ਕੌਫ਼ੀ ਵਿਦ | coffe with

#114_ਸ਼ੀਸ਼ਮਹਿਲ_ਆਸ਼ਰਮ।
ਮੇਰੇ #ਬਠਿੰਡਾ_ਆਸ਼ਰਮ ਦਾ ਵਰਤਮਾਨ ਐਡਰੈੱਸ #114ਸ਼ੀਸ਼_ਮਹਿਲ ਹੈ। ਜਿੱਥੇ ਮੈਂ ਲੱਗਭੱਗ ਪਿੱਛਲੇ ਇੱਕ ਸਾਲ ਤੋਂ ਪਰਵਾਸ ਕਰ ਰਿਹਾ ਹਾਂ। ਮੇਰਾ #ਕੌਫ਼ੀ_ਵਿਦ ਦਾ ਪ੍ਰੋਗਰਾਮ ਜੋ ਕਦੇ ਡੱਬਵਾਲੀ ਆਸ਼ਰਮ ਚੱਲਦਾ ਸੀ ਹੁਣ ਇੱਥੇ 114 ਸ਼ੀਸ਼ ਮਹਿਲ ਵਿੱਚ ਚੱਲਦਾ ਹੈ। ਡੱਬਵਾਲੀ ਆਸ਼ਰਮ ਵਿੱਚ ਆਮਤੌਰ ਤੇ ਸਮਾਜਸੇਵੀ, ਸਿਆਸੀ ਚੇਹਰੇ, ਸਿੱਖਿਆ ਸ਼ਾਸਤਰੀ, ਪ੍ਰਮੁੱਖ ਡਾਕਟਰ, ਪੱਤਰਕਾਰ, ਐਂਕਰ, ਪ੍ਰਾਈਵੇਟ ਚੈੱਨਲ ਵਾਲੇ, ਪੇਸ਼ਾ ਵਰ ਸੀਏ, ਵਕੀਲ ਆਰਕੀਟੈਕਟ, ਯੂਨੀਅਨ ਆਗੂ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਸ਼ਾਮਿਲ ਹੁੰਦੀਆਂ ਸਨ।ਉਹਨਾਂ ਨਾਲ ਖੁੱਲ੍ਹਕੇ ਵਿਚਾਰ ਚਰਚਾ ਹੁੰਦੀ। ਕਈ ਕਈ ਵਾਰੀ ਇਹ ਐਪੀਸੋਡ ਦੋ ਤਿੰਨ ਘੰਟੇ ਤੱਕ ਚਲਦਾ। ਜਦੋਂ ਕੌਫ਼ੀ ਦੇ ਇੱਕ ਦੌਰ ਨਾਲ ਤਸੱਲੀ ਨਾ ਹੁੰਦੀ ਤਾਂ ਦੂਜਾ ਦੌਰ ਵੀ ਚੱਲਦਾ ਤੇ ਬਹੁਤੇ ਵਾਰੀ ਕੌਫ਼ੀ ਪਈ ਪਈ ਕੋਲਡ ਕੌਫ਼ੀ ਵਿੱਚ ਬਦਲ ਜਾਂਦੀ। ਗੱਲਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਰਹਿੰਦਾ। ਮੈਨੂੰ ਆਸ਼ਰਮ ਬਦਲਣ ਵਿੱਚ ਇਹੀ ਪ੍ਰੇਸ਼ਾਨੀ ਨਜ਼ਰ ਆਉਂਦੀ ਸੀ। ਕਿ ਇਸ ਪ੍ਰੋਗਰਾਮ ਦਾ ਕੀ ਬਣੂ? ਨਵੇਂ ਸ਼ਹਿਰ ਵਿੱਚ ਇਸ ਤਰਾਂ ਦੀ ਮਕਬੂਲੀਅਤ ਹਾਸਿਲ ਕਰਨੀ ਅਸੰਭਵ ਜਿਹੀ ਲਗਦੀ ਸੀ। ਪਰ ਬਠਿੰਡਾ ਆਸ਼ਰਮ ਵਿਖੇ ਮੈਨੂੰ ਇਸ ਤਰਾਂ ਦੀ ਕੋਈਂ ਮੁਸ਼ਕਿਲ ਨਹੀਂ ਆਈ। ਕਿਉਂਕਿ ਕੌਫ਼ੀ ਓਹੀ ਸੀ ਤੇ ਬਨਾਉਣ ਵਾਲੀ ਵੀ ਉਹੀ। ਓਹੀ ਕੌਫ਼ੀ ਮਸਾਲਾ ਤੇ ਸੇਮ ਹੋਸਟ। ਗੱਲ ਬਣ ਗਈ। ਇਥੇ ਵੀ ਉਹੀ ਲੜ੍ਹੀ ਸ਼ੁਰੂ ਹੋ ਗਈ। ਹੁਣ ਬਹੁਤ ਹੀ ਮਹਾਨ ਸਖਸ਼ੀਅਤਾਂ ਕੌਫ਼ੀ ਵਿਦ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਉਂਦੀਆਂ ਹਨ। ਬਠਿੰਡਾ ਡਾਕਟਰੀ ਸਹੂਲਤਾਂ, ਸਿੱਖਿਆ, ਸਮਾਜਸੇਵਾ ਅਤੇ ਸਾਹਿਤ ਦੀ ਹੱਬ ਹੈ। ਬਹੁਤ ਸਾਰੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਨਾਲ ਜੁੜੇ ਨਾਮੀ ਲੋਕ ਕੌਫ਼ੀ ਦੇ ਕੱਪ ਤੇ ਆਏ। ਬਹੁਤ ਸਾਰੇ ਸਾਹਿਤਕਾਰ ਵੀ ਇਸ ਮਿਲਣੀ ਦਾ ਹਿੱਸਾ ਬਣੇ। ਇਹ ਬਲਵੰਤ ਗਾਰਗੀ, ਬੂਟਾ ਸਿੰਘ ਸ਼ਾਦ ਦੀ ਧਰਤੀ ਹੈ। ਇੱਥੇ ਅੱਜ ਵੀ ਸਾਹਿਤ ਦੇ ਬਾਬਾ ਬੋਹੜ ਬੈਠੇ ਹਨ। ਪ੍ਰਮੁੱਖ ਕਹਾਣੀਕਾਰ ਲੇਖਕ ਕਵੀ ਆਏ। ਕੁਝ ਕੁ ਡਾਕਟਰ ਵਕੀਲ ਜੱਜ ਚਿੱਤਰਕਾਰ ਵੀ ਆਏ ਤੇ ਇਸ ਕੌਫ਼ੀ ਵਿਦ ਪ੍ਰੋਗਰਾਮ ਦਾ ਹਿੱਸਾ ਬਣੇ। ਇਥੋਂ ਦੀ ਸਿਆਸਤ ਥੋੜੀ ਜਿਹੀ ਗੰਧਲੀ ਹੈ। ਸੋ ਸਿਆਸੀ ਲੋਕਾਂ ਨਾਲ ਬਹੁਤਾ ਸੰਪਰਕ ਨਹੀਂ ਕੀਤਾ ਗਿਆ। ਸਮਾਜਸੇਵਾ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਮਹਾਨ ਹਸਤੀਆਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੀਆਂ ਤੇ ਓਹਨਾ ਨੇ 114 ਸ਼ੀਸ਼ ਮਹਿਲ ਵਿੱਚ ਆਪਣੇ ਚਰਨ ਟਿਕਾਏ। ਇਸ ਥੌੜੇ ਜਿਹੇ ਸਮੇਂ ਵਿੱਚ ਹੀ ਬਹੁਤਿਆਂ ਨੇ ਖੁਦ ਹੀ ਕੌਫ਼ੀ ਪੀਣ ਦੀ ਇੱਛਾ ਜਾਹਿਰ ਕੀਤੀ। ਬਹੁਤਿਆਂ ਨੂੰ ਮੈਂ ਬਾਰ ਬਾਰ ਸੱਦਾ ਵੀ ਦਿੱਤਾ ਅਤੇ ਉਹਨਾਂ ਦੇ ਨਿੱਜੀ ਰੁਝੇਵੇਂ ਅਤੇ ਕਈਆਂ ਦੇ ਧੌਣ ਵਾਲੇ ਕਿੱਲੇ ਕਾਰਨ ਉਹ ਆ ਨਹੀਂ ਸਕੇ। ਕੁਝ ਕੁ ਦੀਆਂ ਦਿੱਤੀਆਂ ਮਿੱਠੀਆਂ ਗੋਲੀਆਂ ਅਜੇ ਵੀ ਮੇਰੇ ਮੂੰਹ ਵਿੱਚ ਘੁਲ ਕੇ ਮਿਠਾਸ ਘੋਲ ਰਹੀਆਂ ਹਨ। ਅੱਜ ਤੱਕ ਦੀ ਮੇਰੀ ਕਾਰਗੁਜ਼ਾਰੀ ਅਤੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਤੋਂ ਮੈਂ ਸੰਤੁਸ਼ਟ ਹਾਂ। ਇਹ ਪ੍ਰੋਗਰਾਮ ਇਸੀ ਤਰਾਂ ਚੱਲਦਾ ਰਹਿਣਾ ਹੈ ਨਾ ਕੌਫ਼ੀ ਮੁੱਕਣੀ ਹੈ ਨਾ ਆਉਣ ਵਾਲਿਆਂ ਦੀ ਕਤਾਰ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *