ਜਨਮ ਦਿਨ | janam din

ਅੱਜ ਉਸਦਾ ਜਨਮ ਦਿਨ ਸੀ ।ਵਰ੍ਹਿਆਂ ਬਾਅਦ, ਓਹ ਆਪਣੀ ਮਾਂ ਕੋਲ ਸੀ। ਓਸਦੀ ਮਾਂ ਦਾ ਚਾਅ ਨਾਲ ,ਧਰਤੀ ਪੈਰ ਨਹੀਂ ਲੱਗਦਾ ਸੀ। ਸ਼ਾਇਦ ਰੱਬ ਨੇ, ਪੁਰਾਣੇ ਦਿਨ ਵਾਪਸ ਕਰ ਦਿੱਤੇ ਸਨ। ਰੁੱਸ ਕੇ, ਘਰੋਂ ਗਿਆ ਪੁੱਤ ,ਅੱਜ ਘਰ ਸੀ ।
ਨਿਆਣਿਆਂ ਦੇ ਛੋਟੇ ਹੁੰਦਿਆਂ, ਓਹ ਓਹਨਾਂ ਦੇ ਜਨਮ ਦਿਨ, ਗੁਰੂ ਘਰ ਖੀਰ ਚੜ੍ਹਾ ਕੇ ,ਮਨਾਇਆ ਕਰਦੀ ਸੀ ।
ਅੱਜ ਵੀ ਸਾਜਰੇ ਉੱਠੀ ਤੇ ਖੀਰ ਬਣਾਈ ,ਗੁਰੂ ਘਰ ਲਈ, ਖੀਰ, ਡੋਲੂ ਵਿੱਚ ਪਾ ਲਈ ।
ਨੂੰਹ ਨੂੰ ਮੁਖ਼ਾਤਿਬ ਹੁੰਦੇ ਹੋਏ ਬੋਲੀ ,,,,,ਪੁੱਤ ਆਹ ਪਤੀਲੇ ਚ ਖੀਰ ਬਣੀ ਪਈ ਐ,,,, ਅੱਜ ਮੇਰੇ ਲਾਡਲੇ ਦਾ ਜਨਮ ਦਿਨ ਐ ਨਾ,,,, ਨਾਲੇ ਤਾਂ ਪੁੱਤ ਤੂੰ ਆਪ ਖਾ ਲੀਂ,,, ਨਾਲੇ ਮੇਰੇ ਲਾਡਲੇ ਨੂੰ ਵੀ ਦੇ ਦੇ,,,,ਛੁਟਕਾ ਲੱਡੂ ਤਾਂ ਉੱਠਿਆ ਨੀ ਹੋਣਾ ਓਹਨੂੰ ਵੀ ਠਾ ਦੇ,,,,,
ਕਹਿ ਦਾਦੀ ਨੇ ਖੀਰ ਬਣਾਈ ਐ,,,,, ਤੇ ਮੈਂ ਪੁੱਤ ਗੁਰੂ ਘਰ ਹੋ ਆਵਾਂ।
ਡੋਲੂ ਚੁੱਕ, ਨੂੰਹ ਪੁੱਤ ਨੂੰ ਹਜ਼ਾਰਾਂ ਆਸੀਸਾਂ ਦਿੰਦੀ,ਗੁਰੂ
ਘਰ ਨੂੰ ਤੁਰ ਪਈ। ਮੱਥਾ ਟੇਕ ਕੇ ਆਈ ਤਾਂ ਪਤੀਲਾ ਜਿਵੇਂ ਦਾ ਤਿਵੇਂ ਪਿਆ ਸੀ ।
ਓਹਦੇ ਪਿਓ ਕੋਲ ਜਾ ਕੇ,ਨਿਮੋਝਣੀ ਹੋ ਕੇ ਬੈਠ ਗਈ।
ਕੀ ਹੋ ਗਿਆ,,,ਜਾ ਆਈ ਗੁਰਦੁਆਰੇ,,,,, ਹਾਂ ਜਾ ਆਈ,,,ਬਹੂ ਨੂੰ ਕਹਿ ਕੇ ਗਈ ਸੀ,,,,ਵੀ ਨਾਲੇ ਖੀਰ ਆਪ ਖਾ ਲੀਂ,,,, ਨਾਲੇ ਓਹਨਾਂ ਪਿਓ ਪੁੱਤਾਂ ਨੂੰ ਦੇ ਦੀਂ,,,,, ਬੋਲੀ ਨੀ,,,, ਮੂੰਹ ਸਜਾਈ ਫਿਰਦੀ ਐ,,,, ਕਿਓਂ ਕੀ ਹੋ ਗਿਆ,,,,,ਖੌਰੇ ਕੀ ਹੋਇਐ,,,, ਮੈਨੂੰ ਤਾਂ ਆਪ ਨੀ ਪਤਾ।
ਚੁਬਾਰੇ ਚੋਂ ਉੱਤਰ ਕੇ ਆਉਂਦਿਆਂ ਈ,,,, ਲਿਆ ਚਾਹ ਲਿਆਦੇ,,ਨਾ ਮਾਂ ਦੇ ਪੈਰੀ ਹੱਥ ਨਾ ਪਿਓ ਦੇ ਪੈਰੀ ਹੱਥ ਵੀ ਮੇਰਾ ਜਨਮ ਦਿਨ ਐ ਮਾਂ ਪਿਓ ਦੇ ਪੈਰੀਂ ਹੱਥ ਈ ਲਾ ਦਿਆਂ।
ਬਹੂ ਨੇ ਚਾਹ ਫੜਾਤੀ ,ਪੀ ਕੇ ਅਖਬਾਰ ਲੈ ਕੇ ਬਹਿ ਗਿਆ,,,,,
ਮੁੰਡੇ ਨੂੰ ਠਾ ਲੈ,,,,ਬੈਗ ਚ ਕੱਪੜੇ ਪਾ ਲੇ,,,, ਹਾਂ ਜੀ ਪਾਲੇ।
ਮਾਂ ਤੇ ਪਿਓ ਬਿੱਤਰ ਬਿੱਤਰ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਣ,,,ਲਿਆ ਮੈਨੂੰ ਫੜਾ ਖੀਰ ਪਾ ਕੇ,,, ਮੈਂ ਫੜਾਵਾਂ,,, ਬਾਪੂ ਪੈਰੀਂ ਜੁੱਤੀ ਪਾਉਂਦਿਆ ਉੱਠਿਆ,,, ਤਿੰਨ ਕੌਲੀਆਂ ਚ ਖੀਰ ਪਾ ਕੇ ਥਾਲੀ ਫੜਾਉਂਦਿਆਂ ,,,,,,,,ਲੈ ਖਬਰੈ ਤੇਰੇ ਆਖੇ ਈ ਖਾ ਲੈਣ,,,,।
,,,,,,,ਲੈ ਪੁੱਤ ਖਾ ਲੈ ਖੀਰ,,,,, ਨਾਲੇ ਜਨਮ ਦਿਨ ਦੀਆਂ ਵਧਾਈਆਂ ਪੁੱਤ,,,,
ਅਖਬਾਰ ਕੱਠਾ ਕਰਕੇ ਪਿਓ ਦੇ ਪੈਰੀਂ ਵਗ੍ਹਾ ਮਾਰਿਆ,,,,,,ਖਵਾ ਤੀਆਂ ਖੀਰਾਂ ਤੁਸੀਂ ਬਥੇਰਾ,,,,,,ਬੈਗ ਲਿਆਊਣੀ ਐ ਕਿ ਗਾਲ਼ਾਂ ਲਵੇਂਗੀ ਹੁਣ ਮੈਥੋਂ,,,,, ਮੁੰਡੇ ਦੀ ਉਂਗਲ ਫੜ ਗੱਡੀ ਵੱਲ ਵਧ ਗਿਆ।
ਬੈਗ ਚੱਕ, ਗੱਡੀ ਵੱਲ ਵੱਧਦੀ , ਘੂਰ ਘੂਰ ਵੇਖਦੀ, ਬੁੜ ਬੁੜ ਕਰਦੀ ਰਹੀ।
ਮਾਂ ਬਾਪ ਦੋਵੇਂ ਭਰੀਆਂ ਅੱਖਾਂ ਨਾਲ ਗੱਡੀ ਦੀ ਉੱਡਦੀ ਧੂੜ ਵੇਖਦੇ ਰਹਿ ਗਏ।
ਓਹ ਮੁੜ ਘਰ ਵਾਪਸ ਨਾ ਪਰਤਿਆ
k k.k.k.✍️✍️

Leave a Reply

Your email address will not be published. Required fields are marked *