ਤਾਕਤ ਦੇ ਟੀਕੇ | takat de teeke

”ਕੀ ਹਾਲ ਹੈ ਮਾਸੀ ਤੇਰਾ”
”ਠੀਕ ਹੈ । ਕਾਫੀ ਫਰਕ ਹੈ ।” ਮਾਸੀ ਕੁਝ ਹੌਸਲੇ ਜਿਹੇ ਨਾਲ ਬੋਲੀ ।
”ਕਲ੍ਹ ਰਾਖੀ ਦੀ ਮੰਮੀ ਕਹਿੰਦੀ ਸੀ ਬਈ ਮਾਸੀ ਦੀ ਤਬੀਅਤ ਠੀਕ ਨਹੀਂ ਹੈ ।
”ਹਾਂ ਕਈ ਦਿਨਾਂ ਤੋਂ ਟੈਂਸ਼ਨ ਜਿਹੀ ਸੀ, ਘਬਰਾਹਟ ਤੇ ਕਮ॥ੋਰੀ ਵੀ ਸੀ ।”ਮਾਸੀ ਨੇ ਵਿਸਥਾਰ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ।
ਅੱਜ ਪੋਤਾ ਆਇਆ ਸੀ ਛੋਟਾ ਨੋਇਡਾ ਤੋਂ । ਭਾਵੇਂ ਸਾਰੀ ਰਾਤ ਦਾ ਉਨੀਂਦਰਾ ਸੀ ਉਸਨੂੰ । ਦੋ ਕੁ ਘੰਟੇ ਸੁੱਤਾ ਤੇ ਫਿਰ ਮੇਰੇ ਕੋਲ ਆ ਗਿਆ । ਢਾਈ ਤਿੰਨ ਘੰਟੇ ਬੈਠਾ ਰਿਹਾ ਮੇਰੇ ਕੋਲ। ਨਿੱਕੀਆਂ ਨਿੱਕੀਆਂ ਗਲਾਂ ਕਰਦਾ ਰਿਹਾ । ਜਾਣੀ ਕੁਝ ਸਰੀਰ ਨੂੰ ਤਾਕਤ ਮਿਲੀ । ਹੁਣ ਮੈਂ ਕਾਫੀ ਠੀਕ ਹਾਂ । ਮਾਸੀ ਨੇ ਤਬੀਅਤ ਦਾ ਰਾਜ ਦੱਸਿਆ । ”ਡਾਕਟਰ ਨੇ ਕਿਹਾ ਸੀ ਚਾਰ ਪੰਜ ਤਾਕਤ ਦੇ ਟੀਕੇ ਲਗਾਉ ਫਿਰ ਸਰੀਰ ‘ਚ ਕੁਝ ਜਾਨ ਪਵੇਗੀ । 4-5 ਦੀ ਬਜਾਏ ਮੈਂ 6-7 ਲਗਵਾ ਲਏ ਪਰ ਕੋਈ ਫਰਕ ਨਹੀਂ ਪਿਆ ।
”ਅੱਜ ਤਾਂ ਮੇਰਾ ਚਿੱਤ ਠੀਕ ਹੈ” ਮਾਸੀ ਨੇ ਦੱਸਿਆ ।
”ਮੈਨੂੰ ਤਾਂ ਇਉਂ ਲਗਦਾ ਹੈ ਕਿ ਮਾਤਾ ਨੂੰ ਤਾਂ ਪੋਤੇ ਦੀਆਂ ਗੱਲਾਂ ਨੇ ਠੀਕ ਕਰਤਾ ।”ਕੰਮ ਕਰਦੀ-2 ਮਾਤਾ ਦੀ ਛੋਟੀ ਨੂੰਹ ਨੇ ਆਪਣੀ ਰਾਇ ॥ਾਹਿਰ ਕੀਤੀ ।
”ਪੋਤਾ ਮੇਰਾ ਮੇਰੇ ਕੋਲ ਬੈਠਾ ਮੇਰੀਆਂ ਲੱਤਾਂ ਘੁੱਟਦਾ ਰਿਹਾ ਤੇ ਨਾਲੇ ਤੇਰੇ ਮਾਸੜ ਦੀਆਂ ਗੱਲਾਂ ਕਰਦਾ
ਰਿਹਾ । ਅਖੇ ਬਹੁਤ ਲਾਡ ਕਰਾਏ ਪਾਪਾ ਜੀ ਨੇ ਸਾਨੂੰ । ਕਦੇ ਕਿਸੇ ਗੱਲੋਂ ਸਾਨੂੰ ਪ੍ਰੇਸ਼ਾਨ ਨਹੀਂ ਸੀ ਹੋਣ ਦਿੱਤਾ । ਜੋ ਮੰਗਦੇ ਉਹੀ ਲਿਆ ਕੇ ਦਿੰਦੇ ਚਾਹੇ ਮਨਪਸੰਦ ਮੋਬਾਇਲ ਫੋਨ ਹੋਵੇ ਜਾਂ ਪਲਸਰ ਮੋਟਰ ਸਾਈਕਲ ਮਾਤਾ, ਪਾਪਾ ਜੀ ਤਾਂ ਬਹੁਤ ਗਰੇਟ ਸਨ ” ਮਾਸੀ ਨੇ ਮਾਸੜ ਬਾਰੇ ਆਪਣੇ ਪੋਤੇ ਦੇ ਵਿਚਾਰ ਦੱਸੇ ।

”ਬੇਟਾ ਮੇਰਾ ਬੋਝਲ ਸਰੀਰ ਹੈ । ਕੰਮ ਮੈਥੋਂ ਹੁੰਦਾ ਨਹੀਂ । ਪਈ ਪਈ ਸੋਚਦੀ ਰਹਿੰਦੀ ਹਾਂ ਤੇ ਸੋਚਣ ਨਾਲ ਟੈਂਸ਼ਨ ਹੋ ਜਾਂਦੀ ਹੈ । ਮੇਰੇ ਕੋਲ ਕੋਈ ਦੁੱਖ ਸੁੱਖ ਸੁਨਣ ਵਾਲਾ ਹੀ ਨਹੀਂ ਹੁੰਦਾ। ਉਹ ਦੋਵੇਂ ਨੌਕਰੀ ਤੇ ਚਲੇ ਜਾਂਦੇ ਹਨ ਤੇ ਸ਼ਾਮ ਨੂੰ ਥੱਕੇ ਟੁੱਟੇ ਘਰ ਆਉਦੇ ਹਨ । ਘੜੀ ਪਲ ਆਰਾਮ ਵੀ ਕਰਨਾ ਹੁੰਦਾ ਹੈ । ਮੇਰੇ ਕੋਲ ਆਉਂਦੇ ਤਾਂ ਸਵੇਰੇ ਸ਼ਾਮ ਰੋ॥ ਹੀ ਹਨ । ਪਰ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ।ਛੋਟਾ ਸਵੇਰੇ ਦੁਕਾਨ ਤੇ ਚਲਾ ਜਾਂਦਾ ਹੈ ਤੇ ਨ੍ਹੇਰੇ ਪਏ ਮੁੜਦਾ ਹੈ । ਰਹਿ ਗਈ ਇਹ, ਇਸਨੇ ਕੰਮ ਵੀ ਤਾਂ ਕਰਨਾ ਹੁੰਦਾ ਹੈ ਘਰ ਦਾ ਨਿੱਕ ਸੁੱਕ । ਸਾਰੀ ਦਿਹਾੜੀ ਖੱਪਦੀ ਰਹਿੰਦੀ ਹੈ, ਘੜੀ ਪਲ ਵੀ ਆਰਾਮ ਨਹੀਂ ਮਿਲਦਾ ।” ਮਾਸੀ ਦੀ ਵਾਰਤਾ ਸੁਣ ਕੇ ਮੈਨੂੰ ਮਾਸੀ ਦੀ ਬੀਮਾਰੀ ਦੀ ਸਮਝ ਆ ਗਈ। ਤੇ ਮੈਂ ਉੱਠਣ ਦੀ ਕੋਸ਼ਿਸ਼ ਜਿਹੀ ਕੀਤੀ । ਤੇ ਮਾਸੀ ਨੇ ਬਾਂਹ ਫੜ੍ਹ ਕੇ ਫਿਰ ਬਿਠਾ ਲਿਆ।

”ਤੇਰਾ ਮਾਸੜ ਤਾਂ ਬੜਾ ਪੰਚਾਇਤੀ ਬੰਦਾ ਸੀ ।ਹਰ ਇੱਕ ਦੇ ਕੰਮ ਕਰਦਾ । ਕਿਹੜਾ
ਰਿਸ਼ਤੇਦਾਰ ਹੈ ਜਿਸਦੀ ਉਸਨੇ ਮੱਦਦ ਨਾ ਕੀਤੀ ਹੋਵੇ, ਭਾਵੇਂ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ, ਭਾਵੇਂ ਕੋਈ ਕੋਰਟ ਕਚਹਿਰੀ ਦਾ ਮਸਲਾ ਹੋਵੇ, ਚਾਹੇ ਕਿਸੇ ਨੇ ਘਰ ਖਰੀਦਣਾ ਹੁੰਦਾ ਤਾਂ ਭੱਜਿਆ ਤੇਰੇ ਮਾਸੜ ਕੋਲ ਆਉਂਦਾ। ਜੇ ਕਿਸੇ ਦੀ ਧੀ ਧਿਆਣੀ ਔਖੀ ਹੁੰਦੀ, ਸਹੁਰੇ ਤੰਗ ਕਰਦੇ ਹੁੰਦੇ, ਤਾਂ ਮੂਹਰੇਲੱ ਬਣਕੇ
ਖੜ੍ਹਦਾ । ਕੁੜੀ ਵਸਾ ਕੇ ਦਮ ਲੈਂਦਾ ।ਕਈ ਵਾਰੀ ਤਾਂ ਕਈ ਦਿਨ ਪੰਚਾਇਤਾਂ ਵਿੱਚ ਜਾਂਦਾ ਤੇ ਫੈਸਲਾ ਕਰਵਾ ਕੇ ਹੀ ਮੁੜਦਾ । ਉਸ ਦੀਆਂ ਵਸਾਈਆਂ ਤਾਂ ਰਾਜ ਕਰਦੀਆਂ ਨੇ ਅੱਜ ਕਲ੍ਹ ।”
ਮਾਸੀ ਨੇ ਫਿਰ ਮਾਸੜ ਬਾਰੇ ਮੈਂਨੂੰ ਦੱਸਿਆ ।” ਮਾਸੜ ਸਾਡਾ ਵਾਕਿਆ ਧਾਕੜ ਸੀ ।
”ਪੋਤੇ ਤਾਂ ਮੇਰੇ ਚਾਰੇ ਹੀ ਬਹੁਤ ਚੰਗੇ ਆ । ਮੇਰਾ ਤਾਂ ਬਹੁਤ ਕਰਦੇ ਹਨ । ਕਰਦੇ ਆਪਣੇ ਪਾਪਾ ਦਾ ਵੀ ਬਹੁਤ ਸਨ । ਕਹਿੰਦੇ ਜਦੋਂ ਡਾਕਟਰ ਨੇ ਤੇਰੇ ਮਾਸੜ ਨੂੰ ਵੇਖ ਕੇ ਸਿਰ ਹਿਲਾ ਦਿੱਤਾ ਕਿ ਇਹ ਤਾਂ ਪੂਰਾ ਹੋ ਗਿਆ ਤਾਂ

ਛੋਟਾ ਪੋਤਾ ਉਸਦੇ ਗਲ ਪੈ ਗਿਆ ਤੇ ਜਦੋਂ ਅਮਰਜੀਤ ਸੁਨਿਆਰੇ ਨੇ ਕਹਿ ਦਿੱਤਾ ਕਿ ਹੁਣ ਇਸਦਾ ਸੋਨੇ ਦਾ ਕੜਾ ਉਤਾਰ ਲਉ। ਜੇਬ ‘ਚੋਂ ਪੈਸੇ ਤੇ ਕਾਗ॥ ਕੱਢ ਕੇ ਸੰਭਾਲ ਲਉ ਤਾਂ ਇਹ ਉਸ ਨਾਲ ਲੜ ਪਿਆ । ਇਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਸਾਡਾ ਪਾਪਾ ਏਨੀ ਜਲਦੀ ਇਸ ਤਰ੍ਹਾਂ ਸਾਨੂੰ ਛੱਡ ਕੇ ਚਲਾ ਜਾਵੇਗਾ । ਤੇ ਆਹ ਸਾਡਾ ਛੋਟਾ ਉਸ ਸਦਮੇਂ ਵਿੱਚ ਆਪਣੀ ਸੁੱਧ ਬੁੱਧ ਖੋਈ ਬੈਠਾ ਰਿਹਾ । ਬਸ ਗੁੰਮ ਸੁੰਮ । ਰੱਬ ਦੀ ਕਰਨੀ ਵੇਖ ਕੇ ਗੁੱਸੇ ‘ਚ ਆਕੇ ਇਹਨੇ ਦੋਵੇਂ ਹੱਥ ਅਲਮਾਰੀ ਦੇ ਸ਼ੀਸ਼ੇ ਤੇ ਮਾਰੇ ਤੇ ਖੂਨ ਦੀਆਂ ਘਰਾਲ੍ਹਾਂ ਚੱਲ ਪਈਆਂ। ਉੱਧਰੋਂ ਤਾਂ ਤੇਰੇ ਮਾਸੜ ਨੂੰ ਘਰ ਲੈ ਆਏ ਘਰ ਵਿੱਚ ਕੂ ਕਰਲਾਟਾ ਸੀ ਤੇ ਉਧਰ ਇਸਦੇ ਟਾਂਕੇ ਲਗਵਾ ਕੇ ਲਿਆਏ । ਇਹਨਾਂ ਚਾਰਾਂ ਦੇ ਦਿਲਾਂ ਨੂੰ ਬਹੁਤ ਗਹਿਰੀ ਸੱਟ ਵੱਜੀ ਸੀ । ਤੇ ਜਦੋਂ ਮੈਂ ਅੱਖਾਂ ਦਾ ਆਪਰੇਸ਼ਨ ਕਰਵਾਇਆ ਤਾਂ ਬੱਡਾ ਪੋਤਾ ਲਗਾਤਾਰ ਟਾਈਮ ਅਨੁਸਾਰ ਬਿਨਾ ਨਾਗਾ ਪਾਏ ਦਵਾਈ ਪਾਉਂਦਾ ਰਿਹਾ। ਕਈ ਵਾਰ ਮੈਂ ਭੁੱਲ ਜਾਂਦੀ ਪਰ ਇਹ ਨਾਂ ਭੁੱਲਦਾ । ਜੇ ਬ॥ਾਰ ਯਾਰਾਂ ਦੋਸਤਾਂ ਕੋਲੇ ਵੀ ਹੁੰਦਾ ਤਾਂ ਦਵਾਈ ਪਾਉਣ ਦੇ ਟਾਈਮ ਤੇ ਘਰ ਆ ਜਾਂਦਾ । ਪਿਛੇ ਜਿਹੇ ਜਦੋਂ ਅਸੀਂ 10-12 ਦਿਨ ਬਠਿੰਡੇ ਰਹੇ ਤਾਂ ਇਹ ਵੱਡਾ ਆਪਣੇ ਮੰਮੀ ਡੈਡੀ ਕੋਲ ਸੀ । ਉਝ ਭਾਵੇਂ ਉਹ
ਮੇਰੇ ਨਾਲ ਰੋ॥ ਲੜ ਪੈਂਦਾ ਸੀ ਪਰ ਮੇਰੇ ਬਿਨਾ ਬਹੁਤ ਓਦਰ ਗਿਆ । ਸਾਰਾ ਸਾਰਾ ਦਿਨ ਰੋਂਦਾ ਰਹਿੰਦਾ ਅਖੇ ਮਾਤਾ ਤੇਰੇ ਬਿਨਾ ਦਿਲ ਨਹੀਂ ਲਗਦਾ । ਮੈਨੂੰ ਪਤਾ ਹੈ ਮੇਰੇ ਬਿਨਾ ਇਹਨੇ ਉਹ ਦਿਨ ਕਿਵੇਂ ਕੱਟੇ । ਮੇਰਾ ਬਹੁਤ ਕਰਦਾ ਹੈ ।” ਨੀ ਰਾਣੀ, ਰੋਟੀ ਦੇ ਮੈਨੂੰ ਭੁੱਖ ਜਿਹੀ ਲੱਗੀ ਆ।” ਗੱਲਾਂ ਕਰਦੀ ਕਰਦੀ ਮਾਸੀ ਨੇ ਛੋਟੀ ਨੂੰਹ ਕੋਲੋਂ ਰੋਟੀ ਮੰਗ ਲਈ । ਮਾਸੀ ਮੈਨੂੰ ਠੀਕ ਲੱਗੀ ਤੇ ਉਥੇ ਬੈਠੀ-2 ਦੋ ਫੁਲਕੇ ਖਾ ਗਈ ।

” ਲੋਕਾਂ ਦੀਆਂ ਧੀਆਂ ਆਉਂਦੀਆਂ ਨੇ, ਸੌ ਦੁੱਖ ਸੁੱਖ ਕਰਦੀਆਂ ਨੇ। ਪਰ ਸਾਡੀ, ਪਹਿਲਾਂ ਤਾਂ ਆਉਂਦੀ ਘੱਟ ਹੈ, ਅਖੇ ਮੈਨੂੰ ਟੈਮ ਨਹੀਂ ਮਿਲਦਾ, ਬੱਚੇ ਪੜ੍ਹਦੇ ਆ । ਜੇ ਆਜੇ ਤਾਂ ਆਖੂ ਬਸ ਗੁਰੂ ਗੁਰੂ ਕਰੋ । ਸਿਮਰਨ ਕਰੋ । ਨਾ ਚੁਗਲੀ ਸੁਣੋ ਤੇ ਨਾ ਕਰੋ । ਉਹ ਕਿਸੇ ਦੀ ਕਰਦੀ ਵੀ ਨਹੀਂ । ਅਖੇ ਮੈਂ ਘੜੀ ਪਲ ਲਈ ਆਈ ਹਾਂ ਤੇ ਮੈਂ ਭੈਣ ਭਰਾਵਾਂ ਨਾਲ ਫਿੱਕੀ ਕਿਉਂ ਪਵਾਂ। ਮਾਤਾ ਤੂੰ ਬਸ ਰੱਬ ਦਾ ਨਾਂ ਲਿਆ ਕਰ। ਨਾ ਕਿਸੇ ਦਾ ਦੁੱਖ ਉਹ ਸੁਣੋ ਤੇ ਨਾ ਆਪਣਾ ਸੁਣਾਵੇ । ਪਤਾ ਨਹੀਂ ਢਿੱਡ ਵਿੱਚ ਕਿੰਨੀਆਂ ਗੰਢਾਂ ਲਈ ਫਿਰਦੀ ਹੈ ਉਹ ।” ਮਾਸੀ ਨੇ ਧੀ ਦਾ ਦੁੱਖੜਾ ਵੀ ਰੋਇਆ । ਪਰ ਮੈਨੂੰ ਤਾਂ ਉਸਦੀਆਂ ਗੱਲਾਂ ਚੰਗੀਆਂ
ਲੱਗੀਆਂ । ਨਹੀਂ ਤਾਂ ਅੱਜ ਕੱਲ ਦੇ ॥ਮਾਨੇ ‘ਚ ਕਿਹੜਾ ਹੈ ਜਿਹੜਾ ਕਿਸੇ ਦੀ ਚੁਗਲੀ ਨਾ ਕਰਦਾ ਹੋਵੇ ਤaੇ ਕਿਹੜਾ ਚਟਕਾਰੇ ਲੈਕੇ ਨਾ ਸੁਣਦਾ ਹੋਵੇ । ਪਰ ਵੱਡੀ ਉਮਰ ਦੇ ਬੰਦਿਆਂ ਨੂੰ ਤਾਂ ਕੋਈ ਸੁਣਨਵਾਲਾ ਚਾਹੀਦਾ ਹੈ ਨਹੀਂ ਤਾਂ ਉਹ ਬੀਮਾਰ ਪੈ ਜਾਂਦੇ ਹਨ । ਮਾਸੀ ਨੂੰ ਵੀ ਤਾਂ ਇਹੀ ਬੀਮਾਰੀ ਸੀ ।

” ਮੇਰਾ ਕਰਦੇ ਤਾਂ ਬਹੁਤ ਨੇ ਸਾਰੇ । ਜੇ ਮੈਂ ਮਾੜੀ ਜਿਹੀ ਂਿਢੱਲੀ ਹੋਵਾਂ ਤਾਂ ਵੱਡਾ ਫੱਟ ਦਵਾਈ ਦਵਾ ਲਿਆਉੱਦਾ ਹੈ ਕਦੇ ਅੱਖਾਂ ਦੀ ਤੇ ਕਦੇ ਕੋਈ ਤੇ ਛੋਟਾ ਵਾਰੀ&-2 ਪੁੱਛੂ ਮਾਤਾ ਨੇ ਰੋਟੀ ਖਾ ਲਈ, ਆਜਾ ਮਾਤਾ ਮੇਰੇ ਨਾਲ ਖਾ ਲੈ । ਮਾਤਾ ਆਹ ਖਾ ਲੈ ਮਾਤਾ ਉਹ ਖਾ ਲੈ । ਭਈ ਮੂੰਹ ਕੀਤੀ ਵਡਿਆਈ ਹੈ, ਮੇਰੀਆਂ ਤਾਂ ਨੂੰਹਾਂ ਵੀ ਬਹੁਤ ਚੰਗੀਆਂ ਨੇ । ਖਾਣ ਨੂੰ ਜੋ ਮੰਗਾਂ ਬਣਾ ਕੇ ਦਿੰਦੀਆਂ ਨੇ। ਮਾਤਾ ਕਪੜੇ ਬਦਲ ਲੈ- ਮੈਲੇ ਹੋਗੇ । ਮਾਤਾ ਨਹਾ ਲੈ । ਲੈ, ਮਾਤਾ ਗਰਮ- ਗਰਮ ਰੋਟੀ ਖਾ ਲੈ । ਜਦੋਂ ਮੇਰਾ ਆਪਰੇਸ਼ਨ ਹੋਇਆ ਤਾਂ ਚੰਡੀਗੜ੍ਹ ਵੱਡੀ ਮੈਨੂੰ ਆਈ ਸੀ ਯੂ ਵਿੱਚ ਵੇਖਣ ਗਈ ਤੇ ਵਾਪਸੀ ਤੇ ਰੋਂਦੀ ਆਵੇ ਆਖੇ ਮਾਤਾ ਤਾਂ ਬਹੁਤ ਤਕਲੀਫ ਵਿੱਚ ਹੈ ।ਉਥੇ ਇੱਕ ਮਰੀ॥ ਦੀ ਮਾਤਾ ਤਾਂ ਦੇਖ ਕੇ ਹੈਰਾਨ ਹੋ ਗਏ ਕਿ ਤੂੰ ਤਾਂ ਕਹਿੰਦੀ ਸੀ
ਮੇਰੀ ਨੂੰਹ ਹੈ ਇਹ ਤਾਂ ਧੀਆਂ ਦੀ ਤਰ੍ਹਾਂ ਰੋਈ ਜਾਂਦੀ ਹੈ ਤੇ ਮੈਂਨੂੰ ਵੀ ਬੜਾ ਮਾਣ ਜਿਹਾ ਹੋਇਆ ਇਹ
ਸੁਣ ਕੇ । ਮੇਰੀਆਂ ਤਾਂ ਨੂੰਹਾਂ ਹੀ ਮੇਰੀਆਂ ਧੀਆਂ ਹਨ ਮੈਂ ਉਸਨੂੰ ਕਿਹਾ ਤਾਂ ਉਹ ਬਹੁਤ ਖੁਸ਼ ਹੋਈ ।ਇਹ ਤਾਂ ਕਰਦੀਆਂ ਹੀ ਹਨ । ਗਲੀ ਵਿੱਚ ਵੀ ਉਹ ਕਿਹੜੀ ਹੈ ਜਿਹੜੀ ਮੱਥਾ ਨਾ ਟੇਕੇ । ਆਜਾ ਮਾਸੀ, ਬੈਠ ਜਾ ਮਾਸੀ, ਸਾਰੀ ਗਲੀ ਮਾਸੀ ਮਾਸੀ ਕਰਦੀ ਹੈ ਤੇ ਬਾਹਰ ਵੀ ਜਿਹੜੇ ਤੇਰੇ ਮਾਸੜ ਨੂੰ ਜਾਣਦੇ ਸਨ । ਸਾਰੇ ਜਦੋਂ ਮਿਲਦੇ ਹਨ ਹੱਥ ਜੋੜਦੇ ਹਨ । ਬਹੁਤ ਇੱ॥ਤ ਕਰਦੇ ਹਨ। ਸਭ ਤੇਰੇ ਮਾਸੜ ਦੀ ਲਿਆਕਤ ਦਾ ਹੀ ਫਲ ਹੈ ।
ਚੰਗਾ ਮਾਸੀ ਮਾਸੀ ਚਲਦਾ ਹਾਂ । ਕੁਲੈਕ±ਸ਼ਨ ਵੀ ਕਰਨੀ ਹੈ ਤੇ ਅਖਬਾਰ ਵੀ ਵੰਡਣੇ ਹਨ
ਤੇ ਮੈਂ ਮਾਸੀ ਤੋਂ ਇਜਾਜਤ ਲੈ ਕੇ ਆ ਗਿਆ । ਇਹਨਾਂ ਬਜੁਰਗਾਂ ਨੂੰ ਬੀਮਾਰੀ ਦੀ ਦਵਾਈ ਦੀ ਨਹੀ’ ਬਲਕਿ ਸਾਥ ਦੀ ਲੋੜ ਹੈ, ਉਹਨਾਂ ਸਰੋਤਿਆਂ ਦੀ ਲੋੜ ਹੈ ਜਿਹੜੇ ਉਹਨਾਂ ਨੂੰ ਸੁਣ ਸਕਣ ਤੇ ਹੁੰਗਾਰਾ ਭਰਨ ।

Leave a Reply

Your email address will not be published. Required fields are marked *