“ਪਲੀਜ਼ ਰਾਤ ਨੂੰ ਲਾਈਟ ਚਲਾ ਕੇ ਸੌਣ ਦੀ ਆਦਤ ਪਾ ਲਓ.. ਮੈਨੂੰ ਹਨੇਰੇ ਵਿਚ ਨੀਂਦ ਨਹੀ ਆਉਂਦੀ “ਤੇ ਮੈਂ ਉਸਨੂੰ ਖਿਝਾਆਉਣ ਲਈ ਕਹਿ ਦਿੰਦਾ “ਤੂੰ ਨ੍ਹੇਰੇ ਚ ਸੌਣ ਦੀ ਆਦਤ ਪਾ ਲੈ “ਪਰ ਅੱਜ ਗੱਲ ਕੁਸ਼ ਹੋਰ ਸੀ.. ਸਾਡਾ ਰਿਸ਼ਤਾ ਟੁੱਟਣ ਤੋਂ 3ਮਹੀਨੇ ਬਾਦ ਮੈਂ ਉਸ ਨੂੰ ਬੁਢਲਾਡੇ ਬੱਸ ਸਟੈਂਡ ਤੇ ਦੇਖਿਆ… ਉਸਦਾ ਵਿਆਹ ਹੋ ਚੁੱਕਾ ਸੀ.. ਓਹਦੇ ਹੱਥੀਂ ਸੂਹੇ ਰੰਗ ਦਾ ਚੂੜਾ,ਸੰਦੂਰ ਮੱਥੇ ਉੱਤੇ ਬਿੰਦੀ ਤੇ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ… ਉਹ ਬਹੁਤ ਸੋਹਣੀ ਲੱਗ ਰਹੀ ਸੀ ਜਿਹਨਾਂ ਮੈਂ ਸੋਚਿਆ ਸੀ ਓਸ ਤੋਂ ਵੀ ਜਿਆਦਾ ਸੋਹਣੀ ਲੱਗ ਰਹੀ ਸੀ… ਮੇਰੀਆਂ ਅੱਖਾਂ ਮੂਹਰੇ ਇਕ ਸਾਲ ਪੁਰਾਣੀਆਂ ਗੱਲਾਂ ਆ ਗਈਆਂ.. ਜਦੋ ਸਾਡੀ ਨਵੀ ਨਵੀ ਮੰਗਣੀ ਹੋਈ ਸੀ… ਕਿੰਨੀ ਖੁਸ਼ ਸੀ ਉਹ ਮੇਰੀ ਮੰਗ ਬਣ ਕੇ… ਉਹ ਮੈਨੂੰ ਵਾਰ ਵਾਰ ਫੋਨ ਕਰਕੇ ਹਰ ਵੱਡੀ ਛੋਟੀ ਗੱਲ ਦਸਦੀ ਹੁੰਦੀ ਸੀ(ਦਸਦੀ ਵੀ ਸੀ ਜਾ ਨਹੀਂ ਪਰ ਮੈਨੂੰ ਜਤਾਓਦੀ ਜਰੂਰ ਸੀ)ਅਕਸਰ ਕਹਿੰਦੀ ਹੁੰਦੀ ਸੀ ਕੇ ਜੇ ਆਪਣਾ ਮੇਲ ਨਾ ਹੋ ਸਕਿਆ ਤਾਂ ਮੈਂ ਮਰ ਜਾਉਗੀ ਹੋਰ ਵੀ ਬਹੁਤ ਕੁਸ਼ ਜੋ ਪਿਆਰ ਚ ਇਕ ਪਿਆਰ ਕਰਨ ਵਾਲਾ ਆਪਣੇ ਚਾਹੁਣ ਵਾਲੇ ਨੂੰ ਕਹਿੰਦਾ ਹੈ…
ਸਾਡਾ ਰਿਸ਼ਤਾ ਟੁੱਟਣ ਦਾ ਮੈਨੂੰ ਕੋਈ ਖਾਸ ਕਾਰਨ ਨਜ਼ਰ ਨਹੀਂ ਆਇਆ… ਰਿਸ਼ਤਾ ਉਸੇ ਨੇ ਹੀ ਤੋੜਿਆ ਸੀ ਤੇ ਆਖਿਆ ਸੀ ਕੇ ਇਹ ਸੁਖਚੈਨ ਦੀ ਭਲਾਈ ਲਈ ਹੈ… ਮੈਂ ਅੱਜ ਤੱਕ ਨਹੀਂ ਸਮਝ ਸਕਿਆ…ਜਿਸ ਫੈਸਲੇ ਨੇ ਮੈਨੂੰ ਧੁਰ ਅੰਦਰ ਤਕ ਤੋੜ ਦਿਤਾ ਸੀ ਓਸ ਵਿਚ ਮੇਰੀ ਕੀ ਭਲਾਈ ਹੋ ਸਕਦੀ ਆ ਸਾਡਾ ਰਿਸ਼ਤਾ ਟੁੱਟਣ ਤੋਂ ਬਾਦ ਮੇਰੀ ਉਸ ਨਾਲ ਉਸਦੀ ਦੁਵਾਰਾ ਮੰਗਣੀ ਹੋਣ ਤਕ ਗੱਲਬਾਤ ਹੁੰਦੀ ਰਹੀ… ਜਦੋ ਮੈਨੂੰ ਇਸ ਬਾਰੇ ਪਤਾ ਲੱਗਾ ਸੀ ਤਾਂ ਮੈਂ ਉਸ ਦਿਨ ਰੱਜ ਕੇ ਦਾਰੂ ਪੀਤੀ ਸੀ ਤੇ ਮੇਰੇ ਬਾਪੂ ਦੇ ਗਲ ਲੱਗ ਕੇ ਬਹੁਤ ਰੋਇਆ ਸੀ… ਉਹ ਵੀ ਕਿੰਨਾ ਰੋਂਦੀ ਰਹੀ ਮੇਰੇ ਨਾਲੋਂ ਰਿਸ਼ਤਾ ਤੋੜ ਕੇ ਪਰ ਫੇਰ ਤੋਂ ਫੋਨ ਕਰਕੇ ਇਹ ਕਿਉਂ ਜਤਾਓਦੀ ਰਹੀ ਕੇ ਉਹ ਅੱਜ ਵੀ ਮੈਨੂੰ ਪਿਆਰ ਕਰਦੀ ਹੈ….
ਤਿੰਨ ਮਹੀਨੇ ਬਾਦ ਅੱਜ ਜਦੋ ਇਕ ਦੂਜੇ ਨੂੰ ਦੇਖਿਆ ਤਾਂ ਦੋਹਾ ਨੇ ਹੀ ਇਕ ਦੂਜੇ ਨੂੰ ਨਜਰ ਅੰਦਾਜ਼ ਕਰ ਦਿਤਾ.. ਕਿੰਨਾ ਫਰਕ ਆ ਗਿਆ ਸੀ ਸਾਡੇ ਦੋਨਾਂ ਦੀ ਨਜਰ ਵਿਚ… ਜਿਸ ਇਨਸਾਨ ਨਾਲ ਗੱਲ ਕੀਤੇ ਬਿਨਾਂ ਅਸੀਂ ਰੋਟੀ ਨਹੀਂ ਸੀ ਖਾਂਦੇ ਅੱਜ ਉਸਨੂੰ ਜਾਣ ਬੁੱਝ ਕੇ ਅਣਦੇਖਾ ਕਰ ਦਿਤਾ… ਮੈਂ ਸਮਝ ਸਕਦਾ ਸੀ ਕਿ ਮੇਰਾ ਹੁਣ ਉਸਤੇ ਕੋਈ ਹੱਕ ਨਹੀਂ ਸੀ ਪਰ ਪਤਾ ਨਹੀਂ ਕਿਉਂ ਦਿਲ ਇਕ ਖਿੱਚ ਜਿਹੀ ਪਾ ਰਿਹਾ ਸੀ…. ਅਸੀਂ ਇਕ ਦੂਜੇ ਨਾਲ ਨਜਰ ਵੀ ਸਾਂਝੀ ਨਾ ਕੀਤੀ… ਜਿਸ ਇਨਸਾਨ ਮੈਂ ਆਪਣੀ ਜਿੰਦਗੀ ਦੇ ਕਿੰਨੇ ਹੀ ਹਸੀਨ ਪਲਾਂ ਦੀ ਕਲਪਨਾ ਕੀਤੀ ਸੀ ਅੱਜ ਉਹ ਇਨਸਾਨ 10ਫੁੱਟ ਦੇ ਘੇਰੇ ਵਿਚ ਮੇਰੇ ਕੋਲ ਅਜਨਬੀ ਵਾਂਗੂ ਖੜਾ ਸੀ…..
ਲਿਖਤ ਸੁਖਚੈਨ ਸਿੰਘ
ਕਹਾਣੀ ਕਲਪਨਿਕ ਹੈ
Good Morning jiHave a great day
ਬਹੁਤ ਚੰਗਾ ਆਗਾਜ਼ ਹੈ ਜੀ, ਲੱਗੇ ਰਹੋ ਜੀ,