ਪੇਕਿਓਂ ਮੁੜੀ ਨੂੰਹ ਦੇ ਅਚਾਨਕ ਹੀ ਬਦਲ ਗਏ ਵਿਵਹਾਰ ਤੋਂ ਹੈਰਾਨ-ਪ੍ਰੇਸ਼ਾਨ ਸੱਸ ਦੇ ਮਨ ਵਿਚ ਸ਼ੱਕ ਵਲਵਲਿਆਂ ਦੇ ਅਨੇਕਾਂ ਤੂਫ਼ਾਨ ਉੱਠ ਰਹੇ ਸਨ!
ਅਕਸਰ ਸੋਚਦੀ ਰਹਿੰਦੀ ਕੇ ਉਸਦੇ ਗੋਚਰਾ ਪਤਾ ਨੀ ਕਿਹੜਾ ਕੰਮ ਪੈ ਗਿਆ ਕੇ ਅਚਾਨਕ ਹੀ ਏਨਾ ਮਿੱਠਾ ਮਿੱਠਾ ਬੋਲਣ ਲੱਗ ਪਈ ਏ..!
ਓਧਰ ਕੱਲੀ ਬੈਠੀ ਨੂੰਹ ਆਪਣੇ ਬਾਪ ਦੀ ਮੌਤ ਮਗਰੋਂ ਪੇਕੇ ਘਰ ਭਾਬੀਆਂ ਹੱਥੋਂ ਅਕਸਰ ਹੀ ਬੇਇੱਜਤ ਹੁੰਦੀ ਕੱਲੀ ਰਹਿ ਗਈ ਮਾਂ ਨੂੰ ਯਾਦ ਕਰਦੀ ਤਾਂ ਓਹਲੇ ਜਿਹੇ ਨਾਲ ਕੁਝ ਕੂ ਹੰਜੂ ਜਰੂਰ ਵਹਾ ਲਿਆ ਕਰਦੀ ਸੀ..!
ਹਰਪ੍ਰੀਤ ਸਿੰਘ ਜਵੰਦਾ