ਹਾਂ ਭੀ ਭਾਈ ਰਮੇਸ਼ ਕੀ ਹਾਲ ਹੈ।
ਗੁਰੂਜੀ.. ਵਾਹ …ਬਹੁਤ ਖੁਸ਼ੀ….ਹੋਈ…. ਕਮਾਲ ਹੋਗੀ … ਜੀ ….ਜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ। ਸਿਹਤ ਕਿਵ਼ੇਂ ਹੈ ਗੁਰੂ ਜੀ। ਮੈਨੂੰ ਕੋਈ ਸ਼ਬਦ ਨਹੀਂ ਸੀ ਔਡ਼ ਰਿਹਾ।
ਮੇਰੀ ਤੇਰੇ ਨਾਲ ਗੱਲ ਕਰਨ ਦੀ ਇੱਛਾ ਸੀ। ਇਸ ਲਈ ਸੋਚਿਆ ਅੱਜ ਰਮੇਸ਼ ਭਾਈ ਨਾਲ ਗੱਲ ਕਰਦੇ ਹਾਂ। ਪ੍ਰਿ Atma Ram Arora ਜੀ ਬੋਲ ਰਹੇ ਸੀ। ਅਸੀਂ ਸਾਰੇ ਹੀ ਓਹਨਾ ਨੂੰ ਗੁਰੂਜੀ ਹੀ ਆਖਦੇ ਹਾਂ। ਮੈਂ ਹੀ ਨਹੀਂ ਡੱਬਵਾਲੀ ਇਲਾਕੇ ਦਾ ਬੱਚਾ ਬੱਚਾ ਉਹਨਾਂ ਦਾ ਫੈਨ ਹੈ। ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਫਿਰ ਸਰਸੇ ਆਪਣੀ ਬਿਮਾਰੀ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਵਿੱਚ ਸਨ।
ਤੇਰੇ ਨਾਲ ਯਾਰ ਗੱਲ ਕਰਕੇ ਮੈਨੂੰ ਖੁਸ਼ੀ ਹੁੰਦੀ ਹੈ। ਮਨ ਨੂੰ ਸਕੂਨ ਮਿਲਦਾ ਹੈ।
ਜੀ ਗੁਰੂ ਜੀ ਜਿੱਥੇ ਰੂਹ ਨਾਲ ਰੂਹ ਦਾ ਪਿਆਰ ਹੋਵੇ ਤਾਂ ਸਤਿਗੁਰੂ ਵੀ ਪ੍ਰਤੱਖ ਹੁੰਦਾ ਹੈ। ਹਾਜਰ ਹੁੰਦਾ ਹੈ।
ਬਿਲਕੁਲ ਠੀਕ ਫਰਮਾਇਆ ਰਮੇਸ਼।
ਸਰਸੇ ਹੀ ਹੋਂ?
ਹਾਂ ਭਾਈ ਸਰਸੇ ਹੀ ਹਾਂ। ਫਿਲਹਾਲ ਤਾਂ।
ਜੀ ਤਾਲਾਬੰਦੀ ਤੋਂ ਬਾਦ ਤੁਹਾਡੇ ਦਰਸ਼ਨ ਕਰਾਂਗੇ ਜੀ।
ਜਰੂਰ ਮੈਨੂੰ ਵੀ ਤਲਬ ਰਹੇਗੀ।
ਅੱਛਾ ਭਾਈ ਰਮੇਸ਼ ਖੁਸ਼ ਰਹੋਂ।
ਜੀ ਗੁਰੂ ਜੀ। ਜੀ ਜੀ।
ਫੋਨ ਕੱਟ ਗਿਆ। ਭਾਵੇ ਸਵਾ ਅੱਠ ਵੱਜ ਚੁਕੇ ਸੀ ਪਰ ਮੈਂ ਅਜੇ ਬੈਡ ਤੇ ਲੇਟਿਆ ਹੀ ਹੋਇਆ ਸੀ। ਪ੍ਰੋ ਅਰੋੜਾ ਸਾਹਿਬ ਦੀ 1.29 ਮਿੰਟਾਂ ਦੀ ਕਾਲ ਨੇ ਬਹੁਤ ਖੁਸ਼ੀ ਦਿੱਤੀ। ਸੁਣਿਆ ਸੀ ਕਿ ਕੀੜੀ ਘਰ ਨਰਾਇਣ ਆਏ। ਪਰ ਤਾਲਾਬੰਦੀ ਹੈ ਨਾ। ਅੱਜ ਕੀੜੀ ਨੂੰ ਨਰਾਇਣ ਦਾ ਫੋਨ ਆਇਆ ਸੀ।
ਕਿਵੇ ਹੈ ਬੜੇ ਖੁਸ਼ ਨਜ਼ਰ ਆਉਂਦੇ ਹੋ। ਚੇਹਰਾ ਦਗ ਰਿਹਾ ਹੈ। ਕਿਸਦਾ ਫੋਨ ਆ ਗਿਆ ਸਵੇਰੇ ਸਵੇਰੇ। ਮੇਰੀ ਸ਼ਰੀਕ ਏ ਹੈਯਾਤ ਨੇ ਕਮਰੇ ਚ ਆਉਂਦੀ ਨੇ ਇਨਕੁਆਰੀ ਕਰਨ ਦੇ ਲਹਿਜੇ ਵਿੱਚ ਪੁੱਛਿਆ।
ਪ੍ਰੋ ਅਰੋੜਾ ਸਾਹਿਬ ਦਾ।
ਤਾਹੀਓਂ ਤਾਹੀਓਂ ਬਾਗੋ ਬਾਗ ਹੋ।
ਗੱਲ ਉਸਦੀ ਵੀ ਸ਼ਹੀ ਸੀ।
#ਰਮੇਸ਼ਸੇਠੀਬਾਦਲ