“ਯੱਸੂ ਕੱਲ੍ਹ ਨਹੀਂ ਆਈ?” ਮੈਡਮ ਨੇ ਘਰੇ ਬੱਚੀ ਨੂੰ ਖਿਡਾਉਣ ਲਈ ਆਉਂਦੀ ਲੜਕੀ ਯੱਸੂ ਨੂੰ ਪੁੱਛਿਆ। ਉਹ ਡਸਟਿੰਗ ਦੇ ਨਾਲ ਛੋਟੇ ਮੋਟੇ ਕੰਮ ਵੀ ਕਰਦੀ ਹੈ ਅਤੇ ਕਦੇ ਕਦੇ ਮੇਰੀ ਪੋਤੀ ਨੂੰ ਵੀ ਖਿਡਾ ਦਿੰਦੀ ਹੈ। ਉਂਜ ਵੀ ਪੋਤੀ ਪਿਛਲੇ ਚਾਰ ਪੰਜ ਦਿਨਾਂ ਤੋਂ ਆਪਣੇ ਨਾਨਕੇ ਗਈ ਹੋਈ ਸੀ। ਤੇ ਇੰਨੇ ਦਿਨ ਯੱਸੂ ਵੀ ਲਗਭਗ ਛੁੱਟੀ ਤੇ ਹੀ ਰਹੀ।
“ਅੰਟੀ ਕੱਲ੍ਹ ਮੈਂ ਤੁਹਾਨੂੰ ਦੱਸਣਾ ਭੁੱਲ ਗਈ। ਕੱਲ੍ਹ ਮੇਰਾ ਜਨਮ ਦਿਨ ਸੀ।” ਅੱਜ ਉਹ ਸੁਭਾ ਜਲਦੀ ਹੀ ਕੰਮ ਤੇ ਆਗੀ ਸੀ। ਉਸਨੂੰ ਪਤਾ ਸੀ ਕਿ ਅੱਜ ਰੌਣਕ (ਮੇਰੀ ਪੋਤੀ) ਨੇ ਵੀ ਆਉਣਾ ਹੈ। ਸਾਢੇ ਕੁ ਬਾਰਾਂ ਵਜੇ ਮੇਰੀ ਪੋਤੀ ਆਪਣੀ ਮੰਮੀ ਨਾਲ ਨਾਨਕਿਆਂ ਤੋਂ ਆ ਗਈ ਤੇ ਪੰਜ ਕੁ ਮਿੰਟਾਂ ਬਾਦ ਯੱਸੂ ਵੀ ਆਪਣੀਆਂ ਭੈਣਾਂ ਨਾਲ ਹਾਜਰ ਹੋਗੀ। ਬੇਟੀ ਆਉਂਦੀ ਹੋਈ ਡੱਬਵਾਲੀ ਤੋਂ ਇੱਕ ਕੇਕ ਲਿਆਈ ਸੀ ਕਿਉਂਕਿ ਉਹਨਾਂਦੀ ਆਪਸ ਵਿੱਚ ਜਨਮਦਿਨ ਬਾਰੇ ਗੱਲ ਹੋਈ ਹੋਣੀ ਹੈ।
“ਲੋ ਪਾਪਾ, ਆਜੋ ਯੱਸੂ ਦਾ ਜਨਮ ਦਿਨ ਮਨਾਈਏ।” ਬੇਟੀ ਨੇ ਕਿਹਾ ਤੇ ਕੇਕ ਬੈਡ ਤੇ ਹੀ ਰੱਖ ਦਿੱਤਾ। ਯੱਸੂ ਨੇ ਰੌਣਕ ਨੂੰ ਆਪਣੀ ਗੋਦੀ ਵਿੱਚ ਬਿਠਾਕੇ ਕੇਕ ਕੱਟਿਆ ਤੇ ਅਸੀਂ ਸਾਰਿਆਂ ਨੇ ਤਾੜੀਆਂ ਮਾਰਦੇ ਹੋਏ ਯੱਸੂ ਨੂੰ ਹੈਪੀ ਬਰਥਡੇ ਬੋਲ ਦਿੱਤਾ। ਯੱਸੂ ਨੇ ਆਪਣੀਆਂ ਕਜਨਜ ਨਾਲ ਮਿਲਕੇ ਕੇਕ ਖਾਧਾ। ਅਸੀਂ ਵੀ ਬਿਨਾਂ ਕਰੀਮ ਤੋਂ ਬ੍ਰੈਡ ਬ੍ਰੈਡ ਖਾਣ ਦੀ ਕੋਸ਼ਿਸ਼ ਕੀਤੀ। ਵਿਸ਼ਕੀ ਵੀ ਆਪਣਾ ਹਿੱਸਾ ਲ਼ੈਕੇ ਪਾਸੇ ਹੋਕੇ ਬੈਠ ਗਿਆ। ਉਹ ਵੀ ਸੰਤੁਸ਼ਟ ਸੀ ਚਲੋ ਕਈ ਦਿਨਾਂ ਬਾਅਦ ਘਰੇ #ਰੌਣਕ ਦੇ ਆਉਣ ਨਾਲ ਰੌਣਕ ਤਾਂ ਲੱਗੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ