#ਕੌਫ਼ੀ_ਵਿਦ_ਟੀਮ_ਭਾਜਪਾ
ਅੱਜ ਸ਼ਾਮ ਦੀ ਕੌਫ਼ੀ ਦਾ ਪ੍ਰੋਗਰਾਮ ਅਚਨਚੇਤ ਹੀ ਬਣ ਗਿਆ। ਕੁਝ ਕੁ ਦਿਨ ਪਹਿਲਾਂ ਮੇਰੀ ਮੇਰੇ ਅਜ਼ੀਜ਼ Anirudh Devilal ਨਾਲ ਹੋਈ ਗੱਲਬਾਤ ਦੌਰਾਨ ਉਸਨੇ ਮੈਨੂੰ ਦੱਸਿਆ ਕਿ “ਐਂਕਲ ਆਪ ਕੇ ਲੀਏ ਗਰਮੀਓਂ ਕਾ ਤੋਹਫ਼ਾ ਜਲਦੀ ਆਪ ਕੇ ਪਾਸ ਪਹੁੰਚ ਜਾਏਗਾ। ਮੈਂਨੇ ਡਿਊਟੀ ਲਗਾ ਦੀ ਹੈ।” ਮੈਂ ਸਮਝ ਗਿਆ ਕਿ ਪੀਲੇ ਤਰਬੂਜਾਂ ਦੀ ਗੱਲ ਹੋ ਰਹੀ ਹੈ। ਤੇ ਅੱਜ Abhimanyu Kochhar ਦਾ ਫੋਨ ਆਇਆ ਕਿ ਐਂਕਲ ਗੇਟ ਖੋਲੋ ਤੁਹਾਡਾ ਤੋਹਫ਼ਾ ਦੇਣਾ ਹੈ। ਅਜ਼ੀਜ਼ ਅਭਿਮਨਿਊ ਦੇ ਨਾਲ ਭਾਜਪਾ ਪ੍ਰਧਾਨ ਗੌਰਵ ਮੋਂਗਾ ਅਤੇ ਸ੍ਰੀ ਸ਼ਾਮ ਲਾਲ ਕੁੱਕੜ ਪਾਰਸ਼ਦ ਵੀ ਸਨ। ਬਹੁਤ ਚੰਗਾ ਲੱਗਿਆ। ਮੈਨੂੰ ਤੋਹਫੇ ਦੇ ਨਾਲ ਕੌਫ਼ੀ ਤੇ ਸਿਆਸੀ ਚਰਚਾ ਕਰਨ ਦਾ ਮੌਕਾ ਮਿਲ ਗਿਆ। ਸ਼ਹਿਰ ਤੋਂ ਨਜਾਇਜ ਕਬਜ਼ੇ ਹਟਾਉਣ ਦੇ ਮੁੱਦੇ ਤੋਂ ਮਿਲੇ ਜਨਸਮਰਥਨ ਤੋਂ ਉਹ ਵੀ ਵਾਧੂ ਖੁਸ਼ ਸਨ। ਮੈਨੂੰ ਵੀ ਚੰਗਾ ਲੱਗਿਆ ਕਿ ਇਸ ਵਾਰ ਸੱਤਾਧਾਰੀ ਲੋਕਾਂ ਨੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਵੱਲ ਕਦਮ ਵਧਾਇਆ ਹੈ। ਜੇ ਆਮ ਪਬਲਿਕ ਟਰੈਫਿਕ, ਜਾਮ ਤੇ ਸਥਾਈ ਅਸਥਾਈ ਕਬਜ਼ਿਆਂ ਤੋਂ ਦੁਖੀ ਹੈ ਤਾਂ ਦੁਖੀ ਇਹ ਅਹੁਦੇਦਾਰ ਵੀ ਹੁੰਦੇ ਹਨ। ਠੀਕ ਹੈ ਆਪਣੀ ਸਰਕਾਰ ਖਿਲਾਫ ਆਹ ਨਹੀਂ ਭਰ ਸਕਦੇ। ਥੋੜੇ ਸਮੇਂ ਵਿੱਚ ਹੋਈ ਸਿਆਸੀ ਚਰਚਾ ਦੇ ਬਾਵਜੂਦ ਵੀ ਕੌਫ਼ੀ ਦੀ ਮਿਠਾਸ ਬਰਕਰਾਰ ਰਹੀ। ਪੀਲੇ ਰੰਗ ਦੇ ਹਦਵਾਣਿਆ ਦੀ ਤਰਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ