ਬਹੁਤ ਸਾਲ ਪਹਿਲਾਂ ਡਬਵਾਲੀ ਦੇ ਇਤਿਹਾਸ ਤੇ ਇਕ ਸ਼ੀਲਾ ਬਲਾਤਕਾਰ ਕਾਂਡ ਦਾ ਇਕ ਧੱਬਾ ਲਗਿਆ ਸੀ। ਉਸ ਸਮੇ ਸ਼ਹਿਰ ਦੇ ਲੋਕਾਂ ਨੇ ਅੰਦੋਲਨ ਕੀਤਾ ਸੀ। ਕਿਉਂਕਿ ਇਹ ਬਲਾਤਕਾਰ ਦਾ ਆਰੋਪੀ ਇਕ ਪੁਲਸ ਮੁਲਾਜ਼ਿਮ ਸੀ ਤਾਂ ਅੰਦੋਲਨਕਾਰੀਆਂ ਨੇ ਠਾਣੇ ਦਾ ਘਿਰਾਵ ਕੀਤਾ। ਪੁਲਿਸ ਨੇ ਗੋਲੀ ਚਲਾ ਦਿੱਤੀ। ਤੇ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਇਕ ਬਜੁਰਗ ਗੋਲੀ ਨਾਲ ਮਰ ਗਿਆ। ਯਾਨੀ ਸ਼ਹੀਦ ਹੋ ਗਿਆ। ਅੰਦੋਲਨਕਾਰੀਆਂ ਨੇ ਉਸਨੇ ਸਹੀਦ ਦਾ ਦਰਜਾ ਦਿੱਤਾ ਤੇ ਉਸਦੇ ਅੰਤਿਮ ਸੰਸਕਾਰ ਦੇ ਮੋਕੇ ਸੁਸ਼ਮਾ ਸਵਰਾਜ ਵੀ ਆਪਣੀ ਰਾਜਨੀਤੀ ਚਮਕਾਉਣ ਡਬਵਾਲੀ ਆਈ ਸੀ। ਕਿਉਂਕਿ ਉਹ ਰਾਜਨੀਤੀ ਦੀ ਪਹਿਲੀ ਪੌੜੀ ਤੇ ਸੀ। ਉਸ ਸਮੇ ਸੁਸ਼ਮਾ ਜੀ ਡਬਵਾਲੀ ਦੀ ਨਾਮਵਰ ਹਸਤੀ ਤੇ ਸਾਬਕਾ ਐਮ ਏਲ ਏ ਵੈਦ ਰਾਮ ਦਿਆਲ ਨਾਲ ਰਿਕਸ਼ੇ ਤੇ ਬੈਠਕੇ ਸ੍ਰੀ ਰਾਮ ਬਾਗ ਗਈ ਸੀ। ਹੁਣ ਸ਼ੁਸ਼ਮਾ ਸਵਰਾਜ ਦੇਸ਼ ਵਿਚ ਨੰਬਰ ਦੋ ਦੀ ਨੇਤਾ ਹੈ। ਉਸਨੂੰ ਡਬਵਾਲੀ ਯਾਦ ਹੀ ਨਹੀ ਹੋਣਾ। ਰਾਜਨੀਤੀ ਵਿਚ ਬੰਦਾ ਅਰਸ਼ ਤੋ ਫਰਸ਼ ਤੇ ਫਰਸ਼ ਤੋ ਅਰਸ਼ ਤੇ ਜਲਦੀ ਪਹੁੰਚ ਜਾਂਦਾ ਹੈ। ਰਿਕਸ਼ੇ ਤੇ ਵੈਦ ਜੀ ਬਰਾਬਰ ਬੈਠਣ ਵਾਲੀ ਸੁਸ਼ਮਾ ਹਵਾਈ ਜਹਾਜ ਤੋਂ ਘੱਟ ਗੱਲ ਨਹੀਂ ਕਰਦੀ ਹੁਣ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233