ਸ਼ੈਂਪੂ | shampoo

ਘਰਆਲੀ ਦਾ ਧੱਕਿਆ ਬਲਬੀਰ ਬਜ਼ਾਰੋਂ ਸ਼ੈਪੂ ਖਰੀਦਣ ਚਲਾ ਗਿਆ। ਬਹੁਤ ਦੁਖੀ ਸੀ। ਚਲੋ ਜੀ ਸ਼ੈਂਪੂ ਖਰੀਦ ਲਿਆ। ਪੈਸੇ ਦੇ ਦਿੱਤੇ।
“ਯਾਰ ਆ ਆ ਆ ਆ ਫਰੀ ਆਲਾ ਸਮਾਨ ਤੇ ਦਿੱਤਾ ਹੀ ਨਹੀਂ।” ਬਲਬੀਰ ਨੇ ਸ਼ੈਂਪੂ ਦੀ ਗੱਤੇ ਵਾਲੀ ਪੈਕਿੰਗ ਤੇ ਲਿਖੀ ਅੰਗਰੇਜ਼ੀ ਨੂੰ ਜੋੜ ਮਰੋੜ ਕੇ ਪੜ੍ਹਦੇ ਹੋਏ ਨੇ ਕਿਹਾ।
“ਸ਼ੈਂਪੂ ਨਾਲ ਕੁਝ ਵੀ ਫ੍ਰੀ ਨਹੀਂ ਮਿਲਦਾ।” ਦੁਕਾਨਦਾਰ ਨੇ ਕਾਹਲੀ ਜਿਹੀ ਨਾਲ ਕਿਹਾ।
“ਆ ਆ ਆ ਆ ਆ ਲੀ ਲੀ ਲਿਖਿਆ ਤੇ ਪਿਆ ਹੈ। ਡੈਂਡਰਫ ਫ੍ਰੀ।”
“ਦੇ ਫਿਰ ਡੈਂਡਰਫ। ਜਿੰਨੀ ਮਿਲਦੀ ਹੈ ਓਨੀ ਤਾਂ ਫ੍ਰੀ ਦੇ ਦੇ।” ਬਲਬੀਰ ਨੇ ਜਿੱਦ ਕਰਦੇ ਨੇ ਦੁਕਾਨਦਾਰ ਨੂੰ ਜੋਰ ਦਿੱਤਾ। ਕਿਉਂਕਿ ਉਸਨੂੰ ਪਤਾ ਸੀ ਕਿ ਘਰੇ ਜਾਕੇ ਘਰਆਲੀ ਉਸਨੂੰ ਸੋ ਸਵਾਲ ਜਵਾਬ ਕਰਨੇ ਹਨ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *