ਇੰਜ ਬੀਤੀ ਰਾਤ | injh beeti raat

ਕੱਲ੍ਹ ਦਿਨੇ ਰੋਟੀ ਨਹੀਂ ਖਾਧੀ ਤੇ ਇੱਕ ਵਾਰ ਕੌਫ਼ੀ ਵੱਧ ਪੀ ਹੋਗੀ। ਫਿਰ ਰਾਤ ਨੂੰ ਇਸ ਬਹਾਨੇ ਇੱਕ ਰੋਟੀ ਵੱਧ ਨਿਬੇੜੀ ਗਈ। ਚਾਹੇ ਇਹ ਰੋਟੀ ਰੂਟੀਨ ਦੇ ਸਮੇਂ ਨਾਲੋਂ ਘੰਟਾ ਕੁ ਪਹਿਲਾਂ ਹੀ ਛੱਕ ਲਈ ਸੀ ਪਰ ਫਿਰ ਵੀ ਫਬ ਤੇ ਮੱਥਾ ਮਾਰਦਿਆਂ ਨੂੰ ਪੋਣੇ ਬਾਰਾਂ ਵੱਜ ਗਏ। ਨੀਂਦ ਵੀ ਸਾਉਣ ਦੇ ਬੱਦਲਾਂ ਵਾੰਗੂ ਇੱਕ ਦਮ ਚੜ੍ਹ ਗਈ ਤੇ ਅੱਖਾਂ ਬੰਦ ਹੋਣ ਲੱਗੀਆਂ। ਮੋਬਾਇਲ ਵੀ ਹੱਥੋਂ ਛੁੱਟ ਗਿਆ। ਕਿਸੇ ਨੂੰ ਬਾਰਾਂ ਵੱਜ ਕੇ ਇੱਕ ਮਿੰਟ ਤੇ ਬਰਥਡੇ ਵਿਸ਼ ਕਰਨ ਦਾ ਇਰਾਦਾ ਵੀ ਕੱਲ੍ਹ ਸਵੇਰ ਤੱਕ ਮੁਲਤਵੀ ਕਰਨਾ ਪਿਆ। ਅਜੇ ਸੌਣ ਹੀ ਲੱਗਿਆ ਸੀ ਕਿ ਤਬੀਅਤ ਥੋੜੀ ਨਸਾਜ ਮਹਿਸੂਸ ਹੋਈ। ਹਾਰਟ ਬੀਟ ਤੇਜ਼ ਹੋ ਗਈ ਸੀ। ਸ਼ਾਇਦ ਗੈਸ ਬਣ ਗਈ। ਯ ਕੁਝ ਹੋਰ। ਬੇਗਮ ਜੀ ਨੂੰ ਆਪਣੀ ਸਿਹਤ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ। ਲੰਬਾ ਲੈਕਚਰ ਸ਼ੁਰੂ ਹੋ ਗਿਆ। ਮੇਰੇ ਸਾਰੇ ਦਿਨ ਦੀ ਖਾਣਪਾਣ ਦੀ ਲਿਸਟ ਜਾਰੀ ਕਰ ਦਿੱਤੀ ਗਈ ਅਤੇ ਕੁਝ ਕੁ ਕੰਮਜ਼ੋਰੀਆਂ ਵੀ ਗਿਣਵਾਈਆਂ ਗਈਆਂ। ਸਮਝ ਨਾ ਆਇਆ ਕਿ ਸਮੱਸਿਆ ਹਾਰਟ ਬੀਟ ਵਾਲੀ ਵੱਡੀ ਸੀ ਯ ਦੱਸਕੇ ਆ ਬੈਲ ਮੁਝੇ ਮਾਰ ਵਾਲੀ । ਬੇਗਮ ਦੀਆਂ ਹਦਾਇਤਾਂ ਅਨੁਸਾਰ ਲਾਹੌਰੀ ਜਲਜੀਰਾ ਦੀ ਇੱਕ ਬੋਤਲ ਨੂੰ ਵੀ ਗੇੜਾ ਦਿੱਤਾ ਗਿਆ। ਚਾਰ ਕੁ ਗੇੜੇ ਲੋਬੀ ਵਿੱਚ ਲਾਉਣ ਤੋਂ ਬਾਅਦ ਇੱਕ ਡਕਾਰ ਆਇਆ ਤੇ ਮੈਂ ਫਲਸ਼ ਚਲਾ ਗਿਆ। ਚੰਗੀ ਕਿਸਮਤ ਨੂੰ ਤੇਜ ਧਵਨੀ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਨੇ ਮਿਲਕੇ ਕੁਝ ਰਾਹਤ ਦਿੱਤੀ। ਜੋ ਮੇਰੇ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਸੀ। ਪਰ ਹਾਰਟ ਬੀਟ ਦੀ ਸਮੱਸਿਆ ਬਰਕਰਾਰ ਸੀ। ਇੱਕ #ਸੈਰਾ_ਡੀ ਦੀ ਗੋਲੀ ਪਾਣੀ ਨਾਲ ਅੰਦਰ ਸੁੱਟੀ ਤੇ ਮੈਂ ਮੋਬਾਇਲ ਲ਼ੈਕੇ ਸੋਫ਼ੇ ਤੇ ਬੈਠ ਗਿਆ। ਕਲ੍ਹ ਲਈ ਮੁਲਤਵੀ ਰੱਖੀ ਗਈ ਬਰਥਡੇ ਵਾਲੀ ਪੋਸਟ ਪਾਈ ਅਤੇ ਸਬੰਧਿਤ ਲੋਕਾਂ ਨੂੰ ਟੈਗ ਕੀਤੀ। ਅਗਲੇ ਵੀ ਜਾਗਦੇ ਪਏ ਸੀ। ਸ਼ਾਇਦ ਕੇਕ ਸ਼ੈਰਾਮਨੀ ਚੱਲ ਰਹੀ ਸੀ। ਫਿਰ ਕਾਫੀ ਦੇਰ ਸੋਫ਼ੇ ਤੇ ਬੈਠਣ ਤੋਂ ਬਾਅਦ ਲੱਗਿਆ ਕਿ ਹੁਣ ਸੋਂ ਹੀ ਜਾਣਾ ਚਾਹੀਦਾ ਹੈ। ਕੋਈ ਪੋਣੇ ਕੁ ਦੋ ਵਜੇ ਅੱਖ ਲੱਗੀ।
ਸਵੇਰੇ ਅੱਖ ਖੁੱਲ੍ਹੀ ਤਾਂ ਡਿਜੀਟਲ ਕਲੋਕ 8.33 ਦੱਸ ਰਿਹਾ ਸੀ।
ਇੰਜ ਬੀਤੀ ਹਮਾਰੀ ਕਲ੍ਹ ਕੀ ਰਾਤ।
ਔਰ ਖਤਮ ਹੁਈ ਹਮਾਰੀ ਬਾਤ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *