ਆਪਾਂ ਲੋਕਾਂ ਨੂੰ ਅਕਸਰ ਹੀ ਕਹਿੰਦੇ ਸੁਣਦੇ ਆ ਕੀ,ਸੰਸਾਰ ਤੇ ਜੋ ਕੁਝ ਵਾਪਰ ਰਿਹਾ ਐ,ਸਭ ਉਹੀ ਰੱਬ ਕਰਵਾ ਰਿਹਾ ਹੈ।ਤਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਆ ਕਿ ਜੋ ਬੱਚੀਆਂ ਦੇ ਬਲਾਤਕਾਰ ਹੋ ਰਹੇ ਹਨ,ਉਹ ਵੀ ਰੱਬ ਕਰਵਾ ਰਿਹਾ ਹੈ॥ਜੋ ਭਰੂਣ-ਹੱਤਿਆ ਹੋ ਰਹੀ ਹੈ,ਉਹ ਵੀ ਰੱਬ ਹੀ ਕਰਵਾ ਰਿਹਾ ਹੈ।ਜੋ ਨਿਆਣੇ ਆਪਣੀਆਂ ਮਾਵਾਂ ਦੀ ਇੱਜ਼ਤ ਨੂੰ ਹੱਥ ਪਾਉਣ ਤੋਂ ਵੀ ਨਹੀਂ ਝਿਝਕਦੇ,ਉਹ ਵੀ ਰੱਬ ਹੀ ਕਰਵਾ ਰਿਹਾ ਹੈ।ਜਿੰਨੀਆਂ ਵੀ ਚੋਰੀਆਂ,ਡਕੈਤੀਆਂ,ਫਰੋਤੀਆਂ ਜਾਂ ਹੋਰ ਬਹੁਤ ਸਾਰੇ ਕੁਕਰਮ ਹੋ ਰਹੇ ਹਨ,ਤਾਂ ਫਿਰ ਮੰਨੋਗੇ ਨਾਂ ਕਿ ਸਭ ਰੱਬ ਹੀ ਕਰਵਾ ਰਿਹਾ ਹੈ ?