ਮੇਰੇ ਕਲਾਸ ਤਾਂ ਨਹੀਂ ਯਾਦ ਬੱਸ ਘਟਨਾ ਯਾਦ ਹੈ। ਸਾਨੂੰ ਸਕੂਲ ਵਿੱਚ ਵਰਦੀ ਲਗਵਾਈ ਜੀਨ ਯ ਮੱਖਣ ਜੀਨ ਦੀ ਖਾਕੀ ਪੈਂਟ ਤੇ ਦਸੂਤੀ ਦੀ ਦੀ ਖਾਕੀ ਦੋ ਜੇਬਾਂ ਵਾਲੀ ਕਮੀਜ਼। ਬਾਅਦ ਵਿੱਚ ਸਫੈਦ ਕਮੀਜ਼ ਦੇ ਹੁਕਮ ਆ ਗਏ ਸਨ। ਬਾਕੀ ਵਿਦਿਆਰਥੀਆਂ ਵਾੰਗੂ ਮੈਂ ਵੀ ਵਰਦੀ ਸੁਵਾ ਲਈ। ਖਾਕੀ ਪੈਂਟ ਤੇ ਸਫੈਦ ਕਮੀਜ਼। ਮੇਰੀ ਖਾਕੀ ਪੈਂਟ ਜੋ ਜੀਨ ਨਹੀਂ ਸੀ ਵਿੱਚ ਬਹੁਤ ਬਰੀਕ ਬਰੀਕ ਸਫੈਦ ਧਾਰੀਆਂ ਸਨ। ਜੋ ਦੂਰੋਂ ਨਜ਼ਰ ਨਹੀਂ ਸੀ ਆਉਂਦੀਆਂ। ਦਿੱਤੇ ਸਮੇਂ ਤੋਂ ਬਾਅਦ ਸਵੇਰ ਦੀ ਪ੍ਰਾਥਨਾ ਵਿੱਚ ਵਰਦੀ ਚੈੱਕ ਹੋਣ ਲੱਗ ਪਈ। ਪਹਿਲੇ ਦਿਨ ਤਾਂ ਠੀਕ ਰਿਹਾ ਪਰ ਦੂਜੇ ਦਿਨ ਮਾਸਟਰ ਸ੍ਰੀ ਹੰਸ ਰਾਜ ਜੀ ਨੇ ਮੈਨੂੰ ਲਾਈਨ ਚੋ ਬਾਹਰ ਕੱਢ ਦਿੱਤਾ ਤੇ ਸਜ਼ਾ ਦੇ ਰੂਪ ਵਿੱਚ ਦੋ ਡੰਡੇ ਵੀ ਹੱਥ ਦੀ ਤਲੀ ਤੇ ਮਾਰੇ।
ਕਲਾਸ ਵਿੱਚ ਆਉਣ ਤੇ ਮਾਸਟਰ ਹੰਸ ਰਾਜ ਜੀ ਨੇ ਦੱਸਿਆ, “ਸਕੂਲ ਵਰਦੀ ਦਾ ਮਤਲਬ ਸਭ ਵਿੱਚ ਇਕਸਾਰਤਾ ਹੋਣਾ ਹੈ। ਅਮੀਰ ਗਰੀਬ ਦੀ ਦਿੱਖ ਮਿਟਾਉਣਾ ਹੈ। ਇਕੱਲੇ ਇੱਕੋ ਰੰਗ ਦਾ ਮਹੱਤਵ ਨਹੀਂ। ਪਰ ਤੂੰ ਟੈਰੀਕਾਟ ਦੀ ਸ਼ਰਟ ਤੇ ਗੈਵਾਡੀਨ ਦੀ ਪੈਂਟ ਪਾਕੇ ਦੂਸਰਿਆਂ ਤੋਂ ਸੁਪੀਰੀਅਰ ਬਣਦਾ ਹੈ।”
ਮਾਸਟਰ ਜੀ ਦੇ ਦਬਾਬ ਬਣਾਉਣ ਅਤੇ ਸਮਝਾਉਣ ਤੇ ਮੈਂ ਵੀ ਮੱਖਣ ਜੀਨ ਦੀ ਪੈਂਟ ਤੇ ਸੂਤੀ ਕਮੀਜ਼ ਸਿਵਾਈ। ਕਿਉਂਕਿ ਓਦੋ ਮਾਸਟਰ ਜੀ ਦੇ ਹੁਕਮਾਂ ਦੇ ਖਿਲਾਫ ਕੋਈਂ ਅਪੀਲ ਦਲੀਲ ਨਹੀਂ ਸੀ ਚੱਲਦੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ