1973 ਵਿੱਚ ਜਦੋਂ ਸਾਡੇ ਪਿੰਡ ਬਿਜਲੀ ਆਈ ਤਾਂ ਅਸੀਂ ਘਰੇ ਬਿਜਲੀ ਦੀ ਫਿਟਿੰਗ ਕਰਵਾਉਣ ਲਈ ਮਿਸਤਰੀ ਮੰਡੀ ਡੱਬਵਾਲੀ ਦੇ ਸਟੈਂਡਰਡ ਰੇਡੀਓਜ ਤੋਂ ਲਿਆਂਦਾ। ਬਲਵੀਰ ਨਾਮਕ ਮਿਸਤਰੀ ਬਹੁਤ ਵਧੀਆ ਫਿਟਿੰਗ ਕਰਦਾ ਸੀ। ਪਰ ਉਸ ਨੂੰ ਬੀੜੀਆਂ ਪੀਣ ਦੀ ਗੰਦੀ ਆਦਤ ਸੀ। ਥਾਂ ਥਾਂ ਤੇ ਬੁਝੀਆਂ ਬੀੜੀਆਂ ਦੇ ਟੁੱਕੜੇ ਸੁੱਟ ਦਿੰਦਾ। ਦਸਵੀ ਵਿੱਚ ਪੜ੍ਹਦੀ ਮੇਰੀ ਵੱਡੀ ਭੈਣ ਨੇ ਟੋਕ ਦਿੱਤਾ। ਉਸ ਨੇ ਹੱਸ ਕੇ ਟਾਲ ਦਿੱਤਾ। ਪਰ ਸ਼ਾਮ ਨੂੰ ਉਸਨੇ ਰੋਟੀ ਨਾ ਖਾਧੀ। ਜਦੋ ਅਗਲੇ ਦਿਨ ਵੀ ਉਸਨੇ ਰੋਟੀ ਨਾ ਖਾਣ ਦਾ ਬਹਾਨਾ ਕੀਤਾ ਤਾਂ ਸਾਡਾ ਮੱਥਾ ਠਣਕਿਆ। ਮੇਰੀ ਮਾਂ ਨੇ ਉਸਨੂੰ ਕੋਲ ਬਿਠਾ ਕੇ ਪੁੱਛਿਆ। ਉਹ ਰੋ ਪਿਆ।ਕਹਿੰਦਾ ਅੰਟੀ ਜੀ ਮੈਂ ਆਪਣੀ ਭੈਣ ਨਾਲ ਗੁੱਸੇ ਹੋ ਕੇ ਕੋਈ ਪੰਜ ਕੰ ਸਾਲ ਪਹਿਲਾਂ ਘਰੋਂ ਭੱਜਿਆ ਸੀ। ਅੱਜ ਭੈਣ ਨੇ ਮੈਨੂੰ ਟੋਕ ਦਿੱਤਾ। ਮੇਰੀ ਭੈਣ ਮੇਰੇ ਯਾਦ ਆ ਗਈ। ਮੈਨੂੰ ਫਿਰ ਤੋਂ ਗੁੱਸਾ ਆ ਗਿਆ। ਉਹ ਰੋ ਪਿਆ।ਫਿਰ ਉਸਨੇ ਰੋਟੀ ਖਾ ਲਈ। ਸਾਡੇ ਘਰੇ ਕੋਈ ਬੀੜੀ ਨਹੀਂ ਸੀ ਪੀਂਦਾ। ਮੇਰੀ ਭੈਣ ਘਰੇ ਆਏ ਹਰ ਬੀੜੀ ਪੀਣ ਵਾਲੇ ਨੂੰ ਟੋਕ ਦਿੰਦੀ। ਇੱਕ ਦਿਨ ਉਸਨੇ ਮੇਰੇ ਮਾਮੇ ਕੁੰਦਨ ਲਾਲ ਅਤੇ ਬਿਹਾਰੀ ਲਾਲ ਨੂੰ ਵੀ ਟੋਕ ਦਿੱਤਾ ਸੀ। ਮੇਰੇ ਮਹਿਰੂਮ ਜੀਜਾ ਜੀ ਬਹੁਤ ਬੀੜੀਆਂ ਪੀਂਦੇ ਸਨ। ਜੋ ਬਾਦ ਵਿੱਚ ਬੀੜੀ ਪੀਣੀ ਛੱਡ ਗਏ।
ਸਾਡੇ ਅਕਸਰ ਬਲਬੀਰ ਬਿਜਲੀ ਵਾਲੇ ਦੀ ਗੱਲ ਯਾਦ ਆ ਜਾਂਦੀ ਹੈ। ਉਹ ਬੀੜੀ ਪੀਣ ਦੇ ਟੋਕਣ ਤੇ ਆਪਣੀ ਸਕੀ ਭੈਣ ਨਾਲ ਗੁੱਸੇ ਹੋ ਕੇ ਘਰੋਂ ਭੱਜ ਆਇਆ ਸੀ। ਪਰ ਉਸਨੇ ਬੀੜੀਆਂ ਪੀਣੀਆਂ ਨਹੀਂ ਛੱਡੀਆਂ।
#ਰਮੇਸ਼ਸੇਠੀਬਾਦਲ