ਇੱਕ ਪੁੱਤ ਚੋਦਾਂ ਸਾਲਾਂ ਲਈ ਬਨਵਾਸ ਗਿਆ ਸੀ। ਵਿਯੋਗ ਵਿੱਚ ਪਿਓ ਨੇ ਤੜਪ ਤੜਪ ਕੇ ਜਾਨ ਦੇ ਦਿੱਤੀ ਤੇ ਇਤਿਹਾਸ ਬਣ ਗਿਆ। ਮੌਜੂਦਾ ਦੌਰ ਵਿੱਚ ਪੁੱਤ ਧੀਆਂ ਸਾਲਾਂ ਦਾ ਨਹੀਂ ਉਮਰਾਂ ਦਾ ਬਨਵਾਸ ਭੋਗਦੇ ਹਨ। ਪਹਿਲਾਂ ਕੋਚਿੰਗ, ਫਿਰ ਪੜ੍ਹਾਈ ਤੇ ਫਿਰ ਸਾਰੀ ਉਮਰ ਦੀ ਬਾਹਰ ਨੌਕਰੀ। ਕੁਝ ਕੁ ਤਾਂ ਵਤਨੋ ਬਾਹਰ ਹੋ ਜਾਂਦੇ ਹਨ। ਵਿਦੇਸ਼ੀ ਧਰਤੀ ਤੇ ਬੈਠੇ ਘਰ ਦੀ ਰੋਟੀ, ਪਹਿਰਾਵੇ, ਪਰਿਵਾਰ ਤੇ ਆਪਣੇ ਸਮਾਜ ਨੂੰ ਤਰਸਦੇ ਹਨ। ਬੰਦਾ ਅੱਧੀ ਖਾ ਲਵੇ ਪਰ ਪਰਿਵਾਰ ਵਿੱਚ ਬੈਠਕੇ ਖਾਵੇ। ਅੱਜਕਲ੍ਹ ਪੁੱਤਾਂ ਦੀ ਗੈਰ ਮੌਜੂਦਗੀ ਦਾ ਦਰਦ ਹਰ ਇਕ ਦਿਲ ਵਿੱਚ ਹੁੰਦਾ ਹੈ। ਮੇਰਾ ਅਜ਼ੀਜ ਮੌਂਟੀ ਛਾਬੜਾ ਇਸ ਦਰਦ ਨੂੰ ਆਪਣੇ ਜਿਸਮ ਤੇ ਹੰਡਾ ਰਿਹਾ ਤੇ ਉਸਨੇ ਇਸ ਦਰਦ ਨੂੰ ਆਪਣੇ ਅੰਦਾਜ਼ ਵਿੱਚ ਬਿਆਨ ਕੀਤਾ ਹੈ।
#ਰਮੇਸ਼ਸੇਠੀਬਾਦਲ
“ਪੁੱਤ ਪੜ੍ਹਨ ਲਈ ਬਾਹਰ ਤੋਰਨੇ ਸੌਖੇ ਨਹੀਂ ਹੁੰਦੇ,
ਘਰ ਖਾਣ ਨੂੰ ਪੈਂਦਾ ਏ ਜਦ ਕੋਲ੍ਹ ਖੁਸ਼ੀ ਮੌਕੇ ਨਹੀਂ ਹੁੰਦੇ !”
ਸਮਰ -ਰੇਹਾਨ ਇੱਕ ਚੰਡੀਗੜ੍ਹ ਤੇ ਇੱਕ ਸੀਕਰ ਦੋਂਵੇ ਹੋਸਟਲ ‘ਚ ਨੇ , ਭਾਂਵੇ ਇੱਕ ਗਏ ਨੂੰ ਸਾਲ ਵੀ ਨਹੀਂ ਹੋਇਆ ਤੇ ਦੂਜੇ ਨੂੰ ਤਿੰਨ ਮਹੀਨੇ ਦੋਂਵੇ( ਪੁੱਤ) ਲੂਟਰ ਮੇਰੇ ਦੋਸਤ ਹੀ ਨੇ , ਗੱਲਾਂ ਦੀ ਐਸੀ-ਤੈਸੀ ਪੂਰੀ ਫੇਰਦੇ ਆਂ ਅਸੀਂ ਤਿੰਨੇ, ਭਾਂਵੇ ਬਾਪੂ ਆਲੇ ਫ਼ਰਜ਼ ਅਜੇ ਪੈਂਡਿੰਗ ਆ ਪਰ ਯਾਰਾਂ ਆਲੇ ਜੀ-ਜਾਨ ਨਾਲ ਨਿਭਾਈ ਜਾਨਾ ਹਾਂ ਕਮੀ -ਕੂਮੀ ਕਿਸੇ ਗੱਲ ਦੀ ਨਹੀਂ ਰੱਤਾ ਵੀ !
ਹੁਣ ਗੱਲ ਆਉਂਦੀ ਆ ਯਾਦ ਕਰਨ ਦੀ ਜਾਂ ਮਿਸ ਕਰਨ ਦੀ ਉਹ ਵੀ ਰੀਝ ਨਾਲ ਹੀ ਕਰੀਦਾ ਉਹਨਾਂ ਦੀਆਂ ਸ਼ਰਾਰਤਾਂ , ਗੱਲਾਂ ਫੇਵਰਿਟ ਆਈਸਕ੍ਰੀਮ ਅਸੀਂ ਦੋਂਵੇ ਜੀਅ ਓਹੀ ਖਾਨੇ ਹਾਂ ਆਵਦੇ ਟੇਸਟ ਛੱਡਕੇ ਬਿਨਾ ਨਾਗਾ ,
ਇੱਕ ਚੱਪਲ ਰੇਹਾਨ ਦੀ ਤੇ ਇੱਕ ਸਮਰ ਦੀ ਹੈਗੀਆਂ ਦੋ ਕੁ ਸਾਲ ਪੁਰਾਣੀਆਂ ਓਹੀ ਮੇਰੀਆਂ ਬਾਥਰੂਮ ਚੱਪਲ ਨੇ ਜੋ ਸਵੇਰੇ ਉੱਠਣ ਸਾਰ ਹੀ ਮੇਰੇ ਕੋਲ੍ਹ ਹੀ ਹੁੰਦੀਆਂ ਤੇ ਓਸੇ ਨਾਲ ਹੀ ਘਰੇ ਕੈਟਵਾਕ ਕਰੀਦਾ !
ਹੁਣ ਗੱਲ ਆਉਂਦੀ ਆ study base ਇੱਕ NEET ਦੀ ਤਿਆਰੀ ਕਰੀ ਜਾਂਦਾ ( ਸੀਕਰ) ਦੂਜਾ B-TECH ਸੈਕਿੰਡ ਈਅਰ( UNI) ਮੈਨੂੰ ਯਾਦ ਹੀ ਨਹੀਂ ਕਦੋਂ ਇਹ ਨਰਸਰੀ ‘ਚ ਲਗਾਏ ਸੀ ਤੇ ਕਦ ਇਹ ਯੂਨੀਵਰਸਟੀਆਂ ਆਲੇ ਹੋ ਗਏ ਕੁਲ ਮਿਲਾਕੇ ਇਹ ਦੱਸਣਾ ਚਾਹੁੰਦਾ ਹਾਂ ਬਾਬੇ ਦੀ ਫੁੱਲ ਕਿਰਪਾ ਰਹੀ ਆ ਤੇ ਹਾਲੇ ਤਾਈਂ ਓਸੇ ਦੇ ਸਹਾਰੇ ਹੀ ਉੱਡੇ ਫਿਰਦੇ ਹਾਂ ਬੱਸ ਇੰਝ ਹੀ ਮੇਹਰ ਰੱਖੀਂ ਮਾਲਕਾ !”
#ਮੌਂਟੀ –