ਇੱਕ ਸ਼ਾਮ ਦੀ ਦਾਸਤਾਂ | ikk shaam di daasta

ਕਲ੍ਹ ਸ਼ਾਮੀ ਅਚਾਨਕ ਹੀ ਭੁੱਚੋ ਦੇ #ਆਦੇਸ਼_ਮੈਡੀਕਲ_ਕਾਲਜ ਵਿੱਚ ਐਮਬੀਬੀਐਸ ਦੀ ਇਟਰਨਸ਼ਿਪ ਕਰਦੀ ਮੇਰੀ ਬੇਗਮ ਦੀ ਭਤੀਜੀ ਡਾਕਟਰ #Mehak_Grover ਨੂੰ ਮਿਲਣ ਦਾ ਪ੍ਰੋਗਰਾਮ ਬਣ ਗਿਆ। ਮੈਨੂੰ ਮਸ਼ਹੂਰ ਸਮਾਜਸੇਵੀ ਤੇ ਲੋਕਾਂ ਵਿੱਚ ਹਰਮਨ ਪਿਆਰੇ ਛਾਤੀ ਰੋਗਾਂ ਦੇ ਮਾਹਿਰ ਡਾਕਟਰ #ਅਵਨੀਤ_ਗਰਗ ਨੂੰ ਮਿਲਣ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਵੀ ਲਾਲਚ ਸੀ। ਡਾਕਟਰ ਸਾਹਿਬ ਤਾਂ ਖੈਰ ਛੁੱਟੀ ਤੇ ਸਨ। ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਹਾਂ ਬੇਗਮ ਦੀ ਭਤੀਜੀ ਬਹੁਤ ਖ਼ੁਸ਼ ਹੋਕੇ ਮਿਲੀ। ਖੂਬ ਗੱਲਾਂ ਕੀਤੀਆਂ ਭੂਆ ਭਤੀਜੀ ਨੇ। ਬਸ ਇਹ ਥੋੜੇ ਜਿਹੇ ਸਮੇਂ ਦੀ ਮੁਲਾਕਾਤ ਸੀ ਕਿਉਂਕਿ ਮਹਿਕ ਦਾ ਹੋਸਟਲ ਦੀ ਹਾਜ਼ਰੀ ਦਾ ਚੱਕਰ ਸੀ। ਉਥੇ ਹੀ ਅਸੀਂ ਨਾਲ ਲਗਦੇ ਸਾਊਥ ਇੰਡੀਅਨ ਹੋਟਲ ਵਿੱਚ ਡਿਨਰ ਕਰਨ ਚਲੇ ਗਏ। ਸ਼ਾਇਦ #ਸਾਗਰ_ਰਤਨਾ ਨਾਮ ਸੀ ਉਸਦਾ। ਵਧੀਆ ਸਵਾਦਿਸ਼ਟ ਖਾਣਾ ਸੀ। ਸਰਵਿਸ ਵਧੀਆ ਸੀ। ਖਾਣੇ ਤੋਂ ਬਾਅਦ ਬੇਟੀ Pratima Mureja ਨੇ ਪਤਾ ਨਹੀਂ ਬੇਟੇ ਨਾਲ ਕੀ ਘੁਸਰ ਮੁਸਰ ਕੀਤੀ ਕਿ ਬੇਟੇ ਨੇ ਟਿੱਪ ਵਾਲਾ ਪੰਜਾਹ ਦਾ ਨੋਟ ਜੂਠੇ ਬਰਤਨ ਚੁੱਕਣ ਆਏ ਮੁੰਡੇ ਨੂੰ ਪਕੜਾ ਦਿੱਤਾ। ਉਹ ਮੁੰਡਾ ਵੀ ਹੈਰਾਨ ਜਿਹਾ ਹੋ ਗਿਆ ਤੇ ਉਸਨੇ ਨੋਟ ਪਕੜਨ ਵੇਲੇ ਬੜੀ ਹਿਜਕ ਜਿਹੀ ਦਿਖਾਈ। ਉਸਦੇ ਚੇਹਰੇ ਤੇ ਆਈ ਚਮਕ ਦੇਖਣ ਵਾਲੀ ਸੀ। ਪਰ ਸਰਵਿਸ ਕਰਨ ਵਾਲਾ ਵੇਟਰ ਦੂਰ ਖੜਾ ਥੋੜਾ ਘੂਰ ਰਿਹਾ ਸੀ। ਫਿਰ ਗੱਡੀ ਵਿੱਚ ਬੈਠਦੇ ਹੀ ਇਸ ਗੱਲ ਤੇ ਚਰਚਾ ਸ਼ੁਰੂ ਹੋਈ।
“ਸਰਵਿਸ ਕਰਨ ਵਾਲੇ ਵੇਟਰ ਦੀ ਤਨਖਾਹ ਵੀ ਜਿਆਦਾ ਹੁੰਦੀ ਹੈ ਤੇ ਉਸਨੂੰ ਹਰ ਕੋਈ ਟਿੱਪ ਵੀ ਦਿੰਦਾ ਹੈ। ਪਰ ਬਰਤਨ ਚੁੱਕਣ ਵਾਲੇ ਨੂੰ ਕੋਈ ਨਹੀਂ ਪੁੱਛਦਾ। ਉਸਦੀ ਤਨਖਾਹ ਵੀ ਘੱਟ ਹੁੰਦੀ ਹੈ ਤੇ ਉਪਰਲੀ ਕਮਾਈ ਵੀ ਨਹੀਂ ਹੁੰਦੀ।” ਬੇਟੇ ਨੇ ਦੱਸਿਆ।
ਅੱਜ ਕੱਲ੍ਹ ਦੀ ਜਨਰੇਸ਼ਨ ਯ ਤਾਂ ਓਏ ਤੂੰ ਨਾਲ ਗੱਲ ਕਰਦੀ ਹੈ ਯ ਫਿਰ ਪੰਜਾਹ ਸੋ ਤੋਂ ਘੱਟ ਟਿੱਪ ਨਹੀਂ ਦਿੰਦੀ। ਅਸੀਂ ਲੋਕ ਵੱਧ ਤੋਂ ਵੱਧ ਉਪਰਲੇ ਖੁੱਲ੍ਹੇ ਪੈਸੇ ਹੀ ਟਿੱਪ ਵਿੱਚ ਮਸਾਂ ਦਿੰਦੇ ਹਾਂ। ਪਰ ਬਾਹਟ ਸਾਲ ਦੇ ਹੋਕੇ ਵੀ ਜੂਠੇ ਬਰਤਨ ਚੁੱਕਣ ਵਾਲੇ ਨੂੰ ਟਿੱਪ ਦੇਣ ਦਾ ਬਾਰੇ ਕਦੇ ਸੋਚਿਆ ਵੀ ਨਹੀਂ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *