ਸੰਦੂਕੜੀ ਦਾ ਮਾਲ | sandukdi da maal

ਕਈ ਦਿਨਾਂ ਦੀ ਘੁਸਰ ਮੁਸਰ ਤੌ ਬਾਦ ਆਖਿਰ ਵੀਰ ਜੀ ਬੀਜੀ ਆਲੀ ਸੰਦੂਕੜੀ ਖੋਲਣ ਨੂੰ ਰਾਜੀ ਹੋ ਗਏ। ਚਾਹੇ ਵੀਰ ਜੀ ਚਾਰਾਂ ਭਰਾਵਾਂ ਚ ਸਭ ਤੌ ਵੱਡੇ ਸਨ ਪਰ ਬੀਜੀ ਵੀਰ ਜੀ ਕੋਲ ਹੀ ਰਹਿੰਦੇ ਸਨ। ਅਸੀ ਸਭ ਤੌ ਛੋਟੇ ਸੀ ਪਰ ਅਸੀ ਆਪਣੀ ਅਜਾਦੀ ਦੇ ਲਾਲਚ ਵਿੱਚ ਇਹ ਫਰਜ ਨਿਭਾ ਨਹੀ ਸਕੇ।ਬਾਕੀ ਅਸੀ ਦੋਨੇ ਘਰ ਬਸ ਕਦੇ ਕਦੇ ਬੀਜੀ ਦਾ ਪਤਾ ਲੈ ਆਉੰਦੇ ਸੀ।ਹੋਰ ਸਾਡਾ ਕਿਸੇ ਗੱਲ ਨਾਲ ਕੋਈ ਲੈਣਾਂ ਦੇਣਾਂ ਨਹੀ ਸੀ। ਬੀਜੀ ਕੋਲੇ ਪਿਤਾ ਜੀ ਦਾ ਵਾਧੂ ਪੈਸਾ ਸੀ ਤੇ ਉਹਨਾ ਨੂੰ ਪੈਨਸਨ ਵੀ ਆਉੱਦੀ ਸੀ। ਚਾਹੇ ਬਹੁਤੀ ਪੈਨਸਨ ਰੋਟੀ ਦੇ ਖਰਚੇ ਤੇ ਬੀਜੀ ਦੀ ਦਵਾ ਦਾਰੂ ਤੇ ਹੀ ਖਰਚ ਹੋ ਜਾਂਦੀ ਸੀ ਫਿਰ ਵੀ ਬੀਜੀ ਕੋਲ ਪੈਸਾ ਬੱਚ ਹੀ ਾਂਂਦਾ ਸੀ ਤੇ ਹੋਰ ਕਿਤੇ ਖਰਚ ਕਰਨਾ ਨਹੀ ਸੀ ਹੁੰਦਾ। ਬਸ ਮੇਰੀ ਇੱਕੋ ਹੀ ਨਨਾਣ ਹੈ ਉਹ ਕਦੇ ਕਦੇ ਗੇੜਾ ਮਾਰਦੀ ਤੇ ਬੀਜੀ ਹੀ ਜਾਂਦੀ ਨੂੰ ਂੋ ਤਿਲ ਫੁਲ ਸਰਦਾ ਦੇ ਦਿੰਦੇ। ਇਸ ਨਾਲ ਸਾਡੀ ਸਭਦੀ ਸਿਰ ਦਰਦੀ ਵੀ ਮੁੱਕੀ ਹੋਈ ਸੀ। ਨਨਾਣ ਤੇ ਨਨਦੋਈਏ ਨਾਲ ਸਾਡੇ ਸਬੰਧ ਵੀ ਬਹੁਤੇ ਸੁਖਾਲੇ ਨਹੀ ਸਨ। ਨਾ ਉਹ ਸਾਡੇ ਨਾਲ ਬੋਲਦੇ ਸੀ ਤੇ ਨਾ ਹੀ ਅਸੀ ਉਹਨਾ ਨੂੰ ਬਹੁਤਾ ਮੂੰਹ ਲਾ ਕੇ ਰਾਜੀ ਸੀ। ਇੱਕ ਨਹੀ ਇੰਨਾ ਚਾਰਾਂ ਭਰਾਵਾਂ ਦਾ ਏਹੀ ਹਾਲ ਹੈ। ਨਾ ਜੀਜਾ ਸਾਨੂੰ ਕਦੇ ਸਿੱਧਾ ਬੋਲਿਆ ਤੇ ਨਾ ਦੀਦੀ। ਪਰ ਬਹੁਤੀ ਲਿੱਪ ਲਿੱਪ ਸਾਡੇ ਤੌ ਵੀ ਨਹੀ ਹੁੰਦੀ। ਹਾਂ ਮਾਂਵਾਂ ਧੀਆਂ ਹੀ ਅਕਸਰ ਗੁਰਮਤ ਕਰਦੀਆਂ ਰਹਿੰਦੀਆਂ ਸਨ।ਦੀਦੀ ਤੇ ਬੀਜੀ ਦੀ ਰਮਜ ਮਿਲਦੀ ਸੀ। ਤੇ ਨਨਦੋਈਆ ਤਾਂ ਸੁਖਨਾਲ ਆਉੱਦਾ ਹੀ ਨਹੀ ਸੀ। ਨਹੀ ਤਾਂ ਨਾ ਸਹੀ। ਕਿਹੜਾ ਰੋਜ ਦੀ ਉਸਦੀ ਕਿੱਚ ਕਿੱਚ ਸਹੇ। ਹਰ ਇੱਕ ਦੀ ਆਪਣੀ ਇੱਜਤ ਹੁੰਦੀ ਹੈ।ਇਸ ਲਈ ਅਸੀ ਤਾਂ ਸੁਰੂ ਤੋ ਹੀ ਉਹਨਾ ਕੋਲ ਬਹੁਤਾ ਨਹੀ ਸੀ ਜਾਂਦੇ। ਜਿਸ ਦਿਨ ਬੀਜੀ ਦੇ ਧੱਕੇ ਗਏ ਵੀ ਤਾਂ ਬੇਜਿੱਤੀ ਕਰਵਾਕੇ ਹੀ ਮੁੜੇ। ਉਹਨਾ ਦੇ ਗਿਲ੍ਹੇ ਸਿaਕਵੇ ਰੀਸ ਰੋਸੇ ਹੀ ਨਾ ਮੁਕਦੇ। ਇਸੇ ਲਈ ਅਸੀ ਉਹਨਾ ਦੀ ਪਰਵਾਹ ਕਰਨੀ ਛੱਡ ਦਿੱਤੀ।
ਹਾਂ ਮੈ ਗੱਲ ਕਰਦੀ ਸੀ ਬੀਜੀ ਦੀ ਸੰਦੂਕੜੀ ਦੀ। ਬੀਜੀ ਸੰਦੂਕੜੀ ਨੂੰ ਹਮੇਸaਾ ਤਾਲਾ ਲਾਕੇ ਰੱਖਦੇ ਤੇ ਕੁੰਜੀ ਵੀ ਗੀਝੇa ਵਿੱਚ ਹੀ ਰੱਖਦੇ। ਉਹਨਾ ਦੇ ਜਿਉਂਦੇ ਜੀ ਅਸੀ ਕਦੇ ਉਸ ਸੰਦੂਕੜੀ ਵਿੱਚ ਦਿਲਚਸਪੀ ਨਹੀ ਸੀ ਲਈ । ਇਹ ਤਕਰੀਬਨ ਸਾਰੀਆਂ ਬੁੜੀਆਂ ਦੀ ਆਦਤ ਹੁੰਦੀ ਹੈ ਗੋਝੀ ਰੱਖਣ ਦੀ । ਹੋਰ ਕਿਹੜਾ ਬੀਜੀ ਨੇ ਡਾਲਰ ਂੋੜੇ ਹੋਣਗੇ ।ਹਾਂ ਬੀਜੀ ਕੋਲ ਥੋੜਾ ਜਿਹਾ ਸੋਨਾ ਸੀ ਉਹ ਸਾਰਿਆਂ ਨੂੰ ਪਤਾ ਹੀ ਸੀ ਤੇ ਕਈ ਐਫ ਡੀਆਂ ਸਨ ਜੋ ਵੀਰ ਜੀ ਨੇ ਹੀ ਬਨਵਾਈਆਂ ਸਨ ਪਿਤਾ ਜੀ ਦੇ ਹੁੰਦਿਆਂ।ਪਰ ਫਿਰ ਵੀ ਸਾਰਿਆਂ ਨੂੰ ਤਾਂਘ ਜਿਹੀ ਸੀ ਬੀਜੀ ਦੀ ਸੰਦੂਕੜੀ ਫਰੋਲਣ ਦੀ। ਪਰ ਵੱਡੇ ਵੀਰ ਜੀ ਇਸ ਬਾਰੇ ਚੁੱਪ ਹੀ ਸਨ।ਪਤਾ ਨਹੀ ਕਿਉ? ਉਹਨਾ ਦਾ ਚਿਹਰਾ ਸੰਦੂਕੜੀ ਦਾ ਜਿਕਰ ਕਰਨ ਤੇ ਹੀ ਉੱਤਰ ਜਾਂਦਾ ਸੀ। ਇਸ ਤਰਾਂ ਸਾਰਿਆਂ ਦਾ ਸੱਕ ਵੱਧ ਜਾਂਦਾ। ਭਰ ਬੋਲਦਾ ਕੋਈ ਨਾ। ਵੱਡੇ ਵੀਰ ਜੀ ਕੋਲੋ ਸਾਰੇ ਝਿਫਦੇ ਸਨ।

ਬੀਜੀ ਲੰਬੀ ਬੀਮਾਰੀ ਤੌ ਬਾਦ ਚਾਰ ਕੁ ਮਹੀਨੇ ਪਹਿਲਾ ਹੀ ਪੂਰੇ ਹੋ ਗਏ ਸਨ। ਉਹਨਾ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਤੇ ਚਾਹੇ ਦੀਦੀ ਦਾ ਸਾਰਾ ਪਰਿਵਾਰ ਹੀ ਆਇਆ ਸੀ । ਪਰ ਉਹਨਾ ਸਾਡੇ ਕਿਸੇ ਨਾਲ ਵੀ ਬਹੁਤਾ ਰੁੱਖ ਨਹੀ ਰਲਾਇਆ।ਦੀਦੀ ਤਾਂ ਬਸ ਬਹੁਤਾ ਸਮਾਂ ਆਪਣੀ ਮਾਂ ਨੂੰ ਹੀ ਰੋਦੀ ਰਹੀ। ਉਸਨੇ ਕਿਸੇ ਨਾਲ ਕੋਈ ਗੱਲ ਨਹੀ ਕੀਤੀ। ਉਹ ਸਾਡੇ ਸਾਰਿਆਂ ਨਾਲ ਇਸ ਗੱਲੋa ਖਫਾ ਸਨ ਕਿ ਅਸੀ ਬੀਜੀ ਦੀ ਪੂਰੀ ਸੇਵਾ ਨਹੀ ਕੀਤੀ। ਤੁਸੀ ਮੇਰੀ ਮਾਂ ਨੂੰ ਘੁੱਟ ਘੁੱਟਕੇ ਮਾਰਿਆ ਹੈ। ਮੇਰੀ ਮਾਂ ਮੈਨੂੰ ਤੇ ਆਪਣੇ ਦੋਹਤਿਆਂ ਨੂੰ ਤਰਸਦੀ ਮਰ ਗਈ।ਤੁਸੀ ਉਸਦੇ ਬੋਲਣ ਤੇ ਅਤੇ ਫੋਨ ਕਰਨ ਤੇ ਪਬੰਧੀਆਂ ਲਾਉਂਦੇ ਸੀ। ਗੁੱਸੇ ਵਿੱਚ ਆਈ ਅਕਸਰ ਉਹ ਇਹ ਗੱਲਾਂ ਮੂੰਹ ਤੇ ਹੀ ਕਹਿੰਦੀ। ਗੱਲਾਂ ਉਸ ਦੀਆਂ ਵੀ ਜਾਇਜ ਹੀ ਸਨ ਕਿਉਕਿ ਅਸੀ ਕਿਸੇ ਵੀ ਵਿਆਹ ਸaਾਦੀ ਤੇ ਉਸ ਨੂੰ ਧੀਆਂ ਆਲਾ ਮਾਣ ਨਹੀ ਦਿੱਤਾ।ਕਾਰਣ ਚਾਹੇ ਕੁਝ ਵੀ ਸੀ। ਮਾਵਾਂ ਧੀਆਂ ਮਿਲਣ ਨੂੰ ਵੀ ਤਰਸਦੀਆਂ ਸਨ।ਹਰ ਵਿਆਹ ਤੇ ਧੀ ਅਤੇ ਉਸਦੇ ਪਰਿਵਾਰ ਨੂੰ ਨਾ ਵੇਖਕੇ ਬੀਜੀ ਦੇ ਦਿਲ ਨੂੰ ਹੌਲ ਪੈਂਦੇ।ਉਹ ਡਰਦੀ ਬੋਲਦੀ ਕੁਝ ਨਾ ਪਰ ਅੰਦਰੋ ਅੰਦਰੀ ਕੁਲਝਦੀ ਰਹਿੰਦੀ। ਕਈ ਵਾਰੀ ਬੀਜੀ ਦਾ ਧੀ ਕੋਲੇ ਚਾਰ ਦਿਨ ਲਾਉਣ ਨੂੰ ਦਿਲ ਕਰਦਾ ਪਰ ਜੀਜਾ ਜੀ ਦੇ ਸੁਭਾਅ ਕਰਕੇ ਉਹ ਚੁੱਪ ਕਰ ਜਾਂਦੇ। ਵੱਡੇ ਵੀਰ ਜੀ ਤੇ ਵੱਡੀ ਦੀਦੀ ਸਾਨੂੰ ਸਾਰਿਆਂ ਨੂੰ ਆਪਣੇ ਬੰਧਣ ਵਿੱਚ ਰੱਖਦੇ ਸਨ।ਉਹ ਸਾਡੇ ਕਿਸੇ ਦੇ ਵੀ ਦੀਦੀ ਨੂੰ ਫੋਨ ਕਰਣ ਤੇ ਖਿੱਝਦੇ।ਅਸੀ ਵੱਡੇ ਵੀਰ ਜੀ ਤੌ ਬਿਨਾ ਪੁੱਛੇ ਦੀਦੀ ਨਾਲ ਕੋਈ ਗੱਲ ਵੀ ਨਹੀ ਸੀ ਕਰ ਸਕਦੇ। ਵਿਚਾਲੜੇ ਵੀਰ ਜੀ ਦਾ ਵੀ ਤਾਂ ਇਹੀ ਹਾਲ ਸੀ।

ਹੁਣ ਵੱਡੇ ਵੀਰ ਜੀ ਦੀ ਚਿੰਤਾ ਵੀ ਜਾਇਜ ਸੀ। ਐਫ ਡੀਆਂ ਤੜਵਾਉਣ ਲਈ ਦੀਦੀ ਦੀ ਲੋੜ ਪੈਣੀ ਸੀ ਤੇ ਦੀਦੀ ਨੂੰ ਕਹਿਣਾ ਸੋਖਾ ਨਹੀ ਸੀ। ਵੱਡੇ ਵੀਰ ਜੀ ਨੇ ਤਾਂ ਦੀਦੀ ਨੂੰ ਆਪਣੇ ਘਰ ਆਉਣ ਤੋ ਹੀ ਵਰਜ ਦਿੱਤਾ ਸੀ।ਮਾਂਵਾਂ ਧੀਆਂ ਦੀ ਫੋਨ ਵਾਰਤਾ ਤੌ ਦੁਖੀ ਹੋ ਕੇ ਉਸ ਨੇ ਆਪਣਾ ਲੈਂਡ ਲਾਈਨ ਨੰਬਰ ਵੀ ਕਟਵਾ ਦਿੱਤਾ ਸੀ। ਇਹਨਾ ਨੇ ਵੀ ਤਾਂ ਦੀਦੀ ਨੂੰ ਬਹੁਤ ਚੰਗਾ ਮੰਦਾ ਬੋਲਿਆ ਸੀ। ਵਿਚਾਲੜੇ ਵੀਰ ਜੀ ਨੇ ਵੀ ਦੀਦੀ ਨਾਲ ਕੋਈ ਘੱਟ ਨਹੀ ਸੀ ਕੀਤੀ।ਬਹੁਤ ਤਾਨੇ ਮਿਹਣੇ ਦਿੱਤੇ ਸਨ । ਸੋ ਬੀਜੀ ਦੇ ਜਾਣ ਤੌ ਮਗਰੋ ਕਈ ਦਿਨ ਤੱਕ ਵੱਡੇ ਵੀਰ ਜੀ ਸੰਦੂਕੜੀ ਖੋਲਣ ਤੌ ਘੇਸਲ ਜਿਹੀ ਵੱਟਦੇ ਰਹੇ ਕਿਉਕਿ ਉਹਨਾ ਨੂੰ ਅੰਦਰੋ ਆਪਣਾ ਡਰ ਸਤਾਉਂਦਾ ਸੀ।

ਇੱਕ ਦੋ ਵਾਰੀ ਸੰਦੂਕੜੀ ਖੋਲਣ ਦਾ ਪ੍ਰੋਗਰਾਮ ਵੀ ਬਣਿਆ ਪਰ ਐਨ ਮੋਕੇ ਤੇ ਆਕੇ ਬਦਲ ਗਿਆ। ਗੱਲ ਦੀਦੀ ਨੂੰ ਦੱਸਣ ਜਾ ਨਾ ਦੱਸਣ ਤੇ ਆਕੇ ਅਟਕ ਜਾਂਦੀ । ਦੱਸਣਾ ਵੀ ਪੈਣਾ ਸੀ ਕਿਉਂਕਿ ਦੀਦੀ ਦੀ ਬੈਕ ਵਿੱਚ ਹਾਜaਰੀ ਜਰੂਰੀ ਸੀ। ਤੇ ਜੇ ਦੱਸੇ ਤਾਂ ਕੌਣ ਦੱਸੇ। ਪਤਾ ਸੀ ਕਿ ਦੀਦੀ ਅੱਗੌ ਧਨੇਸੜੀ ਦੇਊ। ਇੱਕ ਦੀਆਂ ਦੱਸ ਸਣਾਊ।ਵੈਸੇ ਵੱਡੇ ਵੀਰ ਜੀ ਪੋਲਾ ਜਿਹਾ ਮੂੰਹ ਬਣਾਕੇ ਸਾਊ ਜਿਹੇ ਬਣਕੇ ਗੱਲ ਕਰਨ ਦੇ ਮਾਹਿਰ ਹਨ ਉਹ ਗੱਲ ਕਰ ਵੀ ਲੈੱਦੇ ਪਰ ਉਹਨਾ ਨੂੰ ਵੱਡੀ ਦੀਦੀ ਨੇ ਰੋਕ ਦਿੱਤਾ ਅਖੇ ਭੈਣ ਨੇ ਗਲਤ ਬੋਲਣਾ ਹੈ ਤੇ ਤੁਹਾਡਾ ਬਲੱਡ ਵੱਧ ਜਾਣਾ ਹੇ ਤੁਸੀ ਬੀਮਾਰ ਹੋਜੋਗੇ।ਤੁਸੀ ਚਹਿਣ ਹੀ ਦਿਉ ਦੀਦੀ ਨਾਲ ਗੱਲ ਕਰਨ ਨੂੰ।ਤੇ ਵੱਡੇ ਵੀਰ ਜੀ ਨੇ ਵੱਡੀ ਦੀਦੀ ਦਾ ਹੁਕਮ ਮੰਨ ਲਿਆ।
ਫਿਰ ਵੱਡੇ ਵੀਰਜੀ ਨੇ ਵਿਚਾਲੜੇ ਵੀਰ ਜੀ ਦੀ ਡਿਊਟੀ ਲਾ ਦਿੱਤੀ ਗੱਲ ਕਰਨ ਦੀ। ਖੈਰ ਉਸ ਨੇ ਦੀਦੀ ਨਾਲ ਗੋਲ ਮੋਲ ਜਿਹੀ ਗੱਲ ਕੀਤੀ ਤੇ ਸੰਦੂਕੜੀ ਆਲੀ ਗੱਲ ਦਾ ਜਿਕਰ ਵੀ ਕਰ ਦਿੱਤਾ। ਦੀਦੀ ਨੇ ਬਹੁਤਾ ਹਾਂ ਪੱਖੀ ਹੁੰਗਾਰਾ ਨਹੀ ਭਰਿਆ। ਤੇ ਕੋਈ ਨਾ ਗੱਲ ਕਰਾਂਗੇ ਕਹਿਕੇ ਫੋਨ ਕੱਟ ਦਿੱਤਾ। ਸਾਨੂੰ ਕਿਸੇ ਗੱਲ ਸਿਰ ਪੱਤਣ ਲੱਗਦੀ ਨਾ ਲੱਗੀ ਤੇ ਵੱਡੇ ਵੀਰ ਜੀ ਦੀ ੰਿਚੰਤਾ ਹੋਰ ਵੱਧ ਗਈ।

ਆਖਿਰ ਬੀਜੀ ਦੀ ਸੰਦੂਕੜੀ ਨੂੰ ਤਿੰਨਾ ਭਰਾਵਾਂ ਨੇ ਖੋਲ ਹੀ ਲਿਆ । ਅਸੀ ਤਿੰਨੇ ਦਰਾਣੀਆਂ ਜੇਠਾਣੀਆਂ ਮੋਕੇ ਤੇ ਹਾਜਰ ਹੀ ਸੀ।ਚਾਹੇ ਕੋਈ ਬਹੁਤਾ ਉਤਾਵਲਾਪਣ ਨਹੀ ਸੀ ਪਰ ਕੀ ਹੈ ਦੇਖਣ ਦੀ ਤਾਂਘ ਜਿਹੀ ਜਰੂਰ ਸੀ। ਸੰਦੂਕੜੀ ਵਿੱਚ ਬੀਜੀ ਨੂੰ ਲੈਣ ਦੇਣ ਵਿੱਚ ਮਿਲੇ ਸੂਟ, ਅਣਲੱਗ ਸaਾਲ ਤੇ ਮੋਮੀ ਕਾਗਜ ਵਿੱਚ ਲਪੇਟੀ ਕੁਝ ਨਕਦੀ ਤੌ ਇਲਾਵਾ ਇੱਕ ਰੁਮਾਲੀ ਚ ਬੰਨੀਆਂ ਕੁਝ ਕੁ ਟੂਮਾਂ ,ਇੱਕ ਮਟਰਮਾਲਾ, ਦੋ ਛਾਪਾਂ, ਵੱਡੇ ਵੱਡੇ ਤੁੰਗਲ ਇੱਕ ਜੋੜੀ ਨਵੇ ਅਣਲੱਗ ਟੋਪਸ ਤੇ ਟੁੱਟੀਆਂ ਹੋਈਆਂ ਵਾਲੀਆਂ ਹੀ ਸਨ। ਕੋਈ ਅੰਦਾਜਣ ਪੰਜ ਛੇ ਤੋਲੇ ਸੋਨਾ ਤਾਂ ਹੋਵੇਗਾ ਹੀ। ਪਲਾਸਟਿਕ ਦੇ ਲਿਫਾਫੇ ਵਿੱਚ ਤਹਿ ਕਰਕੇ ਰੱਖੀਆਂ ਐਫ ਡੀਆਂ ਸਨ। ਇਹ ਸਾਰੇ ਭਰਾ ਜੋਰ ਜੋਰ ਦੀ ਹੱਸ ਰਹੇ ਸਨ। ਅਖੇ ਖੋਦਿਆ ਪਹਾੜ ਨਿੱਕਲੀ ਚੂਹੀਆ ਵਾਲੀ ਗੱਲ ਹੋ ਗਈ ਆਪਣੇ ਨਾਲ । ਫਿਰ ਮੈ ਦੇਖਿਆ ਇੱਕ ਹੋਰ ਲਿਫਾਫਾ ਪਿਆ ਸੀ ਖਾਕੀ ਕਾਗਜ ਦਾ । ਖੋਲਕੇ ਵੇਖਿਆ ਤਾਂ ਉਸ ਵਿੱਚ ਦੀਦੀ ਦੀ ਬੀਜੀ ਨਾਲ ਇੱਕ ਫੋਟੋ ਸੀ ਨਿੱਕੀ ਹੁੰਦੀ ਦੀ। ਦੀਦੀ ਨੁੰ ਬੀਜੀ ਨੇ ਕੁੱਛੜ ਚੁੱਕਿਆ ਹੋਇਆ ਸੀ। ਬੀਜੀ ਸਾਇਦ ਦੀਦੀ ਦੀ ਇਹ ਫੋਟੋ ਵੇਖ ਕੇ ਹੀ ਦਿਲ ਰਾਜੀ ਕਰਦੇ ਹੋਣਗੇ। ਜਦੋ ਕਦੇ ਬੀਜੀ ਦਾ ਦੀਦੀ ਨੂੰ ਮਿਲਣ ਦਾ ਦਿਲ ਕਰਦਾ ਹੋਵੇਗਾ ਬੀਜੀ ਇਸ ਫੋਟੋ ਨਾਲ ਹੀ ਗੱਲਾਂ ਮਾਰਕੇ ਹੀ ਸਾਰ ਲੈੱਦੇ ਹੋਣਗੇ।ਹਾਂ ਇੱਕ ਪੁਰਾਣੀ ਲੋਈ ਵੀ ਪਈ ਸੀ ਜੋ ਪਿਤਾ ਜੀ ਦੀ ਲੱਗਦੀ ਸੀ ਬੀਜੀ ਨੇ ਨਿਸaਾਨੀ ਦੇ ਰੂਪ ਵਿੱਚ ਸੰਭਾਲ ਕੇ ਰੱਖੀ ਲੱਗਦੀ ਸੀ। ਮੈਨੂੰ ਲੱਗਿਆ ਬੀਜੀ ਦਾ ਅਸਲੀ ਖਜਾਨਾ ਸੋਨਾ ਨਕਦੀ ਐਫ ਡੀਆਂ ਨਹੀ ਸਗੋ ਦੀਦੀ ਦੀ ਫੋਟੋ ਸੀ ਜਿਸ ਨਾਲ ਬੀਜੀ ਵੇਲੇ ਕੁਵੇਲੇ ਗੱਲਾਂ ਕਰਕੇ ਮਨ ਹੋਲਾ ਕਰਦੇ ਸੀ। ਜਾ ਉਹ ਪੁਰਾਣੀ ਲੋਈ ਸੀ ਜਿਸ ਨਾਲ ਪਿਤਾ ਜੀ ਦੀਆਂ ਗੱਲਾਂ ਕਰਕੇ ਆਪਣੇ ਸੁਨਿਹਰੀ ਦਿਨਾਂ ਨੂੰ ਯਾਦ ਕਰਦੇ ਹੋਣਗੇ ਤੇ ਪਿਤਾ ਜੀ ਨੂੰ ਵੀ ਉਲਾਂਭੇ ਦਿੰਦੇ ਹੋਣਗੇ।

ਬੀਜੀ ਦੀ ਧੀ ਨਾਲ ਫੋਟੇ ਤੇ ਧੀ ਪ੍ਰਤੀ ਪਿਆਰ ਦੇਖਕੇ ਮੈਨੂੰ ਵੀ ਮੇਰੀ ਮੀਲਾਂ ਦੂਰ ਬੈਠੀ ਧੀ ਦਾ ਖਿਆਲ ਆ ਗਿਆ।ਮਾਂਵਾਂ ਨੂੰ ਧੀਆਂ ਕਿੰਨੀਆਂ ਪਿਆਰੀਆਂ ਹੁੰਦੀਆਂ ਹਨ।ਪੁੱਤਾਂ ਲਈ ਤਾਂ ਬੱਸ ਸੋਨਾ ਤੇ ਨਕਦੀ ਹੀ ਖਜਾਨਾ ਹੁੰਦਾ ਹੈ ਪਰ ਮੈਨੂੰ ਮਾਂ ਧੀ ਦੀ ਫੋਟੋ ਹੀ ਬੀਜੀ ਦਾ ਅਸਲੀ ਖਜਾਨਾ ਲੱਗਿਆ ਜਿਸ ਧੀ ਵਲੋ ਕਲਪਦੀ ਬੀਜੀ ਇਸ ਸੰਸਾਰ ਤੌ ਰੁਖਸਤ ਹੋ ਗਈ। ਮੇਰਾ ਧਿਆਨ ਹੁਣ ਬੀਜੀ ਦੇ ਸੋਨੇ ਨਕਦੀ ਵੱਲ ਨਹੀ ਸਗੌ ਆਪਣੀ ਧੀ ਵੱਲ ਸੀ।ਜੋ ਮੇਰਾ ਖਜਾਨਾ ਸੀ।
ਰਮੇਸ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *