ਦੀਪਕ ਵਰਮਾ ਨੂੰ ਜਦ ਸਰਕਾਰੀ ਸਕੂਲ ਵਿੱਚ ਦਰਜਾ ਚਾਰ ਦੀ ਨੌਕਰੀ ਮਿਲੀ ਤਾਂ ਸਾਰੇ ਸਕੂਲ ਦੇ ਨਾਲ ਨਾਲ ਪਿੰਡ ਵਿੱਚ ਵੀ ਬੜੀ ਚਰਚਾ ਹੋਈ। ਗੋਰਾ ਰੰਗ, ਛੇ ਫੁੱਟ ਲੰਮਾ ਕੱਦ , ਤਿੱਖੇ ਨੈਣ ਨਕਸ਼, ਹਲਕੀ ਜਿਹੀ ਉਮਰ । ਸਾਰੇ ਦੇਖ ਕੇ ਬਸ ਇਹੀ ਕਹਿਣ ,ਦੇਖੋ ਰੱਬ ਦੇ ਰੰਗ ਜੇ ਪੜ੍ਹਾਈ ਪੂਰੀ ਕਰ ਲੈਂਦਾ, ਫੌਜ ਚ ਭਰਤੀ ਹੋ ਜਾਂਦਾ ਤਾਂ ਅੱਜ ਸਕੂਲ ਚ ਦਫਤਰ ਅੱਗੇ ਸਟੂਲ ਢਾਹ ਕੇ ਨਾ ਬੈਠਦਾ । ਮੈਡਮਾਂ ਕਹਿਣ ਇਸ ਦਾ ਤਾਂ ਰੋਹਬ ਹੀ ਮਾਸਟਰਾਂ ਵਾਲਾ ਹੈ ਅਸੀਂ ਇਸ ਨੂੰ ਕਿੱਦਾਂ ਕਹਾਂਗੇ ਵੇ ਦੀਪਕ ਇਧਰ ਸਾਡੇ ਸਟਾਫ ਰੂਮ ਦੀ ਸਫਾਈ ਕਰ …..ਆ ਮੇਜ ਤੇ ਕੱਪੜਾ ਮਾਰ…। ਕੋਈ ਕਹਿ ਹੀ ਨਹੀਂ ਸਕਦਾ ਸੀ ਕਿ ਉਹ ਸਕੂਲ ਵਿੱਚ ਦਰਜਾ ਚਾਰ ਦੀ ਪੋਸਟ ਤੇ ਜੁਆਇਨ ਕੀਤਾ ਹੈ। ਉਹ ਅਜੇ 17 ਸਾਲ ਦਾ ਹੀ ਸੀ ਜਦ ਨੌਕਰੀ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ।ਘਰ ਵਿੱਚ ਦੋ ਵਿਆਹੁਣ ਵਾਲੀਆਂ ਭੈਣਾਂ, ਮਾਂ ਤੇ ਇੱਕ ਬਜ਼ੁਰਗ ਦਾਦੀ ਸੀ। ਫਿਰ ਕੀ ਪੜ੍ਹਾਈ ਵਿੱਚ ਹੀ ਛੱਡ ਪ੍ਰਓਰਟੀ ਦੇ ਆਧਾਰ ਤੇ ਨੌਕਰੀ ਲੈਣੀ ਹੀ ਪੈਣੀ ਸੀ ,ਘਰ ਦਾ ਗੁਜ਼ਾਰਾ ਜੋ ਕਰਨਾ ਸੀ ।
ਪਰਿਵਾਰ ਸਾਰਾ ਹਿਮਾਚਲ ਹੋਣ ਕਰਕੇ ਅਜੇ ਉਸ ਨੂੰ ਸਕੂਲ ਵਿੱਚ ਇੱਕ ਕਮਰਾ ਰਹਿਣ ਲਈ ਦੇ ਦਿੱਤਾ ਗਿਆ ।ਉਸ ਵੇਲੇ ਮੋਬਾਈਲ ਫੋਨ ਦਾ ਦੌਰ ਨਹੀਂ ਸੀ ਹਾਂ ਲੈਂਡਲਾਈਨ ਫੋਨ ਜਰੂਰ ਕਿਸੇ ਕਿਸੇ ਘਰ ਵਿੱਚ ਆ ਚੁੱਕਾ ਸੀ ।ਦਸ ਕੁ ਦਿਨਾਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ । ਦੀਪਕ ਨੇ ਆਪਣੇ ਮਿੱਠ ਬੋਲੜੇ ਸੁਭਾਅ ਨਾਲ ਸਭ ਦਾ ਦਿਲ ਜਿੱਤ ਲਿਆ ਸੀ। ਫੀਮੇਲ ਅਧਿਆਪਕਾਂ ਨਾਲ ਉਸ ਕਦੇ ਅੱਖ ਵਿੱਚ ਅੱਖ ਪਾ ਗੱਲ ਨਾ ਕੀਤੀ ।ਕਦੇ ਕਿਸੇ ਨਾਲ ਕੋਈ ਫਾਲਤੂ ਗੱਲ ਨਾ ਕਰਦਾ ਬਸ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ।
ਛੁੱਟੀਆਂ ਤੋਂ ਬਾਅਦ ਜਦੋਂ ਸਕੂਲ ਲੱਗਾ ਦੀਪਕ ਦੇ ਰਵਈਏ ਵਿੱਚ ਸਭ ਨੇ ਬੜਾ ਫਰਕ ਮਹਿਸੂਸ ਕੀਤਾ। ਉਸਦਾ ਹਸੂੰ ਹਸੂੰ ਕਰਦਾ ਚਿਹਰਾ ਬੜਾ ਉਦਾਸ ਨਜ਼ਰ ਆਇਆ ।ਸਭ ਨੂੰ ਲੱਗਾ ਸ਼ਾਇਦ ਮਾਂ ਤੇ ਭੈਣਾਂ ਨੂੰ ਮਿਲ ਕੇ ਆਇਆ ਹੈ ,ਹੋ ਸਕਦਾ ਉਹਨਾਂ ਦੀ ਯਾਦ ਆਉਂਦੀ ਹੋਵੇ , ਘਰ ਛੱਡਣੇ ਕਿਹੜਾ ਸੌਖੇ ਹੁੰਦੇ ਨੇ !
ਬਾਅਦ ਵਿੱਚ ਸਾਰੇ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਦੀਪਕ ਤਾਂ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵਿੱਚ ਵੀ ਘਰ ਨਹੀਂ ਗਿਆ ਭਾਵੇਂ ਉਹ ਚੌਂਕੀਦਾਰ ਦੀ ਪੋਸਟ ਤੇ ਨਹੀਂ ਸੀ ਪਰ ਫਿਰ ਵੀ ਉਹ ਛੁੱਟੀਆਂ ਦੌਰਾਨ ਸਕੂਲ ਹੀ ਰਿਹਾ।
ਅਮਨ ਰਘੂਬੀਰ ਸਿੰਘ
ਸ ਸ ਸ ਸ (ਕੋ ਐਡ) ਹੁਸ਼ਿਆਰਪੁਰ