1980 ਨੂੰ ਮੈਨੂੰ ਮੇਰੇ ਦੋਸਤ ਨਾਲ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਜਾਣ ਦਾ ਮੌਕਾ ਮਿਲਿਆ। ਪੰਜਾਬ ਤੋਂ ਬਾਹਰ ਦਾ ਮੇਰਾ ਇਹ ਪਹਿਲਾ ਸਫ਼ਰ ਸੀ। ਲਖਨਊ ਪਹੁੰਚਣ ਤੋਂ ਪਹਿਲਾਂ ਅਸੀਂ ਇੱਕ ਦਿਨ ਕਾਨਪੁਰ ਰੁਕੇ। ਅਸੀਂ ਓਥੇ ਯੂਨੀਵਰਸਿਟੀ ਵਿੱਚ ਇੱਕ ਦੂਰ ਦੇ ਜਾਣਕਾਰ ਨੂੰ ਮਿਲਣ ਲਈ ਗਏ। ਯੂਨੀਵਰਸਿਟੀ ਜਾਣ ਲਈ ਅਸੀਂ ਇੱਕ ਰਿਕਸ਼ਾ ਕੀਤਾ। ਉਸ ਨਾਲ ਅਠਿਆਨੀ ਵਿੱਚ ਸਾਡੀ ਗੱਲ ਹੋ ਗਈ। ਇਹ ਮਈ ਦਾ ਮਹੀਨਾ ਸੀ ਯੂਨੀਵਰਸਿਟੀ ਕਈ ਕਿਲੋਮੀਟਰ ਦੂਰ ਸੀ। ਉਹਨਾਂ ਵੇਲਿਆਂ ਵਿੱਚ ਪੰਜਾਬ ਵਿੱਚ ਪੰਜਾਬੀ ਰਿਕਸ਼ੇ ਵਾਲੇ ਥੋਡ਼ੀ ਜਿਹੀ ਦੂਰੀ ਦੇ ਘੱਟੋ ਘੱਟ ਦੋ ਰੁਪਏ ਲੈਂਦੇ ਸਨ ਤੇ ਨਵੇਂ ਨਵੇਂ ਆਏ ਭਈਏ ਇੱਕ ਰੁਪਈਆ ਹੀ ਲੈਂਦੇ ਸਨ। ਖੈਰ ਜਦੋ ਅਸੀਂ ਯੂਨੀਵਰਸਿਟੀ ਦੇ ਸੱਤ ਨੰਬਰ ਗੇਟ ਤੇ ਪਹੁੰਚੇ ਤਾਂ ਗੇਟਕੀਪਰ ਨੇ ਦੱਸਿਆ ਕਿ ਤੁਹਾਡੀ ਇੰਟਰੀ ਦੋ ਨੰਬਰ ਗੇਟ ਤੋਂ ਹੋਵੇਗ਼ੀ। ਅਸੀਂ ਰਿਕਸ਼ਾ ਉਧਰ ਨੂੰ ਮੋੜ ਲਿਆ। ਇਹ ਕੋਈਂ ਦੋ ਤਿੰਨ ਕਿਲੋਮੀਟਰ ਦਾ ਸਫ਼ਰ ਸੀ। ਹੁਣ ਰਿਕਸ਼ੇ ਵਾਲ਼ਾ ਸਾਡੇ ਤੋਂ 75 ਪੈਸੇ ਮੰਗ ਰਿਹਾ ਸੀ। ਮੇਰੇ ਨਾਲ ਵਾਲੇ ਨੇ ਜਿੱਦ ਕਰਕੇ ਮਸਾਂ ਉਸਨੂੰ ਸੱਠ ਪੈਸੇ ਦਿੱਤੇ ਜੋ ਮੇਰੇ ਲਈ ਹੈਰਾਨੀ ਦੀ ਗੱਲ ਸੀ ਤੇ ਓਥੋਂ ਦੀ ਗਰੀਬੀ ਦਾ ਹਾਲ। ਜਦੋਂ ਅਸੀਂ ਰੋਟੀ ਖਾਣ ਲਈ ਕਿਸੇ ਪੰਜਾਬੀ ਢਾਬੇ ਦੀ ਤਲਾਸ਼ ਕੀਤੀ ਤਾਂ ਸਾਨੂੰ ਸ਼ੇਰ ਏ ਪੰਜਾਬ ਨਾਮ ਦਾ ਢਾਬਾ ਮਿਲ ਗਿਆ। ਮੈਂ ਇੱਕ ਗੱਲ ਨੋਟ ਕੀਤੀ ਕਿ ਉਥੇ ਬਹੁਤੇ ਢਾਬਿਆਂ ਦਾ ਨਾਮ ਸੇਰ ਏ ਪੰਜਾਬ ਅਤੇ ਮਹਾਰਾਜਾ ਢਾਬਾ ਹੈ। ਜਿੰਨਾ ਦੇ ਮਾਲਿਕ ਬਹੁਤੇ ਗੈਰ ਪੰਜਾਬੀ ਭਈਏ ਹੀ ਹੁੰਦੇ ਹਨ। ਅਮੂਮਨ ਢਾਬੇ ਤੇ ਵੈਸ਼ਨੂੰ ਸ਼ਬਦ ਲਿਖਿਆ ਹੁੰਦਾ ਹੈ ਪਰ ਓਥੇ ਅੰਡੇ ਅਤੇ ਲੱਕੜ ਗੋਭੀ ਵੀ ਆਮ ਮਿਲ ਜਾਂਦੀ ਹੈ। ਉਸ ਢਾਬੇ ਤੋਂ ਅਸੀਂ ਦਾਲ ਅਤੇ ਤੰਦੂਰੀ ਰੋਟੀ ਲਈ ਨਾਲ ਹੀ ਸਾਨੂੰ ਇੱਕ ਸਲਾਦ ਦੀ ਪਲੇਟ ਦਿੱਤੀ। ਜਿਸ ਵਿੱਚ ਅੱਧੇ ਟਮਾਟਰ ਨੂੰ ਕੱਟ ਕੇ ਬਣਾਏ ਗਏ ਅੱਠ ਨੋ ਸਲਾਇਸ ਸਨ ਜੋ ਕਾਪੀ ਦੇ ਕਾਗਜ਼ ਜਿੰਨੇ ਪਤਲੇ ਸਨ ਇਸੇ ਤਰ੍ਹਾਂ ਹੀ ਪਤਲਾ ਪਿਆਜ਼ ਕੱਟਿਆ ਹੋਇਆ ਸੀ ਤੇ ਨਾਲ ਚੌਥਾ ਹਿੰਸਾ ਨਿੰਬੂ ਵੀ ਸੀ ਜਿਸ ਦੇ ਉਹਨਾ ਨੇ ਚਾਲੀ ਪਏ ਕੱਟੇ ਜਦੋ ਕਿ ਰੋਟੀ ਦੱਸ ਕੁ ਪੈਸੇ ਦੀ ਹੀ ਸੀ। ਇਹ ਸਭ ਓਹਨਾ ਦੀ ਗਰੀਬੀ ਅਤੇ ਕਿਰਸ ਕਰਕੇ ਸੀ। ਉਦੋਂ ਇਧਰ ਪੰਜਾਬ ਵਿੱਚ ਤਾਂ ਗੱਫੇ ਉੱਡਦੇ ਸਨ। ਹੁਣ ਤਾਂ ਇਹ੍ਹਨਾਂ ਭਈਆਂ ਨੇ ਪੰਜਾਬ ਦੇ ਸਾਰੇ ਕਾਰੋਬਾਰ ਤੇ ਕਬਜ਼ਾ ਕਰ ਲਿਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ