ਚਿੰਗ ਫੰਗਲ਼ੀ | ching fungli

ਚਿੰਗ ਫੂੰਗਲੀ ਨਾਮ ਦਾ ਇੱਕ ਜਾਦੂਗਰ 1977 ਦੇ ਲਾਗੇ ਸਾਡੇ ਸ਼ਹਿਰ ਦੇ ਡੀਲਾਈਟ ਸਿਨੇਮੇ ਆਇਆ। ਉਸਦਾ ਸ਼ੋਅ ਬਹੁਤ ਵਧੀਆ ਸੀ। ਆਪਣੀ ਪੇਸ਼ਕਾਰੀ ਤੋਂ ਬਾਅਦ ਉਹ ਦਰਸ਼ਕਾਂ ਨਾਲ ਕੁਝ ਹਾਸਾ ਠੱਠਾ ਵੀ ਕਰਦਾ।
ਜੇ ਤੁਹਾਨੂੰ ਮੇਰਾ ਸ਼ੋਅ ਪਸੰਦ ਆਇਆ ਤਾਂ ਆਪਣੇ ਦੋਸਤਾਂ ਨੂੰ ਜਰੂਰ ਦੱਸੋ ਜੇ ਨਹੀਂ ਪਸੰਦ ਆਇਆ ਤਾਂ ਆਪਣੇ ਦੁਸ਼ਮਣਾਂ ਨੂੰ ਜਰੂਰ ਦੱਸੋ ਤਾਂਕਿ ਓਹਨਾ ਦੇ ਪੈਸੇ ਖਰਾਬ ਹੋਣ।
ਇਹ ਗੱਲ ਬਹੁਤ ਵਾਰੀ ਲਾਗੂ ਹੁੰਦੀ ਹੈ।
ਜੇ ਮੇਰੀ ਕੋਈ ਪੋਸਟ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਜਰੂਰ ਸ਼ੇਅਰ ਕਰੋ। ਜੇ ਨਹੀਂ ਵੀ ਪਸੰਦ ਆਉਂਦੀ ਤਾਂ ਸ਼ੇਅਰ ਕਰਕੇ ਦੁਸ਼ਮਣਾਂ ਨੂੰ ਜਰੂਰ ਟੈਗ ਕਰੋ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *