ਗਰਮੀ ਦੇ ਦਿਨਾਂ ਵਿੱਚ ਮੇਰੇ ਪਾਪਾ ਜੀ ਮੇਰੇ ਮਾਤਾ ਸ੍ਰੀ ਨੂੰ ਦਸ ਪੰਦਰਾਂ ਲੋਂਗ ਪਾਣੀ ਵਿੱਚ ਭਿਓਣ ਲਈ ਕਹਿੰਦੇ ਤੇ ਸ਼ਾਮ ਨੂੰ ਉਹ ਲੌਂਗਾਂ ਨੂੰ ਕੂੰਡੇ ਵਿੱਚ ਰਗੜ ਕੇ ਖੰਡ ਪਾ ਕੇ ਉਸਦਾ ਸ਼ਰਬਤ ਬਨਵਾਉਂਦੇ ਤੇ ਦੋ ਤਿੰਨ ਗਲਾਸ ਪੀਂਦੇ। ਬਹੁਤ ਵਧੀਆ ਸ਼ਰਬਤ ਹੁੰਦਾ ਸੀ। ਕਿਉਂਕਿ ਭਿੱਜੇ ਹੋਏ ਲੌਂਗਾਂ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ। ਓਦੋਂ ਆਹ ਲਿਮਕਾ ਪੈਪਸੀ ਪੀਣ ਦੀ ਪਹੁੰਚ ਨਹੀਂ ਸੀ ਹੁੰਦੀ। ਤੇ ਨਾ ਕੋਈ ਹੋਰ ਬਜ਼ਾਰੂ ਠੰਡਾ ਹੁੰਦਾ ਸੀ। ਨਿੱਬੂ ਦੀ ਸਿਕੰਜਮੀ ਬਣਾਉਂਦੇ। ਅਗਲਾ ਗੱਟ ਗੱਟ ਦੋ ਗਿਲਾਸ ਡੀਕ ਲਾਕੇ ਪੀ ਲੈਂਦਾ। ਪਰ ਲੌਂਗਾਂ ਦਾ ਪਾਣੀ ਕੋਈ ਨਹੀਂ ਸੀ ਜਾਂਣਦਾ। ਪਾਪਾ ਜੀ ਅਕਸਰ ਆਪਣੇ ਸਾਥੀਆਂ ਨੂੰ ਵੀ ਪਿਲਾਉਂਦੇ। ਸਵਾਦ ਵੀ ਹੁੰਦਾ ਤੇ ਗੁਣਕਾਰੀ ਵੀ। ਉਂਜ ਸਸਤਾ ਵੀ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ