ਦੋ ਨਵੰਬਰ 2014 ਨੂੰ ਜਦੋ ਮੈ ਆਪਣੀ ਕਾਰ ਦੁਆਰਾ ਡਬਵਾਲੀ ਤੋਂ ਸਿਰਸਾ ਜਾ ਰਿਹਾ ਸੀ ਕਾਰ ਵਿਚ ਮੇਰੀ ਪਤਨੀ ਤੇ ਭਤੀਜਾ ਸੰਗੀਤ ਵੀ ਸੀ। ਕੋਈ 18 ਕੁ ਕਿਲੋਮੀਟਰ ਜਾ ਕੇ ਸਾਡੀ ਕਾਰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਈ। ਮੋਬਾਈਲ ਫੋਨ ਤੇ ਘਰੇ ਸੂਚਨਾ ਦੇ ਦਿੱਤੀ ਗਈ ਐਕਸੀਡੇੰਟ ਦਾ ਨਾਮ ਸੁਣਕੇ ਸਾਰੇ ਸੰਨ ਰਹਿ ਗਏ। ਤੇ ਇਹ ਗੱਲ ਜੰਗਲ ਦੀ ਅੱਗ ਵਾਂਗੂ ਸਾਰੇ ਮੋਹੱਲੇ ਤੇ ਸ਼ਹਿਰ ਵਿਚ ਫੈਲ ਗਈ। ਸਾਡਾ ਗੁਆਂਡੀ ਛੋਟੂ ਰਾਮ ਸ਼ਰਮਾ ਜੋ ਆਪਣੇ ਕਮ ਤੇ ਸ਼ਹਿਰ ਤੋਂ ਅੱਠ ਕਿਲੋਮੀਟਰ ਦੂਰ ਪਟਰੋਲ ਪੰਪ ਤੇ ਗਿਆ ਸੀ ਉਸਨੂੰ ਵੀ ਪਤਾ ਲੱਗ ਗਿਆ। ਤੇ ਛੋਟੂ ਰਾਮ ਆਪਣੀ ਬਾਇਕ ਲੈ ਕੇ ਸਿਰਸਾ ਰੋਡ ਤੇ ਚਲ ਪਿਆ ਹਲਾਂਕਿ ਉਸਨੂੰ ਇਹ ਨਹੀ ਸੀ ਪਤਾ ਕੀ ਐਕਸੀਡੇੰਟ ਕਿੱਥੇ ਹੋਇਆ ਹੈ। ਬਸ ਇਹ ਸੋਚਕੇ ਕਿ ਸਰਸਾ ਰੋਡ ਤੇ ਹੋਇਆ ਹੈ। 60 ਕਿਲੋਮੀਟਰ ਦੇ ਰਾਹ ਵਿਚ ਇਹ ਕਿਤੇ ਵੀ ਹੋ ਸਕਦਾ ਸੀ ਪਰ ਜਦੋ ਪਹੁੰਚਣਾ ਹੀ ਹੋਵੇ ਤੇ ਗੁਆਂਢੀ ਦੀ ਸਹਾਇਤਾ ਕਰਨ ਦਾ ਜਜਬਾ ਹੋਵੇ ਫਿਰ ਦੂਰੀ ਆੜੇ ਨਹੀ ਅਉਂਦੀ। ਦੁਰਘਟਨਾ ਵਾਲੀ ਜਗਾਹ ਤੇ ਪਹੁੰਚਣ ਵਾਲਾ ਛੋਟੂ ਰਾਮ ਪਹਿਲਾ ਆਦਮੀ ਸੀ। ਬੇਸ਼ੱਕ ਕੋਈ ਨੁਕਸਾਨ ਨਹੀ ਸੀ ਹੋਇਆ ਰੱਬ ਨੇ ਹੱਥ ਦੇਕੇ ਰੱਖ ਲਿਆ ਸੀ। ਪਰ ਛੋਟੂ ਰਾਮ ਸ਼ਰਮਾ ਦੇ ਜਜਬੇ ਤੇ ਲਗਨ ਨੂੰ ਸਲਾਮ।
ਜਿਸ ਦੇ ਛੋਟੂ ਰਾਮ ਸ਼ਰਮਾ ਵਰਗੇ ਗੁਆਂਡੀ ਹੋਣ ਉਸ ਨੂੰ ਦੂਰ ਬੈਠੇ ਸਕਿਆ ਦੀ ਕੀ ਪ੍ਰਵਾਹ।
ਰਿਸ਼ਤੇਦਾਰ ਜੋ ਸੱਤ ਦਿਨਾ ਬਾਦ ਹਾਲ ਚਾਲ ਪੁੱਛਣ ਆਏ ਕਿਉਂਕਿ ਐਂਤਵਾਰ ਦੀ ਛੁੱਟੀ ਹੀ ਸੱਤ ਦਿਨਾਂ ਬਾਅਦ ਆਈ ਸੀ । ਵਾਹ ਸ੍ਰੀ ਛੋਟੂ ਰਾਮ ਸ਼ਰਮਾ। ਤੇਰੇ ਜਜਬੇ ਨੂ ਫਿਰ ਤੋਂ ਸਲਾਮ।
#ਰਮੇਸ਼ਸੇਠੀਬਾਦਲ