ਗੁਰੂ ਨਾਨਕ ਕਾਲਜ ਪੜ੍ਹਦਿਆਂ ਸ੍ਰੀ ਐਸ ਐਸ ਸੰਧੂ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦੇ ਸਨ। ਉਹ ਬਹੁਤ ਵਧੀਆ ਪੜ੍ਹਾਉਂਦੇ ਹਨ। ਉਹਨਾਂ ਦੀ ਅੰਗਰੇਜ਼ੀ ਤੇ ਪਕੜ ਬਹੁਤ ਮਜਬੂਰ ਸੀ। ਮੈਨੂੰ ਉਹਨਾਂ ਦਾ ਪੂਰਾ ਨਾਮ ਯਾਦ ਨਹੀਂ। ਸ਼ਾਇਦ ਪੂਰਾ ਨਾਮ ਕਦੇ ਕਿਸੇ ਤੋਂ ਸੁਣਿਆ ਵੀ ਨਹੀਂ ਸੀ। ਉਹ ਬਹੁਤ ਵਧੀਆ ਕਪੜੇ ਪਹਿਨਦੇ ਤੇ ਪੂਰਾ ਬਣ ਠਣਕੇ ਰਹਿੰਦੇ ਸਨ। ਉਹ ਸਦਾ ਆਪਣੀ ਟੋਹਰ ਵਿੱਚ ਹੀ ਮਸਤ ਰਹਿੰਦੇ। ਉਹ ਗ੍ਰਹਿਸਤੀ ਨਹੀਂ ਸਨ ਇਸ ਲਈ ਇੱਕਲੇ ਹੀ ਰਹਿੰਦੇ ਸਨ ਕਾਲਜ ਦੇ ਕੁਆਟਰ ਵਿੱਚ। ਉਹਨਾਂ ਬਾਰੇ ਬਹੁਤ ਸਾਰੀਆਂ ਅਫਵਾਵਾਂ ਵੀ ਫੈਲੀਆਂ ਸਨ ਕਿ ਉਹ ਇੱਕ ਅਸਫਲ ਆਸ਼ਕ ਸਨ। ਇਸ ਲਈ ਉਹ ਅਕਸਰ ਹੀ ਸ਼ਰਾਰਤੀ ਤਰਲ ਕੈਮੀਕਲ ਪਦਾਰਥ ਦੇ ਅਸ਼ਰ ਹੇਠ ਹੁੰਦੇ ਸਨ। ਕਹਿੰਦੇ ਉਸੇ ਤਰਲ ਕੈਮੀਕਲ ਦੇ ਕਾਰਨ ਉਹ ਭਰ ਜੁਆਨੀ ਵਿੱਚ ਇਸ ਸੰਸਾਰ ਤੋਂ ਰੁਖਸਤ ਹੋ ਗਏ। ਮੈਂ ਉਹਨਾਂ ਨੂੰ ਕਦੇ ਹੱਸਦੇ ਨਹੀਂ ਦੇਖਿਆ ਸੀ। ਹਮੇਸ਼ਾ ਗੁੱਸੇ ਵਿੱਚ ਹੀ ਹੁੰਦੇ ਸਨ ਸੰਧੂ ਜੋ ਸਨ। ਉਹ ਤਾਂ ਗਾਲਾਂ ਵੀ ਅੰਗਰੇਜ਼ੀ ਚ ਕੱਢਦੇ। ਕਿਉਂਕਿ ਮੈਂ ਭੁਗਤਭੋਗੀ ਹਾਂ। ਕਹਿੰਦੇ ਉਹਨਾਂ ਦੇ ਕਮਰੇ ਵਿੱਚ ਟੈਲਕਮ ਪਾਊਡਰ ਦੇ ਖਾਲੀ ਡਿੱਬੇ ਉਹਨਾਂ ਦੀ ਅੰਗੀਠੀ ਤੇ ਸਜੇ ਹੁੰਦੇ ਸਨ। ਉਹ ਟੈਲਕਮ ਪਾਊਡਰ ਬਹੁਤ ਲਾਉਂਦੇ ਸਨ। ਖਾਲੀ ਡੱਬਿਆਂ ਨੂੰ ਸੰਭਾਲਕੇ ਰੱਖਣ ਵਾਲੀ ਗੱਲ ਸਮਝ ਨਾ ਆਉਂਦੀ। ਅੱਜ ਘਰੇ ਪਿਆ ਟੈਲਕਮ ਪਾਊਡਰ ਦਾ ਡਿੱਬਾ ਵੇਖਕੇ ਸੰਧੂ ਸਾਹਿਬ ਦਾ ਚੇਤਾ ਆ ਗਿਆ। ਪ੍ਰੋ ਸੰਧੂ ਦੇ ਸੁਭਾਅ, ਜੀਵਨਸ਼ੈਲੀ ਅਤੇ ਪਰਿਵਾਰ ਬਾਰੇ ਮੇਰੇ ਪੁਰਾਣੇ ਸਾਥੀ ਵਧੇਰੇ ਜਾਣਕਾਰੀ ਦੇ ਸਕਦੇ ਹਨ। ਕੁਲ ਮਿਲਾਕੇ ਉਸ ਸਖਸ਼ੀਅਤ ਬਾਰੇ ਸਾਕਾਰਾਤਮਿਕ ਜਾਣਕਾਰੀ ਹੋਣੀ ਜ਼ਰੂਰੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ