“ਆੜੂ ਕਿਵੇਂ ਲਾਏ ਹਨ?” ਬੀਤੇ ਦਿਨੀਂ ਡੱਬਵਾਲੀ ਜਾਂਦਿਆਂ ਨੇ ਸੜ੍ਹਕ ਕਿੰਨਾ ਅੱਡਾ ਲਾਈ ਬੈਠੇ ਇੱਕ ਅੱਲ੍ਹੜ ਜਿਹੇ ਮੁੰਡੂ ਨੂੰ ਪੁੱਛਿਆ। ਗੋਰਾ ਨਿਛੋਹ ਉਹ ਮੁੰਡਾ ਕੰਨ ਵਿੱਚ ਹੈਡ ਫੋਨ ਲਗਾਕੇ ਗਾਣੇ ਸੁਣ ਰਿਹਾ ਸੀ। ਸ਼ਾਇਦ ਉਸ ਨੇ ਇਹ ਕੰਮ ਨਵਾਂ ਨਵਾਂ ਹੀ ਸ਼ੁਰੂ ਕੀਤਾ ਸੀ।
“ਸੋ ਰੁਪਏ ਕਿਲੋ।” ਉਸਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ।
“ਠੀਕ ਠੀਕ ਲਗਾ ਲ਼ੈ ਯਾਰ।” ਮੈਂ ਉਸਨੂੰ ਛੇੜਦੇ ਹੋਏ ਨੇ ਕਿਹਾ। ਮੈਨੂੰ ਪਤਾ ਸੀ ਸਭ ਇਹੀ ਰੇਟ ਹੀ ਲਾਉਂਦੇ ਹਨ। ਰੇਟ ਜਾਇਜ਼ ਹੈ। ਕੁਆਲਿਟੀ ਉੱਨੀ ਇੱਕੀ ਹੋ ਸਕਦੀ ਹੈ। ਨਾਲੇ ਆਪਾਂ ਤਾਂ ਕਿੱਲੋ ਹੀ ਲੈਣੇ ਸਨ ਤੇ ਨਾ ਹੀ ਬਹੁਤਾ ਤੋਲ ਮੋਲ ਕਰਨ ਦੀ ਆਦਤ ਹੈ। ਮਤਲਬ ਤਾਂ ਚਾਰ ਗੱਲਾਂ ਮਾਰਨ ਤੋਂ ਸੀ।
“ਰੇਟ ਤਾਂ ਸੋ ਹੀ ਹੈ ਘੱਟ ਨਹੀਂ ਲੱਗਣਾ ਪਰ ਤੁਹਾਨੂੰ ਇੱਕ ਆੜੂ ਵੱਧ ਪਾ ਦੇਵਾਂਗਾ।” ਉਸਨੇ ਰੇਟ ਨਾ ਘਟਾਉਣ ਦੇ ਲਹਿਜੇ ਨਾਲ ਇੱਕ ਹੋਰ ਆਫ਼ਰ ਦਿੱਤੀ। ਅਸੀਂ ਕਿੱਲੋ ਆੜੂ ਲ਼ੈ ਲਏ ਤੇ ਉਸਨੇ ਵੀ ਆਪਣਾ ਵਾਇਦਾ ਪੁਗਾਇਆ। ਪੇਮੈਂਟ ਕਰਨ ਲਈ ਉਸਦਾ ਸਕੈਨਰ ਮੰਗਿਆ। ਮੈਂ ਸੋ ਤੋਂ ਵੱਧ ਦੀ ਪੇਮੈਂਟ ਕਰ ਦਿੱਤੀ। ਜਦੋਂ ਉਸਨੂੰ ਵੱਧ ਪੇਮੈਂਟ ਵਾਲਾ ਸਕਰੀਨ ਸ਼ਾਟ ਦਿਖਾਇਆ ਤਾਂ ਉਹ ਬਹੁਤ ਖੁਸ਼ ਹੋਇਆ। ਨਕਦ ਪੈਸੇ ਦੇਣ ਵੇਲੇ ਆਮ ਗ੍ਰਾਹਕ ਕਿਰਸ ਕਰ ਜਾਂਦੇ ਹਨ ਤੇ ਘੱਟ ਪੈਸੇ ਦਿੰਦੇ ਹਨ। ਗੂਗਲ ਪੇ ਤੇ ਵੱਧ ਪੈਸੇ ਵੇਖਕੇ ਉਸਨੂੰ ਚੰਗਾ ਲਗਿਆ। ਮੈਨੂੰ ਉਸ ਜੁਆਕ ਸੇਲਜ਼ਮੈਨ ਦੀ ਅਦਾ ਬਹੁਤ ਪਸੰਦ ਆਈ। ਪਤਾ ਨਹੀਂ ਪੜ੍ਹਨ ਦੀ ਉਮਰੇ ਉਹ ਜੁਆਕ ਕਿਸ ਮਜਬੂਰੀ ਵਿੱਚ ਆੜੂ ਵੇਚ ਰਿਹਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ