ਗੱਲ 2002 ਦੀ ਹੈ। ਸਾਡੇ ਮਕਾਨ ਦਾ ਉਪਰਲੀ ਮੰਜਿਲ ਦਾ ਕੰਮ ਹੋ ਰਿਹਾ ਸੀ। ਸਾਰਾ ਕੰਮ ਰੇਸ਼ਮ ਮਿਸਤਰੀ ਨੂੰ ਠੇਕੇ ਤੇ ਦਿੱਤਾ ਸੀ। ਸਾਰੇ ਮਜਦੂਰ ਉਹ ਹੀ ਲਿਆਉਂਦਾ ਸੀ। ਅਸੀਂ ਦੋ ਟਾਈਮ ਦੀ ਚਾਹ ਪਿਲਾਉਂਦੇ ਸੀ ਮਜ਼ਦੂਰਾਂ ਨੂੰ। ਇੱਕ ਜੰਟਾ ਨਾਮ ਦਾ ਮਜਦੂਰ ਵੀ ਸੀ ਜੋ ਚਾਹ ਨਹੀਂ ਸੀ ਪੀਂਦਾ। ਮੈਂ ਉਸ ਨੂੰ ਇੱਕ ਦੁੱਧ ਦਾ ਕੱਪ ਪਿਲਾਉਣਾ ਸ਼ੁਰੂ ਕਰ ਦਿੱਤਾ। ਉਹ ਵੀ ਖ਼ਸ਼ ਤੇ ਮੈਂ ਵੀ ਖ਼ਸ਼। ਰੋਜ਼ ਚਾਹ ਬਣਾਉਣ ਤੋਂ ਪਹਿਲਾਂ ਪੁਛਿਆ ਜਾਂਦਾ ਸੀ ਕਿ ਕਿੰਨੇ ਆਦਮੀ ਹਨ ਤਾਂਕਿ ਓਨੀ ਚਾਹ ਬਣਾਈ ਜਾਵੇ। ਹੁਣ ਜਦੋਂ ਬੱਚੇ ਜਬਾਬ ਦਿੰਦੇ ਤਾਂ ਕਹਿੰਦੇ ਪੰਜ ਮਜਦੂਰ ਤੇ ਇੱਕ ਜੰਟਾ। ਮਤਲਬ ਪੰਜ ਕੱਪ ਚਾਹ ਤੇ ਇੱਕ ਕੱਪ ਦੁੱਧ। ਫਿਰ ਰੇਸ਼ਮ ਮਿਸਤਰੀ ਤੇ ਦੂਸਰੇ ਵੀ ਇਹੀ ਜਵਾਬ ਦੇਣ ਲੱਗ ਪਏ। ਪੰਜ ਮਜਦੂਰ ਤੇ ਇੱਕ ਜੰਟਾ।
ਸਾਡੇ ਘਰੇ ਕੋਈ ਰਿਸ਼ਤੇਦਾਰ ਆਇਆ। ਉਸ ਨੇ ਦੋ ਤਿੰਨ ਵਾਰੀ ਸੁਣਿਆ। ਉਸਨੂੰ ਸਮਝ ਨਾ ਆਵੇ ਪੰਜ ਮਜਦੂਰ ਤੇ ਇੱਕ ਜੰਟਾ। ਏਹ੍ਹ ਕੀ ਗੱਲ ਹੋਈ। ਕੀ ਹੈ ਜੰਟਾ। ਕੌਣ ਹੈ ਜੰਟਾ। ਉਸਨੇ ਇੱਕ ਦਿਨ ਪੁੱਛ ਹੀ ਲਿਆ। ਜਦੋ ਉਸਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਹੱਸਿਆ। ਫਿਰ ਏਹ੍ਹ ਗੱਲ ਮਜ਼ਾਕ ਹੀ ਬਣ ਗਈ।
#ਰਮੇਸ਼ਸੇਠੀਬਾਦਲ