“ਬਾਬਾ ਜੀ, ਬਹੁਤ ਦੁੱਖੀ ਹਾਂ ਕੁੜੀ ਘਰੇ ਬੈਠੀ ਹੈ ਜਵਾਈ ਨਾਲ ਕੇਸ ਚੱਲਦਾ ਹੈ ਤਰੀਕਾਂ ਪਈ ਜਾਂਦੀਆਂ ਨੇ ਮੁੰਡਾ ਘਰੇ ਵਿਹਲਾ ਪਿਆ ਰਹਿੰਦਾ ਨਸ਼ਾ ਕਰਕੇ ਸਾਡੀ ਵੀ ਸਿਹਤ ਠੀਕ ਨਹੀਂ ਰਹਿੰਦੀ ਬਹੁਤ ਦੁੱਖੀ ਹਾਂ” ਜੈਲੋ ਨੇ ਬਾਬੇ ਦੇ ਪੈਰਾਂ ਵਿੱਚ ਦਸਾਂ ਦੇ ਨੋਟ ਦਾ ਮੱਥਾ ਟੇਕਦਿਆ ਰੋਣਹਾਕੀ ਹੁੰਦਿਆਂ ਬੋਲੀ “ਗੁਰੂ ਮਹਾਰਾਜ ਭਲੀ ਕਰਨਗੇ” ਪੁਜਾਰੀ ਘਮੰਡੀ ਦਾਸ ਨੇ ਆਪਣੀ ਦਾੜੀ ਵਿੱਚ ਹੱਥ ਫੇਰ ਦਿਆਂਗਾ ਕਿਹਾ। ” ਸੌਹਰੀਏ ਕੰਮ ਵਧ ਗਿਆ ਤਾਂ ਬਾਬਾ ਯਾਦ ਆ ਗਿਆ ਊਂਂ ਕਦੇ ਗੜਬੀ ਦੁੱਧ ਨਹੀਂ ਦਿੱਤਾ”ਪੁਜਾਰੀ ਤਲਖੀ ਵਿੱਚ ਬੋਲਿਆ “ਬਾਬਾ ਜੀ ਥੋਨੂੰ ਪਤਾ ਸਾਡਾ ਫੌਜੀ,ਮੰਨਦਾ ਨਹੀਂ ਕਹਿੰਦਾ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ, ਮੈਂ ਤਾਂ ਚੋਰੀ ਆਈ ਹਾਂ ਕੁਝ ਕਰੋ ਮਹਾਰਾਜ” ਜੈਲੋ ਨੇ ਹੱਥ ਜੋੜਕੇ ਤਰਲਾ ਜਿਹਾ ਕਰਕੇ ਕਿਹਾ। “ਹਾਂ ਭਾਈ, ਕੁਝ ਕੁ ਉਪਾਅ ਜ਼ਰੂਰ ਕਰਨੇ ਪੈਣਗੇ, ਤੂੰ ਸੋਚ ਲੈ ਖਰਚਾ ਆਊਗਾ” “ਕਿੰਨਾ ਕੁ ਬਾਬਾ ਜੀ” ਜੈਲੋ ਨੇ ਹੱਥ ਜੋੜਕੇ ਕਿਹਾ। “ਭਾਈ ਮਹਿੰਗਾਈ ਹੈ ਪਾਠ ਤੇ ਹੋਰ ਸਮਾਨ ਲੈਕੇ ਪੰਜ ਕੁ ਹਜ਼ਾਰ ਲੱਗ ਜਾਵੇਗਾ, ਨਾਲੇ ਅਸੀਂ ਤਾਂ ਦਾਤੇ ਨੂੰ ਖੁਸ਼ ਕਰਨਾ ਅਸੀਂ ਕੇਹੜਾ ਆਪ ਖਾਣਾ ਪੀਣਾ” ਠੀਕ ਹੈ ਬਾਬਾ ਜੀ ਸਾਡੇ ਫੌਜੀ ਦੀ ਪੈਨਸ਼ਨ ਕੱਲ ਹੀ ਆਈ ਹੈ ਮੈਂ ਕੱਲ ਪਰਸੋਂ ਤੱਕ ਜੁਗਾੜ ਕਰਕੇ ਆਉਂਨੀ ਆ”ਜੈਲੋ ਨੇ ਇੱਕੋ ਸਾਹ ਹੀ ਸਾਰੀ ਗੱਲ ਖਤਮ ਕਰਤੀ “ਦੇਖ ਲੋ ਭਾਈ, ਵਾਹਲਾ ਟੈਮ ਨਹੀਂ ਰੁਕਨਾ ਮੈ ਤਾਂ ਹੋਰ ਵੀ ਕਈਆਂ ਦੇ ਉਪਾਅ ਕਰਨੇ ਨੇ” ਪੁਜਾਰੀ ਬੋਲਿਆ। ਕੁਦਰਤੀ ਜੈਲੋ ਦੀ ਕੁੜੀ ਦੀ ਨਜ਼ਰ ਕੰਧ ਤੇ ਲੱਗੀ
ਸੀ ਸੀ ਡੀ ਕੈਮਰਿਆਂ ਵਾਲੀ ਐਲ ਸੀ ਡੀ ਤੇ ਪਈ ਤਾਂ ਤਰਾਹ ਕੇ ਬੋਲੀ “ਮੰਮੀ ਡੈਡੀ ਆ ਰਿਹਾ,ਲੁਕ ਜਾਈਏ” ਕੁੜੀ ਦੇ ਬੋਲਣ ਦੀ ਦੇਰ ਸੀ ਜੈਲੋ ਤੇ ਕੁੜੀ ਦੋਵੇਂ ਸੱਪ ਵਾਂਗੂ ਕੁਟੀਆ ਚ ਲੁਕ ਗਈਆਂ। “ਆਓ ਜੀ ਫੌਜੀ ਸਾਬ” ਬਾਬਾ ਹੱਥ ਜੋੜਕੇ ਬੋਲਿਆ “ਮੈਂ ਤਾਂ ਜਾ ਰਿਹਾ ਸੀ ਇਹਨਾਂ ਨੇ ਪਤਾ ਪੁੱਛਿਆ ਸੱਥ ਵਿੱਚ ਪਤਾ ਨਹੀਂ ਲੱਗਿਆ, ਕੁਦਰਤੀ ਮੈਂ ਲੰਘਦਾ ਸੀ ਮੈਨੂੰ ਪੁੱਛਿਆ ਤਾਂ ਮੈਂਨੂੰ ਪਤਾ ਲੱਗ ਗਿਆ, ਗੱਲ ਆਂਏ ਆਂ ਨਾਂ ਥੋਡਾ ਅਸਲੀ ਨਾਂ ਤਾਂ ਬਹੁਤ ਘੱਟ ਪਤਾ ਹੈ, ਇਹ ਇੱਕ ਤਾਂ ਥੋਡੀ ਕੁੜੀ ਦਾ ਕੇਸ ਚੱਲਦਾ ਸੌਹਰਿਆਂ ਨਾਲ ਉਹ ਤਰੀਕ,ਤੇ ਨਹੀ ਗਏ ਤੁਸੀਂ ਉਹਦੇ ਸੰਮਣ ਲੈਕੇ ਆਇਆ ਹੈ ਤੇ ਇਹ ਦੂਜਾ ਥੋਡੇ ਮੁੰਡੇ ਦੀ ਤਰੀਕਾਂ ਨੇ ਚਿੱਟੇ ਚ ਫੜਿਆ ਸੀ ਤੇ ਚੋਰੀ ਕਰਦੇ ਫੜਿਆ ਗਿਆ ਪਤਾ ਨਹੀਂ ਕੀ ਚੱਕਰ” ਫੌਜੀ ਬੋਲਿਆ, ਸਾਦੇ ਕੱਪੜਿਆਂ ਵਿੱਚ ਪੁਲਸ ਮੁਲਾਜ਼ਮ ਗੱਲਾਂ ਕਰਨ ਲੱਗ ਪਏ ਪੁਜਾਰੀ ਨਾਲ ਤੇ ਫੌਜੀ ਪਾਸੇ ਹੋਕੇ ਘਰਦਿਆਂ ਨੂੰ ਫੋਨ ਲਗਾਉਣ ਲੱਗ ਪਿਆ ਜਦੋਂ ਘੰਟੀ ਵੱਜੀ ਤਾਂ ਘੰਟੀ ਪੁਜਾਰੀ ਦੇ ਪਿੱਛੇ ਛੰਨ ਵਿੱਚ ਵੱਜਦਿਆ ਸੁਣਕੇ, ਫੌਜੀ ਹੈਰਾਨ ਹੋ ਗਿਆ ਤੇ ਫੋਨ ਕੰਨ ਨੂੰ ਲਾਕੇ ਛੰਨ ਅੰਦਰ ਵੜ ਗਿਆ ਤੇ ਦੇਖਿਆ ਦੋਵੇਂ ਮਾਵਾਂ ਧੀਆਂ ਕੂੰਗੜੀਆਂ ਬੈਠੀਆਂ “ਹਾਂ ਬਈ ਤੁਸੀਂ ਇੱਥੇ ਕਿਵੇਂ” ਫੌਜੀ ਨੇ ਪੁੱਛਿਆ ,ਜੈਲੋ ਕਹਿੰਦੀ” ਅਸੀਂ ਤਾਂ ਬਾਬੇ ਕੋਲ ਆਏ ਸੀ ਉਪਾਅ ਕਰਵਾਉਣ”ਚਲੋ ਬਾਹਰ ਚਲੋ “ਫੌਜੀ ਬੋਲਿਆ। “ਬਾਬਾ ਤੇਥੋਂ ਆਪਦਾ ਘਰ ਤਾਂ ਸੰਭਾਲਿਆ ਨਹੀਂ ਜਾਂਦਾ ਤੇ ਭੋਲੇ ਭਾਲੇ ਗਰੀਬਾਂ ਨੂੰ ਪਾਠ ਤੇ ਉਪਾਅ ਕਰਨ ਦੇ ਨਾਂ ਪੈਸੇ ਲੁੱਟਣ ਤੇ ਹੋਇਆ ਸਰਮ ਕਰ ਕੁਛ ਬਾਬੇ ਨਾਨਕ ਨੇ ਤਾਂ ਮਿਹਨਤ ਕਰਨ ਵਾਸਤੇ ਕਿਹਾ ਸੀ” ਬਾਹਰ ਪੁਜਾਰੀ ਕੋਲ ਆਕੇ ਫੌਜੀ ਨੇ ਅੱਗ ਕੱਢੀ।”ਚਲੋ ਚਲੋ ਡੈਡੀ ਪਲੀਜ਼ ਘਰ ਚੱਲੋ”ਫੌਜੀ ਦੀ ਧੀ ਨੇ ਭਾਪ ਲਿਆ ਕਿ ਫੌਜੀ ਦਾ ਸੁਭਾਅ ਗਰਮ ਹੈ ਮਸਲਾ ਵਧ ਜਾਵੇਗਾ ਤੇ ਤਿੰਨੇ ਜਾਣੇ ਆਪਣੇ ਘਰ ਨੂੰ ਤੁਰ ਪਏ ਤੇ ਪੁਜਾਰੀ ਕੋਲੋਂ ਦਸਤਖਤ ਕਰਵਾ ਕੇ ਤੇ ਤਰੀਕ ਤੇ ਸਮੇਂ ਸਿਰ ਪੁੱਜਣ ਲਈ ਕਹਿਕੇ ਮੁਲਾਜ਼ਮ ਵੀ ਨਾਲ ਹੀ ਤੁਰ ਪਏ
(ਇਹ ਕਹਾਣੀ ਕਲਪਨਿਕ ਹੈ ਕਿਸੇ ਨਾਲ ਮੇਲ ਖਾਂਦੀ ਹੈ ਤਾਂ ਇਹ ਸੰਜੋਗ ਸਮਝਿਆ ਜਾਵੇਗਾ ਮੇਰੇ ਲਿਖਣ ਦਾ ਮੰਤਵ ਹੈ ਭੋਲੇ ਭਾਲੇ ਲੋਕਾਂ ਨੂੰ ਜਾਗਰੂਕ ਕਰਨਾ
✍️ਮਨਜੀਤ ਕੁੱਸਾ