ਇੱਕ ਆਦਮੀ ਜਿਸ ਦਾ ਆਸਮਾਨੀ ਬਿਜਲੀ ਨੇ ਮਰਨ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਿਆ , Walter Summerford ਜੋ ਵਰਲਡ ਵਾਰ 1 ਚ ਬ੍ਰਿਟਿਸ਼ ਦਾ ਫੋਜੀ ਸੀ, 1918 ਵਿੱਚ ਜਰਮਨੀ ਵਿਚ ਘੋੜ ਸਵਾਰੀ ਕਰ ਰਿਹਾ ਸੀ ਜਦੋਂ ਅਚਾਨਕ ਆਸਮਾਨੀ ਬਿਜਲੀ ਉਸ ਤੇ ਡਿਗ ਗਈ , ਅਤੇ ਉਸਦੇ ਕਮਰ ਤੋਂ ਨੀਚੇ ਵਾਲਾ ਹਿੱਸਾ ਬਿਲਕੁਲ ਸੁੰਨ ਹੋ ਗਿਆ ਤੇ ਡਾਕਟਰ ਨੇ ਕਿਹਾ ਕੇ ਇਹ ਕਦੇ ਵੀ ਠੀਕ ਨਹੀਂ ਹੋਵੇਗਾ , ਪਰ ਚਮਤਕਾਰ ਹੋ ਗਿਆ ਅਤੇ ਵਾਲਟਰ 6 ਮਹੀਨੇ ਵਿੱਚ ਹੀ ਪੂਰੀ ਤਰਾਂ ਠੀਕ ਹੋ ਗਿਆ। 6 ਸਾਲ ਬਾਅਦ 1924 ਵਿੱਚ ਉਹ ਨਦੀ ਕਿਨਾਰੇ ਇੱਕ ਰੁੱਖ ਥੱਲੇ ਬੈਠਾ ਮੱਛੀ ਫੜ੍ਹ ਰਿਹਾ ਸੀ ਅਤੇ ਅਚਾਨਕ ਦਰੱਖਤ ਤੇ ਬਿਜਲੀ ਡਿਗਦੀ ਹੈ ਅਤੇ ਇਸ ਵਾਰ ਫਿਰ ਵਾਲਟਰ ਬਚ ਜਾਂਦਾ ਹੈ ਪਰ ਇਸ ਵਾਰ ਉਸਦਾ ਸੱਜਾ ਹਿੱਸਾ ਪੂਰੀ ਤਰਾਂ ਪਰਾਲਾਈਜ਼ ਹੋ ਜਾਂਦਾ ਹੈ ਅਤੇ ਫਿਰ ਠੀਕ ਹੋ ਜਾਂਦਾ ਹੈ , 6 ਸਾਲ ਬਾਅਦ 1930 ਵਿੱਚ ਉਸ ਉੱਤੇ ਇੱਕ ਵਾਰ ਫਿਰ ਬਿਜਲੀ ਡਿਗਦੀ ਹੈ ਅਤੇ ਇਸ ਵਾਰ ਵਾਲਟਰ ਪੂਰੀ ਤਰਾਂ ਪਰਾਲਾਈਜ਼ ਹੋ ਜਾਂਦਾ ਹੈ ਅਤੇ 2 ਸਾਲ ਇਲਾਜ਼ ਦੌਰਾਨ ਉਸਦੀ 1932 ਵਿੱਚ ਮੌਤ ਹੋ ਜਾਂਦੀ ਹੈ , ਪਰ ਇਥੇ ਹੀ ਬਸ ਨਹੀਂ ਹੋਈ , ਮੌਤ ਤੋਂ 4 ਸਾਲ ਬਾਅਦ ਮਤਲਬ 1936 ਵਿੱਚ ਫਿਰ ਬਿਜਲੀ ਡਿਗਦੀ ਹੈ ਪਰ ਇਸ ਵਾਰ ਬਿਜਲੀ ਵਾਲਟਰ ਦੀ ਕਬਰ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਕਬਰ ਤੇ ਨਾਮ ਵਾਲਾ ਪੱਥਰ ਚਕਨਾ ਚੂਰ ਕਰ ਦਿੰਦੀ ਹੈ