ਕੋਈ ਪੰਦਰਾਂ ਵੀਹ ਸਾਲ ਹੋਗੇ ਮੈਂ ਆਪਣੇ ਮੋਟਰ ਸਾਈਕਲ ਦੀ ਨੰਬਰ ਪਲੇਟ ਤੇ ਨੀਲੇ ਅੱਖਰਾਂ ਵਿੱਚ #ਮੇਰਾ_ਮੁਰਸ਼ਿਦ_ਮਹਾਨ ਲਿਖਵਾਇਆ। ਨਾਲ ਹੀ ਦੂਜੇ ਸਕੂਟਰ ਪਿੱਛੇ ਵੀ ਮੇਰਾ ਮੁਰਸ਼ਿਦ ਮਹਾਨ ਲਿਖਵਾ ਲਿਆ। ਇੱਕ ਦਿਨ ਮੈਂ ਡਿਊਟੀ ਤੋਂ ਆ ਰਿਹਾ ਸੀ ਦੋ ਮੁੰਡੇ ਮੇਰਾ ਪਿੱਛਾ ਕਰਨ ਲੱਗੇ। ਉਹ ਮੋਟਰ ਸਾਈਕਲ ਮੇਰੇ ਮੋਟਰ ਸਾਈਕਲ ਦੇ ਬਰਾਬਰ ਲਿਆਉਣ ਤੇ ਮੈਂ ਸਪੀਡ ਹੋਰ ਤੇਜ਼ ਕਰ ਦੇਵਾਂ। ਸੜ੍ਹਕ ਵੀ ਸੁੰਨੀ। ਆਖਿਰ ਗੁਰੂ ਨਾਨਕ ਕਲਾਜ ਕੋਲ ਇਹ ਮੇਰੇ ਬਰਾਬਰ ਆ ਹੀ ਗਏ।
“ਸਰ ਜੀ ਮੁਰਸ਼ਿਦ ਦਾ ਕੀ ਮਤਲਬ ਹੁੰਦਾ ਹੈ। ਕਾਫੀ ਦੇਰ ਤੋਂ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ।”
“ਉਸਤਾਦ ਗੁਰੂ।” ਮੈਂ ਕਿਹਾ ਤੇ ਮੇਰੇ ਸਾਂਹ ਚ ਸਾਂਹ ਆਇਆ। ਉਹਨਾਂ ਦਿਨਾਂ ਵਿੱਚ ਮੇਰਾ ਭਾਣਜਾ Mukesh Sachdeva ਸਰਸੇ ਦੇ ਨਵੇਂ ਖੁੱਲੇ ਕਾਲਜ ਵਿੱਚ ਪੜ੍ਹਦਾ ਸੀ। ਮੈਂ ਉਸਨੂੰ ਮਿਲਣ ਗਿਆ। ਉਸ ਕਾਲਜ ਦੀ ਕੋਈ ਦੋ ਹਜ਼ਾਰ ਦੀ ਗਿਣਤੀ ਸੀ। ਮੈਂ ਉਸਨੂੰ ਬਹੁਤ ਲੱਭਿਆ। ਨਹੀਂ ਮਿਲਿਆ। “#ਮੁਕੇਸ਼ ਕ਼ਾ ਪੂਛ ਰਹੇ ਹੋ। ਵੋ #ਮੇਰਾਮੁਰਸ਼ਿਦਮਹਾਨ ਵਾਲਾ।” ਮੈਨੂੰ ਯਾਦ ਆਇਆ ਕਿ ਉਸਨੇ ਵੀ ਆਪਣੇ ਮੋਟਰ ਸਾਈਕਲ ਪਿੱਛੇ ਮੇਰਾ ਮੁਰਸ਼ਿਦ ਮਹਾਨ ਲਿਖਵਾਇਆ ਹੈ।
“ਹਾਂਜੀ ਉਹ ਹੀ।” ਮੈਂ ਆਖਿਆ।
“ਅਰੇ ਵੋ ਤੋ ਕੰਟੀਨ ਕੇ ਪਾਸ ਬੈਠਾ ਹੈ। ਆਪ #ਮੁਕੇਸ਼ ਨਹੀਂ ਮੇਰਾ ਮੁਰਸ਼ਿਦ ਮਹਾਨ ਬੋਲੋ। ਸਭੀ ਉਸਕੋ ਯਹੀ ਬੋਲਤੇ ਹੈ।” ਓਹ ਝੱਟ ਮੈਨੂੰ ਮੇਰੇ ਭਾਣਜੇ ਕੋਲ ਛੱਡ ਆਇਆ। ਫਿਰ ਜਦੋ ਵੀ ਅਸੀਂ ਨਵੀਂ ਗੱਡੀ ਲੈਂਦੇ ਉਸਦੇ ਪਿੱਛੇ ਮੇਰਾ ਮੁਰਸ਼ਿਦ ਮਹਾਨ ਜਰੂਰ ਲਿਖਵਾਉਂਦੇ। ਮੈਨੂੰ ਚੰਗਾ ਲਗਦਾ। ਇੱਕ ਵਾਰ ਪਿੱਛੇ ਜਿਹੇ ਜਦੋਂ ਪੰਜਾਬ ਦੇ ਹਾਲਾਤ ਖ਼ਰਾਬ ਸਨ । ਮੇਰੀ ਕਾਰ ਰੋਕ ਲਈ। ਮੇਰੇ ਨਾਲ ਮੇਰੇ ਸਟਾਫ ਦੀਆਂ ਮੈਡਮਾਂ ਸਨ। ਜਦੋ ਮੈ ਦੱਸਿਆ ਕਿ #ਬਾਦਲ ਜਾਣਾ ਹੈ ਡਿਊਟੀ ਤੇ। ਉਹਨਾਂ ਨੇ ਸਾਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ। ਮੈਂ ਅਜੇ ਕਾਰ ਤੋਰੀ ਹੀ ਸੀ ਕਿ ਉਹਨਾਂ ਗੱਡੀ ਤੇ ਡੰਡਾ ਮਾਰਕੇ ਕਾਰ ਰੁਕਵਾ ਲਈ। ਮੈਂ ਡਰ ਗਿਆ। ਹੁਣ ਕੁਰਸੀ ਤੇ ਬੈਠਾ #ਇੰਸਪੈਕਟਰ ਖ਼ੁਦ ਉਠਕੇ ਮੇਰੇ ਕੋਲ ਆਇਆ। “ਮਾਸਟਰ ਜੀ ਇਹ ਮੁਰਸ਼ਿਦ ਦਾ ਕੀ ਮਤਲਬ ਹੁੰਦਾ ਹੈ।”
“ਗੁਰੂ ਉਸਤਾਦ ।” ਮੈਂ ਆਖਿਆ। “ਜਦੋ ਮੈ ਕਾਰ ਦੇ ਸ਼ੀਸ਼ੇ ਤੇ ਲਿਖਿਆ ਪੜ੍ਹਿਆ ਤਾਂ ਮਖਿਆ ਮਾਸਟਰ ਨੂੰ ਹੀ ਪੁੱਛਦੇ ਹਾਂ।” ਉਹ ਮੁੱਛਾਂ ਨੂੰ ਵੱਟ ਦਿੰਦਾ ਹੋਇਆ ਫਿਰ ਆਪਣੀ ਕੁਰਸੀ ਤੇ ਬੈਠ ਗਿਆ।
ਕਈ ਕਿੱਸੇ ਹਨ ਮੇਰਾ ਮੁਰਸ਼ਿਦ ਮਹਾਨ ਬਾਰੇ।
ਚਲਦਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ