ਸਾਕਾਹਾਰੀ ਖਾਣਾ | shakahaari khaana

ਮੈਨੂੰ ਖੁਸ਼ੀ ਹੈ ਕਿ ਮਾਤਾ ਪਿਤਾ ਵੱਲੋਂ ਮਿਲੇ ਸਸਕਾਰਾਂ ਕਰਕੇ ਮੇਰੀ ਗਿਣਤੀ ਘਾਹ ਫੂਸ ਖਾਣ ਵਾਲਿਆਂ ਵਿੱਚ ਆਉਂਦੀ ਹੈ। ਅੱਜ ਨਾਸ਼ਤੇ ਵਿਚ ਪਾਲਕ ਦਾ ਖੁਸ਼ਕ ਪਰੌਂਠਾ ਖਾਧਾ ਦੇਸੀ ਮੱਖਣ ਨਾਲ ਖਾਧਾ। ਨਜ਼ਾਰਾ ਆ ਗਿਆ।
ਮੇਰੇ ਭੋਜਨ ਵਿੱਚ ਕਿਸੇ ਜੀਵ ਦੀ ਹੱਤਿਆ ਕਿਸੇ ਦੇ ਮਾਸ ਕਿਸੇ ਪ੍ਰਾਣੀ ਦੇ ਦਰਦ ਖੂਨ ਯ ਚੀਕ ਦੀ ਕੋਈ ਆਵਾਜ਼ ਯ ਮੁਸਕ ਨਹੀਂ ਆਉਂਦੀ।
ਫਿਰ ਕਿਸੇ ਜੀਵ ਨੂੰ ਮਾਰਕੇ ਖਾਣ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦਾ। ਮਾਰੀ ਗਈ ਹਥਨੀ ਅਤੇ ਉਸਦੇ ਪੇਟ ਵਿਚ ਖਤਮ ਹੋਏ ਬੱਚੇ ਦਾ ਦਰਦ ਮੈਂ ਸਮਝਦਾ ਹਾਂ। ਮੈਂ ਉਸ ਦਰਦਨਾਕ ਘਟਨਾ ਦੀ ਨਿੰਦਿਆ ਕਰਦਾ ਹਾਂ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ।
ਇਸ ਦਾ ਮਤਲਬ ਇਹ ਵੀ ਨਹੀਂ ਕਿ ਜੋ ਮਾਸ ਮਛਲੀ ਖਾਂਦੇ ਹਨ ਉਹਨਾਂ ਨੂੰ ਹਾਥੀ ਤੇ ਉਸਦੇ ਬੱਚੇ ਦੇ ਦਰਦ ਤੇ ਹਾਉਂਕਾ ਲੈਣ ਜ਼ਾ ਅਫਸੋਸ ਕਰਨ ਯ ਚਿੰਤਾ ਜਾਹਿਰ ਕਰਨ ਦਾ ਕੋਈ ਹੱਕ ਨਹੀਂ। ਮੈਂ ਉਹਨਾਂ ਨੂੰ ਆਪਣੇ ਯਾਨੀ ਵੈਸ਼ਨੂੰ ਬੰਦਿਆ ਨਾਲੋਂ ਵੀ ਵਧੀਆ ਮੰਨਦਾ ਹੈ। ਮਤਲਬ ਮਾਸਾਹਾਰੀ ਹੋਕੇ ਵੀ ਹਾਅ ਦਾ ਨਾਅਰਾ ਮਾਰਿਆ ਹੈ। ਇਸ ਦਾ ਮਤਲਬ ਸਾਫ ਹੈ ਕਿ ਮਾਸਾਹਾਰੀ ਲੋਕਾਂ ਦੀ ਆਤਮਾ ਵੀ ਕਿਸੇ ਜੀਵ ਨੂੰ ਮਾਰਨ ਤੇ ਤੜਫਦੀ ਹੈ। ਭਾਵੇ ਇਹ ਜੀਭ ਦੇ ਸਵਾਦ ਮੂਹਰੇ ਬੇਬਸ ਹੁੰਦੇ ਹਨ ਜਿਵੇਂ ਕਿ ਅਸੀਂ ਲ਼ੋਕ ਇਹ ਜਾਣਦੇ ਹੋਏ ਤੇ ਬਹੁਤੀਆਂ ਰੇਹੜੀਆਂ ਤੇ ਮਿਲਣ ਵਾਲੇ ਭੱਲੇ ਗੋਲ ਗੱਪੇ ਚਾਟ ਟਿੱਕੀ ਬਿਮਾਰੀ ਦਾ ਘਰ ਹੁੰਦੇ ਹਨ। ਹਾਈਜੇਨਿਕ ਨਹੀਂ ਹੁੰਦੇ। ਪਰ ਅਸੀਂ ਵੀ ਰੇਹੜੀ ਮੂਹਰੇ ਜਾ ਬਾਇਕ ਦੀ ਬ੍ਰੇਕ ਮਾਰਦੇ ਹਾਂ। ਹੋ ਸਕਦਾ ਹੈ ਅੱਗੇ ਤੋਂ ਓਹਨਾ ਦੀ ਆਤਮਾ ਇਸ ਦਰਦ ਨੂੰ ਸਮਝੇ ਤੇ ਕਿਸੇ ਮੁਰਗੇ ਦੀ ਧੌਣ ਮਰੋੜਨ ਵੇਲੇ ਉਹਨਾਂ ਨੂੰ ਰੋਕ ਦੇਵੇ।
ਬਾਹਰਲੇ ਮੁਲਕਾਂ ਵਾਲੇ ਵੀ ਹੁਣ ਮਾਸ ਆਹਰ ਨੂੰ ਛੱਡ ਕੇ ਸਾਕਾਹਾਰੀ ਬਣ ਰਹੇ ਹਨ।
ਆਓਂ ਜੀਵ ਦੇ ਦਰਦ ਨੂੰ ਆਪਣਾ ਦਰਦ ਸਮਝੀਏ ਤੇ ਘਾਹ ਫੂਸ ਨੂੰ ਆਪਣੀ ਪਲੇਟ ਦਾ ਸਿੰਗਾਰ ਬਣਾਈਏ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *