ਪੰਜਾਬੀ ਸੱਚ ਕਹੂੰ 02 ਜੂਨ 2016
ਲੰਗਰ ਲਾਉਣੇ, ਛਬੀਲਾਂ ਲਾਉਣੀਆਂ ਅਤੇ ਸਮਾਜ ਭਲਾਈ ਦੇ ਕੈੱਪ ਲਾਉਣੇ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ।ਸਾਡੇ ਸਮਾਜ ਵਿੱਚ ਬੱਚੇ ਬਚਪਣ ਚ ਹੀ ਇਹ ਕੰਮ ਕਰਕੇ ਖੁਸaੀ ਮਹਿਸੂਸ ਕਰਦੇ ਹਨ। ਕਾਲਜ ਦੀ ਪੜ੍ਹਾਈ ਦੋਰਾਨ ਮੈ ਤੇ ਮੇਰੇ ਗੁਆਂਡੀ ਦੋਸਤ ਨੇ ਭੱਖਦੀ ਗਰਮੀ ਵਿੱਚ ਰਾਹਗੀਰਾਂ ਨੂੰ ਰਾਹਤ ਦੇਣ ਲਈ ਛਬੀਲ ਲਾਉਣ ਬਾਰੇ ਸੋਚਿਆ। ਸਾਡੀ ਦੋਹਾਂ ਦੀ ਚੰਗੀ ਸੋਚ ਵੇਖ ਕੇ ਮੇਰੇ ਪਾਪਾ ਜੀ ਨੇ ਝੱਟ ਦਸ ਦਾ ਕੜਕਦਾ ਕੜਕਦਾ ਨੋਟ ਦੇ ਕੇ ਸਾਡੀ ਬੋਹਣੀ ਕਰਵਾਈ।ਇਸ ਨੇਕ ਕੰਮ ਲਈ ਅਸੀ ਸਿਰਫ ਆਪਣੇ ਕਰੀਬੀਆਂ ਤੌ ਹੀ ਪੈਸੇ ਇਕੱਠ ਕਰਨ ਦਾ ਫੈਸਲਾ ਕੀਤਾ। ਭਾਪਾ ਜੀ ਦੇ ਦੇ ਦੋਸਤਾਂ ਤੇ ਸਾਡੇ ਕੁਝ ਹੋਰ ਅੰਕਲਾਂ ਅੰਟੀਆਂ ਨੇ ਸਾਨੂੰ ਦੋ ਦੋ ਰੁਪਏ ਦਿੱਤੇ। ਕਿਸੇ ਬਾਹਲੇ ਲਿਹਾਜੀ ਨੇ ਪੰਜ ਦਾ ਨੋਟ ਦੇ ਕੇ ਸਾਡਾ ਮਾਣ ਰੱਖਿਆ। ਤੁਰਦੇ ਤੁਰਦੇ ਅਸੀ ਗੋਲ ਬਜਾਰ ਵਿੱਚ ਜਿੰਜਰ ਵਾਲੇ ਨਿਰੰਜਣ ਸਚਦੇਵ ਕੋਲੇ ਵੀ ਗਏ। ਉਸਨੇ ਨਕਦ ਪੈਸੇ ਦੇਣ ਤੌ ਸਾਫ ਇਨਕਾਰ ਕਰ ਦਿੱਤਾ ਪਰ ਉਸਨੇ ਆਪਣੀ ਮਰਜੀ ਨਾਲ ਹੀ ਸਾਨੂੰ ਪੰਜ ਕਿਲੋ ਖੰਡ ਦੇਣ ਦਾ ਵਾਇਦਾ ਕੀਤਾ।ਜੋ ਉਸਨੇ ਸਾਨੂੰ ਅਗਲੇ ਦਿਨ ਛਬੀਲ ਸੁਰੂ ਕਰਨ ਤੌ ਪਹਿਲਾ ਖੰਡ ਦੇ ਕੇ ਪੂਰਾ ਕਰ ਦਿੱਤਾ। ਮੇਰੇ ਦੋਸਤ ਦੇ ਤਾਇਆ ਜੀ ਨੇ ਛਬੀਲ ਵਾਲੀ ਠੰਡੀ ਸਿੰਕਜਵੀ ਵਿੱਚ ਕਾਲੀ ਮਿਰਚ ਪਾਉਣ ਲਈ ਦਸ ਰੁਪਏ ਉਚੇਚੇ ਤੋਰ ਤੇ ਦਿੱਤੇ।ਹੁਣ ਸਾਡੇ ਕੋਲੇ ਡੇਢ ਕੁ ਸੋ ਰੁਪਿਆ ਨਕਦ ਹੋ ਗਿਆ ਸੀ।
ਅਗਲੇ ਦਿਨ ਅਸੀ ਤਹਿਸੁਦਾ ਪ੍ਰੋਗਰਾਮ ਅਨੁਸਾਰ ਛਬੀਲ ਸੁਰੂ ਕਰ ਲਈ। ਸਾਡੀ ਛਬੀਲ ਦਾ ਸੁਣ ਕੇ ਜਾਣ ਪਹਿਚਾਣ ਦੀ ਇੱਕ ਭਜਨ ਮੰਡਲੀ ਦੇ ਮੈਬਰ ਵੀ ਸਾਡੇ ਨਾਲ ਸਹਾਇਤਾ ਕਰਵਾਉਣ ਲਈ ਆ ਗਏ ਤੇ ਸਾਡਾ ਹੱਥ ਵਟਾਉਣ ਲੱਗੇ।ਉਹ ਹਰ ਕੰਮ ਵਿੱਚ ਸਾਡੇ ਨਾਲੋ ਮੂਹਰੇ ਹੁੰਦੇ। ਸਾਡੇ ਕੋਲੋ ਪੈਸੇ ਲੈ ਕੇ ਉਹ ਫਟਾ ਫਟ ਲੋੜੀਂਦਾ ਸਮਾਨ ਖਰੀਦ ਲਿਆਉਂਦੇ। ਅਸੀ ਦੋਵੇ ਦੌਸਤ ਉਹਨਾ ਦੀ ਮਿਹਨਤ ਵੇਖਕੇ ਖੁਸa ਸੀ। ਪਰ ਸਾਨੂੰ ਲੱਗਿਆ ਉਹਨਾ ਨੇ ਸਾਡੀ ਛਬੀਲ ਹਾਈ ਜੈਕ ਕਰ ਲਈ। ਸਾਡੇ ਕੋਲ ਬਰਫ ਨਿੰਬੂ ਖੰਡ ਕਿਸੇ ਚੀਜ ਦੀ ਵੀ ਕੋਈ ਕਮੀ ਨਹੀ ਸੀ। ਨੋ ਵਜੇ ਦੀ ਸੁਰੂ ਹੋਈ ਛਬੀਲ ਦੋ ਵਜੇ ਤੱਕ ਚਲਦੀ ਰਹੀ। ਦੋ ਕੁ ਵਜੇ ਅਚਾਨਕ ਉਹਨਾ ਆਪਸ ਵਿੱਚ ਸਲਾਹ ਜਿਹੀ ਕਰਕੇ ਛਬੀਲ ਬੰਦ ਕਰ ਦਿੱਤੀ । ਫਿਰ ਸਾਨੂੰ ਨਾਲ ਲੈਕੇ ਭਜਨ ਮੰਡਲੀ ਵਾਲੇ ਨੇੜੇ ਦੇ ਮੋਦੀ ਸਵੀਟਸ ਤੌ ਚਾਹ ਪੀਣ ਚਲੇ ਗਏ । ਭੂਜੀਏ ਬਦਾਨੇ ਨਾਲ ਸਾਰਿਆਂ ਨੇ ਚਾਹ ਪੀਤੀ। ਭਾਂਵੇ ਸਾਡਾ ਮਨ ਨਹੀ ਸੀ ਮੰਨਦਾ ਪਰ ਭਜਨ ਮੰਡਲੀ ਆਲਿਆਂ ਦੇ ਬਹੁਮਤ ਅੱਗੇ ਸਾਨੂੰ ਝੁਕਣਾ ਪਿਆ।ਸਾਡੇ ਕੋਲ ਕੋਈ ਤੀਹ ਚਾਲੀ ਕਿਲੋ ਬਰਫ ਬਚੀ ਸੀ ਂੋ ਮੰਡਲੀ ਵਾਲੇ ਵੰਡਕੇ ਆਪਣੇ ਆਪਣੇ ਘਰ ਲੈ ਗਏ। ਕਿਉਕਿ ਉਹਨਾ ਦਿਨਾਂ ਵਿੱਚ ਫਰਿਜ ਬਹੁਤ ਘੱਟ ਘਰਾਂ ਵਿੱਚ ਹੁੰਦੇ ਸਨ। ਤੇ ਅਸੀ ਵੀ ਬਰਫ ਮੁੱਲ ਖਰੀਦਦੇ ਸੀ।
ਗੱਲਾਂ ਗੱਲਾ ਵਿੱਚ ਭਜਨ ਮੰਡਲੀ ਵਾਲਿਆਂ ਨੂੰ ਸਾਡੇ ਕੋਲ ਬਚੇ ਸੱਠ ਸੱਤਰ ਰੁਪਿਆਂ ਦਾ ਪਤਾ ਚੱਲ ਗਿਆ। ਉਹ ਪੈਸੇ ਉਹਨਾ ਨੇ ਸਾਡੇ ਕੋਲੇ ਨਵੇ ਡਰੰਮ ਬੈਚ ਤੇ ਗਿਲਾਸ ਖਰੀਦਣ ਦਾ ਕਹਿ ਕੇ ਲੈ ਲਏ। ਅਸੀ ਦੋਵੇ ਦੋਸਤ ਕਾਮਜਾਬ ਛਬੀਲ ਦੇ ਗੁਣ ਗਾਉਂਦੇ ਹੋਏ ਘਰ ਆ ਗਏ।ਤੇ ਘਰੇ ਆਕੇ ਸਾਰਾ ਵਿਸਥਾਰ ਨਾਲ ਦੱਸਿਆ। ਹੁਣ ਘਰੇ ਆਕੇ ਹੀ ਸਾਨੂੰ ਛਬੀਲ ਦਾ ਪੁੰਨ ਮਿਲਣਾ ਸੁਰੂ ਹੋ ਗਿਆ ਸੀ । ਬੂੰਦੀ ਭੁਜੀਏ ਨਾਲ ਪੀਤੀ ਚਾਹ ਦਾ ਸੁਣਕੇ ਸਾਡੇ ਘਰ ਵਾਲੇ ਭੜਕ ਗਏ। ਤੇ ਸਾਡੇ ਤੇ ਚੰਗੀ ਗਾਲਾਂ ਦੀ ਬਰਸਾਤ ਕੀਤੀ। ਤੁਹਾਨੂੰ ਸਰਮ ਨਾ ਆਈ ਲੋਕਾਂ ਕੋਲੋ ਇਕੱਠੇ ਕੀਤੇ ਪੈਸਿਆਂ ਦੀ ਚਾਹ ਪੀਂਦਿਆਂ ਨੂੰ। ਤੁਸੀ ਚਾਹ ਬਿਨਾਂ ਮਰ ਤਾਂ ਨਹੀ ਚੱਲੇ ਸੀ।ਬਹੁਤ ਕੁੱਤੇਖਾਣੀ ਤੌ ਬਾਦ ਜਦੌ ਮੈ ਮੇਰੇ ਦੋਸਤ ਘਰ ਗਿਆ ਤਾਂ ਉਸਦਾ ਵੀ ਇਹੀ ਹਾਲ ਸੀ। ਗਾਲਾਂ ਖਾਕੇ ਉਸਦਾ ਮੂਡ ਵੀ ਖਰਾਬ ਹੋ ਗਿਆ ਸੀ। ਤੇ ਜਦੌ ਅਸੀ ਬਚੇ ਹੋਏ ਪੈਸਿਆਂ ਬਾਰੇ ਤੇ ਨਵੇ ਡਰੰਮ ਖਰੀਦਣ ਬਾਰੇ ਦੱਸਿਆਂ ਤਾਂ ਘਰ ਵਾਲੇ ਹੋਰ ਵੀ ਭੜਕ ਗਏ ਫਿਰ ਉਹਨਾ ਚੰਗੀ ਛਿਤਰੋਲ ਕੀਤੀ। ਤੇ ਸਾਨੂੰ ਆਖਿਆ ਕਿ ਮੰਡਲੀ ਵਾਲੇ ਤੁਹਾਨੂੰ ਠੱਗਕੇ ਲੈ ਗਏ ਹਨ। ਫਿਰ ਸਾਨੂੰ ਉਹ ਪੈਸੇ ਵਾਪਿਸ ਲਿਆਉਣ ਲਈ ਭੇਜਿਆ ਗਿਆ। ਂੋ ਅਸੀ ਭਜਨ ਮੰਡਲੀ ਵਾਲਿਆਂ ਤੋ ਬੜੀ ਮੁਸਕਿਲ ਨਾਲ ਵਾਪਿਸ ਲਏ। ਉਹਨਾ ਪੈਸੇ ਦੇਣ ਵਿੱਚ ਬਹੁਤ ਆਨਾਕਾਨੀ ਕੀਤੀ ਪਰ ਛਿੱਤਰਾਂ ਤੋ ਡਰਦੇ ਅਸੀ ਉਹ ਪੈਸੇ ਲੈ ਹੀ ਆਏ। ਫਿਰ ਅਸੀ ਸਾਡੇ ਮੁਹੱਲੇ ਵਿੱਚ ਦੁਬਾਰਾ ਛਬੀਲ ਲਾਈ ਂੋ ਸaਾਮ ਤੱਕ ਚੱਲੀ।ਘਰੋ ਸਾਨੂੰ ਇਹ ਹੁਕਮ ਸੀ ਕਿ ਸਾਰੇ ਪੈਸੇ ਖਤਮ ਕਰਕੇ ਹੀ ਛਬੀਲ ਬੰਦ ਕਰਨੀ ਹੈ।
ਸਾਮ ਨੂੰ ਮੈਨੂੰ ਪਾਪਾ ਜੀ ਨੇ ਪ੍ਰੇਮ ਨਾਲ ਸਮਝਾਇਆ ਬੇਟਾ ਕਦੇ ਵੀ ਸਾਂਝੇ ਪੈਸੇ ਦਾ ਇਸਤੇਮਾਲ ਆਪਣੇ ਨਿੱਜੀ ਕੰਮਾਂ ਲਈ ਨਾ ਕਰੋ। ਪੁੰਨ ਦਾਨ ਦਾ ਪੈਸਾ ਕਿਸੇ ਦੇ ਵੀ ਹਾਜਮ ਨਹੀ ਹੁੰਦਾ। ਇਹ ਦੁਗਣਾ ਤਿਗਣਾ ਹੋ ਕੇ ਨਿਕਲਦਾ ਹੈ। ਤੁਹਾਡਾ ਪੁੰਨ ਕਰੇਦਾ ਕੀ ਫਾਇਦਾ ਹੋਇਆ ਜੇ ਤੁਸੀ ਉਹ ਸਾਂਝਾ ਪੈਸਾ ਆਪਣੇ ਤੇ ਹੀ ਖਰਚ ਕਰ ਲਿਆ। ਜਿੰਦਗੀ ਵਿੱਚ ਜੇ ਤੁਸੀ ਕਿਸੇ ਦਾ ਭਲਾ ਕਰ ਨਹੀ ਸਕਦੇ ਤਾਂ ਬੁਰਾ ਵੀ ਨਾ ਕਰੋ।ਪਾਪਾ ਜੀ ਨੇ ਸਾਡੇ ਬੂੰਦੀ ਭੂਜੀਆਂ ਖਾਣ ਦਾ ਬਹੁਤ ਬੁਰਾ ਮਨਾਇਆ। ਉਹ ਛਬੀਲ , ਪਈ ਕੁੱਟ ਤੇ ਮਿਲੀ ਮੱਤ ਅੱਜ ਵੀ ਯਾਦ ਆਉਂਦੀ ਹੈ। ਮਾਂ ਪਿਉ ਦੇ ਦਿੱਤੇ ਚੰਗੇ ਸੰਸਕਾਰ ਜਿੰਦਗੀ ਵਿੱਚ ਬਹੁਤ ਕੰਮ ਆਉਂਦੇ ਹਨ।
ਰਮੇਸ ਸੇਠੀ ਬਾਦਲ
ਮੋ 98 766 27 233