ਇਮਾਨਦਾਰ ਦੋਧੀ।
ਬਹੁਤ ਹੀ ਘੱਟ ਦੋਧੀ ਹੁੰਦੇ ਹਨ ਜੋ ਆਪਣਾ ਧੰਦਾ ਇਮਾਨਦਾਰੀ ਨਾਲ ਕਰਦੇ ਹਨ। ਸਮਾਜ ਵਿੱਚ ਹਰੁ ਪਾਸੇ ਬੇ ਇਮਾਨੀ ਛਾਈ ਹੈ ਫਿਰ ਦੋਧੀ ਕਿਵੇ ਬੱਚ ਸਕਦੇ ਹਨ। ਆਪਣੀ ਮਿਹਨਤ ਅਤੇ ਉਲਟਾ ਪੁਲਟੀ ਨਾਲ ਕਈ ਦੋਧੀ ਕੁਝ ਕੁ ਸਮੇ ਚ ਚੋਖੀ ਕਮਾਈ ਕਰ ਲੈਂਦੇ ਹਨ। ਸਾਡਾ ਦੋਧੀ ਜੋ ਕਾਫੀ ਸਮੇਂ ਤੋਂ ਇਮਾਨਦਾਰੀ ਨਾਲ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਖਿਆ ਯਾਰ ਸਾਰੇ ਦੋਧੀ ਦਿਨਾਂ ਵਿਚ ਬਣ ਗਏ ਪਰ ਤੂੰ ਓਥੇ ਦਾ ਓਥੇ ਹੀ ਰਿਹਾ। ਕਹਿੰਦਾ ਲੈ ਮੈਂ ਵੀ ਉੱਨਤੀ ਕੀਤੀ ਹੈ। ਪਹਿਲਾ ਮੈਂ ਪੈਦਲ ਹੀ ਦੁੱਧ ਵੇਚਦਾ ਸੀ ਹੁਣ ਮੇਰੇ ਕੋਲ ਸਾਈਕਲ ਹੈ। ਮਖਿਆ ਤੂੰ ਨਹੀਂ ਦੁੱਧ ਵਿੱਚ ਪਾਣੀ ਪਾਉਂਦਾ। ਕਹਿੰਦਾ ਗੱਲ ਇਹ ਹੈ ਕਿ ਮੈਂ ਕਦੇ ਆਪਣੇ ਹੱਥੀ ਦੁੱਧ ਵਿੱਚ ਪਾਣੀ ਨਹੀਂ ਪਾਇਆ। ਤੇ ਜਿੰਨਾ ਤੋਂ ਮੈਂ ਦੁੱਧ ਲੈਂਦਾ ਹਾਂ ਉਹਨਾਂ ਨੂੰ ਕਦੇ ਰੋਕਿਆ ਨਹੀਂ। ਫਿਰ ਉਹਨਾਂ ਕੋਲੋ ਮੈਂ ਦੁੱਧ ਸਸਤਾ ਲੈ ਲੈਂਦਾ ਹਾਂ।ਉਸਦੀ ਦੀ ਇਮਾਨਦਾਰੀ ਤੇ ਹੈਰਾਨੀ ਹੋਈ।
#ਰਮੇਸ਼ਸੇਠੀਬਾਦਲ