ਵਾਹਵਾ ਪੁਰਾਣੀ ਗੱਲ ਹੈ ਮੰਡੀ ਵਿਚ ਸ਼ਾਇਦ ਕਿਸੇ ਘਰੇ ਵੀ ਏਸੀ ਨਹੀਂ ਸੀ ਲੱਗਿਆ। ਜੇ ਲੱਗਿਆ ਵੀ ਹੋਇਆ ਤਾਂ ਮੈਂ ਦੇਖਿਆ ਯ ਸੁਣਿਆ ਨਹੀਂ ਸ਼ੀ। ਮੈਂ ਹੀ ਕਿਓੰ ਮੇਰੇ ਵਰਗੇ ਬਹੁਤ ਸਨ ਜਿੰਨਾ ਨੇ ਏਸੀ ਨਹੀਂ ਸੀ ਵੇਖਿਆ। ਓਹਨਾ ਦਿਨਾਂ ਵਿੱਚ ਹੀ ਡਾਕਟਰ Rs Agnihotri ਨੇ ਆਪਣੇ ਹਸਪਤਾਲ ਵਿਚ ਅਲਟਰਾ ਸਾਊਂਡ ਮਸ਼ੀਨ ਲਿਆਂਦੀ। ਜੋ ਓਹਨਾ ਨੇ ਡਾਕਟਰ ਅੰਜਨਾ ਦੇ ਕਮਰੇ ਵਿਚ ਹੀ ਇੱਕ ਕੈਬਿਨ ਬਣਾਕੇ ਰਖਵਾਈ। ਉਸੇ ਕਮਰੇ ਵਿੱਚ ਲਗਾਉਣ ਲਈ ਓਹਨਾ ਨੇ ਇੱਕ ਏਸੀ ਵੀ ਲਿਆਂਦਾ ਜੋ ਡਾਕਟਰ ਸਾਹਿਬਾਂ ਦੇ ਕੈਬਿਨ ਅਤੇ ਸਕੈਨ ਮਸ਼ੀਨ ਦੇ ਕੈਬਿਨ ਨੂੰ ਠੰਡਾ ਕਰਨ ਲਈ ਸੀ। ਸ੍ਰੀ ਸੋਹਣ ਲਾਲ ਸਿੰਗਲਾ ਨਾਮ ਦਾ ਇਲੈਕਟਰੀਸ਼ਿਅਨ ਉਸ ਏਸੀ ਨੂੰ ਫਿੱਟ ਕਰ ਰਿਹਾ ਸੀ। ਉਸਨੂੰ ਏਸੀ ਫਿੱਟ ਕਰਦੇ ਨੂੰ ਦੇਖਕੇ ਕਈ ਮੇਰੇ ਵਰਗੇ ਰਾਹਗੀਰ ਵੀ ਖੜ੍ਹ ਗਏ। ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਕੀ ਬਲਾਂ ਹੈ। ਸੋਹਣ ਨੇ ਆਪਣਾ ਮੂੰਹ ਪੇਚਾਂ ਨਾਲ ਭਰ ਰਖਿਆ ਸੀ। ਇਸ ਲਈ ਕੁਝ ਵੀ ਦਸ ਨਹੀਂ ਸੀ ਰਿਹਾ। ਖੈਂਰ ਹੋਲੀ ਹੋਲੀ ਪਤਾ ਲਗਿਆ ਕਿ ਇਹ ਠੰਡੀ ਹਵਾ ਦੇਣ ਵਾਲਾ ਏਸੀ ਹੈ।
“ਕਾਹਦਾ ਏਸੀ ਹੈ। ਇਸ ਵਿੱਚ ਤਾਂ ਅੱਧੀ ਬਾਲਟੀ ਪਾਣੀ ਦੀ ਵੀ ਨਹੀਂ ਪੈਂਦੀ। ਇਸ ਨਾਲੋਂ ਤਾਂ ਸਾਡਾ ਕੂਲਰ ਹੀ ਵਧੀਆ ਹੈ ਜਿਸ ਵਿੱਚ ਛੇ ਬਾਲਟੀਆਂ ਪਾਣੀ ਦੀਆਂ ਪੈਂਦੀਆਂ ਹਨ।” ਕੋਲ ਖੜੇ ਇੱਕ ਲਾਲਾ ਜੀ ਨੇ ਕਿਹਾ। ਸ਼ਾਇਦ ਉਹ ਮੰਡੀ ਵਿਚ ਪਹਿਲਾ ਏਸੀ ਯ ਦੂਜਾ। ਫਿਰ ਹੋਲੀ ਹੋਲੀ ਮੰਡੀ ਵਿੱਚ ਪੰਦਰਾਂ ਏਸੀ ਲੱਗ ਗਏ। ਬਿਜਲੀ ਵਿਭਾਗ ਵਾਲੇ ਇਹ੍ਹਨਾਂ ਪੰਦਰਾਂ ਘਰਾਂ ਦੀ ਸਪੈਸ਼ਲ ਰੀਡਿੰਗ ਲੈਂਦੇ। ਪਰ ਅੱਜ ਕੱਲ੍ਹ ਤਾਂ ਘਰ ਘਰ ਏਸੀ ਲੱਗੇ ਹੋਏ ਹਨ। ਵੱਡੇ ਘਰਾਂ ਦੇ ਤਾਂ ਹਰ ਕਮਰੇ ਵਿੱਚ।
ਉਂਜ ਰੌਲਾ ਅਸੀਂ ਪ੍ਰਦੂਸ਼ਣ ਦਾ ਪਾਉਂਦੇ ਹਾਂ। ਪਰ ਏਸੀ ਹੈ ਬਿਮਾਰੀ ਦਾ ਘਰ ਹੀ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ