ਮੇਰੀ ਮਾਂ ਦਾ ਪੇਕਿਆਂ ਦਾ ਨਾਮ ਬੀਬੀ ਸੀ। ਉਹ ਪੰਜ ਭਰਾ ਤੇ ਚਾਰ ਭੈਣਾਂ ਦੀ ਛੋਟੀ ਭੈਣ ਸੀ। ਉਸਦੇ ਭਰਾ ਤੇ ਭੈਣਾਂ ਉਸਨੂੰ ਬੀਬੀ ਭੈਣ ਹੀ ਆਖਦੇ । ਅਸੀਂ ਤਿੰਨੇ ਭੈਣ ਭਰਾ ਉਸਨੂੰ ਵੀ ਬੀਬੀ ਆਖਦੇ ਪਤਾ ਨਹੀਂ ਕਿਸ ਦੀ ਰੀਸ ਨਾਲ। ਜਦੋ ਮੇਰੇ ਨਾਨਕੇ ਜਾ ਕੇ ਅਸੀਂ ਉਸਨੂੰ ਬੀਬੀ ਆਖਦੇ ਤਾਂ ਮੇਰੇ ਨਾਨਕੇ ਪਿੰਡ ਆਲੇ ਨੀ ਮੁੜ ਬੀਬੀ ਇਹ ਜੁਆਕ ਤੇ ਤੇਰਾ ਨਾਮ ਪਾਏ ਲੈਂਦੇ ਨੇ। ਜਦੋ ਅਸੀਂ ਵੱਡੇ ਹੋਏ ਤਾਂ ਅਸੀਂ ਲੋਕਾਂ ਦੀ ਰੀਸ ਨਾਲ ਮੇਰੀ ਮਾਂ ਨੂੰ ਮਾਤਾ ਆਖਦੇ। ਫਿਰ ਸਾਡੇ ਹੀ ਉਸਨੂੰ ਮਾਤਾ ਆਖਦੇ । ਮਹੱਲੇ ਦੀਆਂ ਨੂੰਹਾਂ ਧੀਆਂ ਤੇ ਹੋਰ ਵੀ ਉਸਨੂੰ ਮਾਤਾ ਹੀ ਆਖਦੇ।
ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸਨ ਭੂਆ ਸਾਵੋ ਭੂਆ ਸੋਧਾਂ ਭੂਆ ਰਾਜਕੁਰ ਤੇ ਭੂਆ ਭਗਵਾਨ ਕੁਰ। ਉਹ ਮੇਰੇ ਦਾਦਾ ਜੀ ਨੂੰ ਬਾਈ ਆਖਦੀਆਂ। ਉਹਨਾਂ ਦੀ ਰੀਸ ਨਾਲ ਮੇਰੇ ਪਾਪਾ ਜੀ ਤੇ ਚਾਚਾ ਜੀ ਉਸ ਨੂੰ ਬਾਈ ਆਖਦੇ। ਮੇਰੀਆਂ ਦੋਨੇ ਭੂਆ ਤੇ ਫੁਫੜ ਵੀ ਉਸਨੂੰ ਬਾਈ ਹੀ ਆਖਦੇ। ਅਸੀਂ ਸਾਰੇ ਜੁਆਕ ਉਸਨੂੰ ਬਾਬਾ ਆਖਦੇ। ਪਿੰਡ ਵਿੱਚ ਵੱਡੇ ਲੋਕ ਉਸਨੂੰ ਸੇਠ ਹਰਗੁਲਾਲ ਤੇ ਬੱਚੇ ਬਾਬਾ ਹਰਗੁਲਾਲ ਆਖਦੇ। ਸ਼ਹਿਰਾਂ ਵਿੱਚ ਅਜਿਹੀ ਨਾਮ ਤੇ ਰਿਸ਼ਤੇ ਬਹੁਤ ਘੱਟ ਹੁੰਦੇ ਹਨ।
ਮੋਹ ਤੇ ਮੋਹ ਦੀਆਂ ਤੰਦਾਂ ਪਿੰਡਾਂ ਵਿੱਚ ਜਿਆਦਾ ਪਨਪਦੀਆਂ ਹਨ।
#ਰਮੇਸ਼ਸੇਠੀਬਾਦਲ
ਬਿਲਕੁਲ ਸਹੀ ਲਿਖਿਆ ਤੁਸੀ