ਜਦੋ ਪਿੰਡ ਬਾਦਲ ਵਿਚ ਦਸਮੇਸ਼ ਗਰਲਜ਼ ਕਾਲਜ ਦੀ ਸਥਾਪਨਾ ਹੋਈ ਤਾਂ ਮੈਨੂੰ ਕਾਲਜ ਦਾ ਦਫ਼ਤਰੀ ਕੰਮ ਸੰਭਾਲਣ ਦਾ ਮੌਕਾ ਮਿਲਿਆ। ਸਟਾਫ ਦੀ ਭਰਤੀ ਦਾਖਲੇ ਅਕਾਊਂਟਸ ਵਗੈਰਾ। ਯਾਨੀ ਐਡੀਸ਼ਨਲ ਚਾਰਜ। ਬਹੁਤ ਵਧੀਆ ਲੱਗਿਆ। ਉਸ ਸਮੇ Balbir Singh Sudan ਜਿਲੇ ਦੇ ਡਿਪਟੀ ਕਮਿਸ਼ਨਰ ਸਨ ਤੇ ਕਾਲਜ ਓਹਨਾ ਦੀ ਦੇਖ ਰੇਖ ਵਿਚ ਸ਼ੁਰੂ ਹੋਇਆ ਸੀ। ਓਹਨਾ ਨਾਲ ਮੇਰੀਆਂ ਸਿੱਧੀਆਂ ਤਾਰਾਂ ਜੁੜੀਆਂ ਹੋਈਆਂ ਸਨ ਤੇ ਮੈਨੂੰ ਬਹੁਤ ਪਿਆਰ ਦਿੰਦੇ ਸਨ।
ਕਾਲਜ ਦੇ ਪਹਿਲੇ ਸਲਾਨਾ ਫ਼ੰਕਸ਼ਨ ਤੇ ਸਕੂਲ ਦੇ ਸਟਾਫ ਨਾਲ ਮੈਂ ਵੀ ਪ੍ਰੋਗਰਾਮ ਦੇਖਣ ਗਿਆ। ਉਸ ਸਮੇ ਦੀ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਮਾਨ ਨੇ ਮੇਰੀਆਂ ਸੇਵਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਨਾਮ ਵੰਡ ਸਮਾਰੋਹ ਦੌਰਾਨ ਮੈਨੂੰ ਸਟੇਜ ਤੇ ਬੁਲਾਇਆ। ਮੈਨੂੰ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ। ਜਦੋਂ ਸਟੇਜ ਸਕੱਤਰ ਨੇ ਬਾਰ ਬਾਰ ਮਿਸਟਰ ਸੇਠੀ ਮਿਸਟਰ ਸੇਠੀ ਪੁਕਾਰਿਆ ਤਾਂ ਵੀ ਮੈਨੂੰ ਫਿਰ ਵੀ ਸਮਝ ਨਾ ਆਈ। ਫਿਰ ਓਹਨਾ ਨੇ ਮਿਸਟਰ ਰਮੇਸ਼ ਸੇਠੀ ਦਸਮੇਸ਼ ਸਕੂਲ ਬਾਦਲ ਆਖਿਆ ਤਾਂ ਮੈਂ ਮੁੱਖ ਮਹਿਮਾਨ ਉਸ ਸਮੇ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੱਥੋਂ ਸਨਮਾਨਿਤ ਹੋਣ ਲਈ ਸਟੇਜ ਤੇ ਚੜ੍ਹਿਆ।
ਅਹ ਕਾਕਾ ਤਾਂ ਬਹੁਤ ਸਾਲਾਂ ਤੋਂ ਸਕੂਲ ਦੀ ਸੇਵਾ ਕਰਦਾ ਆ ਰਿਹਾ ਹੈ। ਸ਼ਬਾਸ਼ੇ ਕਾਕਾ। ਸ੍ਰੀ ਬਾਦਲ ਨੇ ਮੈਨੂੰ ਆਖਿਆ। ਤੇ ਕੋਲ ਖੜ੍ਹੇ ਕਾਲਜ ਦੇ ਪ੍ਰਿੰਸੀਪਲ ਮੈਡਮ ਕੁਲਦੀਪ ਮਾਨ ਨੇ ਵੀ ਮੇਰੀ ਤਾਰੀਫ ਵਿਚ ਕੁੱਝ ਸ਼ਬਦ ਕਹੇ।
ਕੌਣ ਕਹਿੰਦਾ ਹੈ ਮਾਨ ਮਿੱਤ ਨਹੀਂ ਚਾਹਲ ਸਿੱਖ ਨਹੀਂ।
1998 99 ਤੋਂ ਹੁਣ ਤੱਕ ਮੇਰੇ ਮਾਨ ਪਰਿਵਾਰ ਨਾਲ ਦੋਸਤਾਨਾ ਸਬੰਧ ਹਨ। Karnail Mann ਜੀ ਮੈਡਮ ਪ੍ਰਿੰਸੀਪਲ ਦੇ ਪਤੀ ਪਰਮੇਸ਼ਵਰ ਵੀ ਹਨ ਤੇ ਜੋ ਬਠਿੰਡੇ ਆਲੇ ਥਰਮਲ ਪਲਾਂਟ ਤੋਂ ਬਤੋਰ ਚੀਫ਼ ਇੰਜੀਨੀਅਰ ਸੇਵਾ ਮੁਕਤ ਹੋਏ ਹਨ ਅੱਜ ਵੀ ਜਿੱਥੇ ਮਿਲਦੇ ਹਨ ਪੰਜ ਮਿੰਟ ਜਰੂਰ ਰੁਕਦੇ ਹਨ ਹੈਲੋ ਹਾਏ ਕਰਦੇ ਹਨ ਹਾਲ ਚਾਲ ਪੁੱਛਦੇ ਹਨ। ਤੇ ਅਕਸ਼ਰ ਹੀ ਮੇਰੇ ਨਿੱਜੀ ਕੰਮ ਯ ਸਿਫ਼ਾਰਸ਼ੀ ਕੰਮ ਮੇਰੇ ਫੋਨ ਤੇ ਹੀ ਕਰ ਦਿੰਦੇ ਸਨ। ਚੰਗੇ ਬੰਦੇ ਚੰਗੇ ਹੀ ਹੁੰਦੇ ਹਨ ਭਾਵੇਂ ਉਹ ਚਾਹਲ ਹੋਣ ਯ ਮਾਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ