ਬਿਠਾ ਕੇ ਪੁੱਛਿਆ ਗਿਆ ਤਾਂ ਪਤਾ ਲੱਗਾ ਪਿਛਲੇ ਇੱਕ ਮਹੀਨੇ ਤੋਂ ਦੀਪਕ ਜੀ ਲੰਬੀਆਂ ਫੋਨ ਕਾਲਾਂ ਤੇ ਵਿਅਸਤ ਸਨ ।ਇਕ ਕੁੜੀ ਸਕੂਲ ਦੇ ਲੈਂਡਲਾਈਨ ਨੰਬਰ ਤੇ ਫੋਨ ਕਰਦੀ ਤੇ ਦੋਵੇਂ ਘੰਟਿਆਂ ਬੱਧੀ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਬੁਣਦੇ ਰਹਿੰਦੇ।
” ਪਰ ਹੁਣ ਤੇਰਾ ਮੂੰਹ ਕਿਉਂ ਉਤਰਿਆ ਹੋਇਆ ? ਕੁੜੀ ਦੇ ਘਰ ਦੇ ਨਹੀਂ ਮੰਨਦੇ ਕਿ ਤੇਰੇ ਘਰਦਿਆਂ ਨੂੰ ਕੋਈ ਇਤਰਾਜ ਆ?” ਪੰਜਾਬੀ ਵਾਲੇ ਮਾਸਟਰ ਜੀ ਨੇ ਪੁੱਛਿਆ।
ਦੀਪਕ ਅਜੇ ਵੀ ਕੁਝ ਲੁਕਾ ਰਿਹਾ ਸੀ। ਇਸ ਵਾਰ ਡੀ ਪੀ ਮਾਸਟਰ ਜੀ ਨੇ ਵੀ ਜ਼ਰਾ ਗੁੱਸੇ ਵਿੱਚ ਪੁੱਛਿਆ ,”ਉਹ ਕਿਤੇ ਸਕੂਲ ਦੀ ਕੋਈ ਕੁੜੀ ਤਾਂ ਨਹੀਂ ਪਿੱਛੇ ਲਾ ਬੈਠਾ? ਤੂੰ ਬਦਨਾਮੀ ਕਰਾਏਗਾ ਆਪਣੀ ਵੀ ਤੇ ਸਾਡੀ ਵੀ। ਸਾਫ ਸਾਫ ਦੱਸ ਪੂਰਾ ਮਸਲਾ ਕੀ ਆ। ਕੁੜੀ ਕਿੱਥੇ ਦੀ ਹੈ ਤੇ ਕਿਨ੍ਹਾਂ ਦੀ ਹੈ? “ਸਰ ਜੀ ਮੈਂ ਤਾਂ ਅਜੇ ਨਬਾਲਗ ਹਾਂ ਜੀ ਉਹ ਮੈਨੂੰ ਵਿਆਹ ਕਰਾਉਣ ਲਈ ਮਜਬੂਰ ਕਰ ਰਹੀ ਹੈ। ਕਹਿੰਦੀ ਕੋਟ ਮੈਰਿਜ ਕਰਵਾ ਲੈ ਨਹੀਂ ਮੈਂ ਕੁੱਝ ਖਾ ਕੇ ਮਰ ਜਾਣਾ।” “ਉਹ ਤੂੰ ਕੁੜੀ ਤਾਂ ਦੱਸ ਕੌਣ ਆ” ਹੈਡਮਾਸਟਰ ਸਾਹਬ ਨੇ ਉਸਨੂੰ ਝੰਝੋੜ ਕੇ ਪੁੱਛਿਆ ।ਉਹਨਾਂ ਨੂੰ ਪਿੰਡ ਵਿੱਚ ਹੋਣ ਵਾਲੀ ਬਦਨਾਮੀ ਦੀ ਚਿੰਤਾ ਹੋਣ ਲੱਗੀ ਸੀ। ” ਉਹ ਕਾਕਾ, ਸਾਡੇ ਸਕੂਲ ਦੀ ਤਾਂ ਨਹੀਂ ਨਾ ਕੁੜੀ ,ਕਿੱਥੇ ਮਿਲੀ ਤੈਨੂੰ?”
ਮਿਲੀ ਨਹੀਂ ਜੀ…… ਮਿਲੀ ਨਹੀਂ ਜੀ ਕਦੇ …..ਦੀਪਕ ਨੇ ਅੱਖਾਂ ਭਰ ਰੋਂਦੇ ਹੋਏ ਕਿਹਾ ।ਅਜੇ ਤਾਂ ਜੀ ਉਸਦੇ ਫੋਨ ਹੀ ਆਉਂਦੇ ਹਨ।
ਤੂੰ ਦੇਖੀ ਨਹੀਂ ਕੁੜੀ !…..ਨਹੀਂ ਜੀ।
“ਅਖੇ ਪਿੰਡ ਵਸਿਆ ਨੇ ਤੇ ਮੰਗਤੇ ਪਹਿਲਾਂ ਹੀ। ਸੁਣ ਲਵੋ ਗੱਲਾਂ,ਕੁੜੀ ਦੇਖੀ ਨਹੀਂ ਤੇ ਗੱਲ ਕੋਟ ਮੈਰਿਜ ਤੱਕ ਵੀ ਪਹੁੰਚ ਗਈ ,ਰਹੇ ਨਾ ਤੁਸੀਂ ਨਿਆਣੇ ਦੇ ਨਿਆਣੇ ,”ਮੈਥ ਵਾਲੇ ਮਾਸਟਰ ਜੀ ਨੇ ਜ਼ਰਾ ਔਖੇ ਹੋ ਕੇ ਕਿਹਾ। “ਅਖੇ ਕੋਟ ਮੈਰਿਜ ਕਰਵਾ ਲੈ, ਉਹ ਕਾਕਾ, ਤੂੰ ਆਪਣੇ ਨਾਲ ਨਾਲ ਸਾਡੀ ਵੀ ਮਿੱਟੀ ਪਲੀਤ ਕਰਾਏਗਾ। ਦੇਖੀ ਕਿਤੇ ਗਲਤ ਕਦਮ ਨਾ ਚੁੱਕ ਲਈ ,ਅਸੀਂ ਤੇਰੇ ਨਾਲ ਆ, ਵਿਚੋਲਾ ਵੀ ਬਣਨਾ ਪਿਆ ਤਾਂ ਬਣ ਜਾਵਾਂਗੇ ,ਪਰ ਕੁੜੀ ਤਾਂ ਪਤਾ ਲੱਗੇ ਕੌਣ ਹੈ?”
ਸਰ ਦੀਆਂ ਤਸੱਲੀ ਭਰੀਆਂ ਗੱਲਾਂ ਸੁਣ ਦੀਪਕ ਨੂੰ ਕੁੱਝ ਹੌਸਲਾ ਹੋਇਆ।
ਸਰ ਜੀ ,ਉਸਨੇ ਕਿਹਾ ਸੀ ਕਿਸੇ ਨੂੰ ਦੱਸੀ ਨਾ ਉਸਦੇ ਪਾਪਾ ਡੁਬਈ ਰਹਿੰਦੇ ਆ। ਉਹਦੀ ਇੱਕ ਭੈਣ ਛੇਵੀਂ ਵਿੱਚ ਪੜ੍ਹਦੀ ਹੈ ਸਾਡੇ ਸਕੂਲ। ਛੇਵੀਂ ਦੇ ਇੰਚਾਰਜ ਮੈਡਮ ਨੇ ਝੱਟ ਪਛਾਣ ਲਿਆ ਕਿ ਕੁਸਮ ਦਾ ਡੈਡੀ ਡੁਬਈ ਗਿਆ ਹੈ ਜੀ । ਉਸਦੀ ਵੱਡੀ ਭੈਣ ਸੁਮਨ ਪਿਛਲੇ ਸਾਲ ਦਸਵੀਂ ਕਰਕੇ ਗਈ ਸਾਡੇ ਕੋਲੋਂ ਉਹ ਤਾਂ ਪੜ੍ਹਨੇ ਨੂੰ ਵੀ ਬੜੀ ਹੁਸ਼ਿਆਰ ਸੀ ਤੇ ਬੜੀ ਹੀ ਬੀਬੀ ਕੁੜੀ ਸੀ।ਉਹ ਕਿਹੜੇ ਰਾਹ ਚੱਲ ਪਈ ,ਅਜੇ ਤਾਂ ਉਹ ਆਪ ਨਬਾਲਗ ਹੈ। ਆ ਗਲ਼ੀ ਦੇ ਮੋੜ ਤੇ ਉਨ੍ਹਾਂ ਨੇ ਨਵਾਂ ਮਕਾਨ ਬਣਾਇਆ ਹੈ। ਪਹਿਲਾਂ ਪਿੰਡ ਚ ਪੁਰਾਣਾ ਘਰ ਸੀ ।” ਪਰ ਇੱਕ ਗੱਲ ਆ ਉਹਨਾਂ ਕੁੜੀਆਂ ਦੀ ਮਾਂ ਬੜੀ ਚੁਸਤ ਆ , ਸਵੇਰੇ ਸਕੂਲ ਆਉਣ ਲੱਗੇ ਰੋਜ਼ ਤਾਂ ਖੜ੍ਹੀ ਹੁੰਦੀ ਆ ਰਾਹ ਚ, ਉਸਨੇ ਸਾਰੀ ਗੱਲ ਦੀਪਕ ਤੇ ਪਾ ਦੇਣੀ ,”ਡਰਾਇੰਗ ਵਾਲੇ ਮੈਡਮ ਬੋਲੇ ।
ਨਹੀਂ ਮੈਡਮ ਜੀ ਉਸਦੀ ਮਾਂ ਨੂੰ ਨਾ ਦੱਸਿਓ ।ਅਜੇ ਮੈਂ ਵਿਆਹ ਨਹੀਂ ਕਰਵਾ ਸਕਦਾ ਮੇਰੀਆਂ ਦੋ ਭੈਣਾਂ ਕੁਆਰੀਆਂ ਬੈਠੀਆਂ, ਤੁਸੀਂ ਕੁੜੀ ਨੂੰ ਬੁਲਾ ਕੇ ਸਮਝਾਓ ਕਿ ਉਹ ਮੈਨੂੰ ਅਜੇ ਫੋਰਸ ਨਾ ਕਰੇ ਵਿਆਹ ਕਰਵਾਉਣ ਲਈ।
ਅਮਨ ਰਘੂਬੀਰ ਸਿੰਘ
ਸ ਸ ਸ ਸ (ਕੋ ਐਡ) ਹੁਸ਼ਿਆਰਪੁਰ