀਹ ਪਾਈਆ ਬੁਣਦੇ ਹਨ। ਪਰ ਸ਼ਬਜ਼ੀ ਤੋਲਣ ਵਾਲ਼ੇ ਬੜੀ ਮੁਸ਼ਕਿਲ ਨਾਲ 18 ਪਾਈਐ ( 250 ਗ੍ਰਾਮ ਨੂੰ ਪਾਈਆ ਕਹਿੰਦੇ ਹਨ) ਤੋਲ ਸਕਦੇ ਹਨ। ਪਰ ਮੈਂ ਪੂਰੇ ਵੀਹ ਪਾਈਆ ਤੋਲ ਸਕਦਾ ਹੈ। ਆਪਣੀ ਜਵਾਨੀ ਵੇਲੇ ਤਾਂ ਮੈਂ ਇੱਕੀ ਪਾਈਆ ਬਣਾ ਦਿੰਦਾ ਸੀ।
ਉਸਦੀ ਗੱਲ ਬਿਲਕੁਲ ਸਹੀ ਸੀ। ਕਹਿੰਦੇ ਜਿਸ ਆਦਮੀ ਨੇ ਇੱਕ ਸਾਲ ਸ਼ਬਜ਼ੀ ਦਾ ਕੰਮ ਕਰ ਲਿਆ ਉਹ ਕਦੇ ਜਿੰਦਗੀ ਵਿੱਚ ਮਾਰ ਨਹੀਂ ਖਾਂਦਾ। ਹੁਣ ਉਸਦਾ ਲੜਕਾ ਜੋ ਗੁੰਗਾ ਤੇ ਬੋਲਾ ਹੈ ਸ਼ਬਜ਼ੀ ਦਾ ਕੰਮ ਵਧੀਆ ਕਰ ਰਿਹਾ ਹੈ। ਅੱਜ ਕੱਲ ਦੇ ਡਿਜ਼ੀਟਲ ਕੰਡੇ ਇਸ ਗੱਲ ਦਾ ਅਪਵਾਦ ਹਨ।
#ਰਮੇਸ਼ਸੇਠੀਬਾਦਲ