ਕੁਝ ਲੋਕ ਸਮੇਂ ਦੇ ਬਹੁਤ ਪਾਬੰਧ ਹੁੰਦੇ ਹਨ ਇੰਨੇ ਪਾਬੰਧ ਹੁੰਦੇ ਹਨ ਕਿ ਜੇ ਕਿਸੇ ਪ੍ਰੋਗਰਾਮ, ਮੀਟਿੰਗ ਤੇ ਪਹੁੰਚਣ ਦਾ ਸਮਾਂ ਨੌਂ ਵਜੇ ਦਾ ਹੋਵੇ ਤਾਂ ਇਹ ਠੀਕ ਨੌ ਵਜੇ ਘਰੋਂ ਚੱਲ ਪੈਂਦੇ ਹਨ। ਹਾਂ ਜੇ ਨਾਲਦੀ ਸਵਾਰੀ ਜਨਾਨਾਂ ਹੋਵੇ ਤਾਂ ਘੰਟਾ ਲੇਟ ਵੀ ਚਲਦੇ ਹਨ। ਇਸਨੂੰ ਸਾਡੇ ਸਮੇਂ ਦੀ ਪਬੰਧੀ ਕਹਿੰਦੇ ਹਨ। ਇਹ ਚਰਚਾ ਕਰਦੇ ਸਮੇਂ ਸਾਡੇ ਸਕੂਲ ਦੀ ਲੇਡੀ ਪੀਅਨ ਬੀਬੀ ਰਸ਼ੀਦਾ ਬੇਗਮ ਯਾਦ ਆ ਜਾਂਦੀ ਹੈ। ਜਿਸ ਨੂੰ ਸਾਰੇ ਸ਼ੀਦੋ ਬੀਬੀ ਆਖਦੇ ਸਨ। ਉਹਨਾਂ ਦਾ ਸਮਾਂ ਸਕੂਲ ਲੱਗਣ ਤੋਂ ਇੱਕ ਘੰਟਾ ਪਹਿਲਾਂ ਦਾ ਹੁੰਦਾ ਸੀ। ਜੇ ਸਕੂਲ ਅੱਠ ਵਜੇ ਲਗਦਾ ਤਾਂ ਉਹਨਾ ਨੇ ਸੱਤ ਵਜੇ ਸਕੂਲ ਪਹੁੰਚਣਾ ਹੁੰਦਾ ਸੀ। ਪਰ ਓਹ ਬੀਬੀ ਹਮੇਸ਼ਾ ਸਾਢੇ ਸੱਤ ਪਹੁੰਚਦੀ।
“ਬੀਬੀ ਅੱਜ ਫਿਰ ਤੂੰ ਲੇਟ ਆਈ ਹੈ।” ਕੋਈਂ ਨਾ ਕੋਈਂ ਉਸਨੂੰ ਟੋਕਦਾ।
“ਨਹੀਂ ਬਾਊ ਜੀ ਮੈਂ ਲੇਟ ਨਹੀਂ ਆਈ। ਗੁਰੂ ਦੀ ਸੋਂਹ ਮੈਂ ਪੂਰੇ ਸੱਤ ਵਜੇ ਘਰੋਂ ਚੱਲ ਪਈ ਸੀ।” ਉਹ ਆਪਣੀ ਗੱਲ ਕਹਿੰਦੀ। ਉਸਦਾ ਘਰ ਪਿੰਡ ਦੇ ਪਰਲੇ ਪਾਸੇ ਸੀ। ਪਰ ਓਹ ਕਦੇ ਨਾ ਮੰਨਦੀ ਕਿ ਉਹ ਲੇਟ ਸੀ। ਉਸਨੇ ਕੋਈਂ 34-35 ਸਾਲ ਨੌਕਰੀ ਕੀਤੀ। ਪਰ ਕੋਈਂ ਵੀ ਪ੍ਰਿੰਸੀਪਲ ਉਸ ਨੂੰ ਠੀਕ ਟਾਈਮ ਤੇ ਸਕੂਲ ਹਾਜ਼ਿਰ ਨਾ ਕਰਵਾ ਸਕਿਆ। ਉਂਜ ਉਹ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਦੀ ਸੀ। ਰਸ਼ੀਦਾ ਬੇਗਮ ਪਿੰਡ ਦੇ ਮੀਰ ਪਰਿਵਾਰ ਵਿਚੋਂ ਸੀ। ਕਹਿੰਦੇ ਮੀਰ ਕੋਈਂ ਕੰਮ ਧੰਦਾ ਨਹੀਂ ਕਰਦੇ ਹੁੰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ