ਪਾਪਾ ਜੀ।
ਮਿਸ ਯੂ।।
ਫਾਦਰ ਡੇ ਯਾਨੀ ਬਾਪੂ ਦਿਵਸ ਗੱਲ ਯਾਦ ਆ ਗਈ। ਮੈਂ ਕਾਲਜ ਵਿੱਚ ਪੜ੍ਹਦਾ ਸੀ। ਸ਼ਾਇਦ ਬੀਂ ਕਾਮ ਪਹਿਲੇ ਸਾਲ ਦੀ ਗੱਲ ਹੈ। ਸਲਾਨਾ ਪੇਪਰ ਕੁਝ ਮਾੜਾ ਹੋ ਗਿਆ। ਫੇਲ ਹੋਣ ਦਾ ਖ਼ਤਰਾ ਸਿਰ ਤੇ ਮੰਡਰਾਉਂਣ ਲੱਗਿਆ। ਪੇਪਰਾਂ ਦਾ ਪਿੱਛਾ ਕਰਨ ਲਈ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ। ਪਾਪਾ ਜੀ ਤੋਂ ਪੈਸੇ ਮੰਗੇ ਜੋ ਉਹਨਾਂ ਕੋਲ ਨਹੀਂ ਸਨ। ਹੁਣ ਪਿਓ ਇਹ ਕਿਵੇਂ ਬਰਦਾਸ਼ਤ ਕਰੇ ਕਿ ਉਹ ਪੈਸੇ ਨਹੀਂ ਦੇ ਸਕਿਆ। ਕੋਈਂ ਹੋਰ ਜੁਗਾੜ ਨਾ ਹੋਇਆ।
“ਚੱਲ ਇੰਜ ਕਰ ਪਿੰਡ ਖਡ਼ੇ ਤੂੜੀ ਦੇ ਦੋਨੇ ਕੁੱਪ ਵੇਚ ਦੇ।” ਪਾਪਾ ਜੀ ਨੇ ਆਖਰੀ ਪੱਤਾ ਖੇਡਿਆ।
ਮੈਂ ਪਿੰਡ ਗਿਆ ਤੇ ਦੋਨੇ ਕੁੱਪ ਸਰੀਕਾਂ ਨੂੰ ਅੱਠ ਸੌ ਰੁਪਏ ਵਿੱਚ ਸੁੱਟ ਆਇਆ। ਪੈਸੇ ਜੇਬ ਚ ਪਾਕੇ ਮੈਂ ਚੰਡੀਗੜ੍ਹ ਨੂੰ ਨਿੱਕਲ ਗਿਆ। ਤਿੰਨ ਦਿਨ ਧੱਕੇ ਖਾਕੇ ਮੈਂ ਅੱਠ ਸੌ ਉਡਾ ਕੇ ਵਾਪਿਸ ਘਰ ਆ ਗਿਆ। ਕੰਮ ਕੀ ਲੋਟ ਆਉਣਾ ਸੀ। ਪਰ ਬਾਪੂ ਦੀ ਦਰਿਆ ਦਿਲੀ ਅੱਜ ਵੀ ਯਾਦ ਹੈ। ਉਸ ਨੇ ਚੂੰ ਨਹੀਂ ਕੀਤੀ। ਪੈਸੇ ਕੰਨੀਓ ਪੁੱਤ ਦਾ ਉਤਰਿਆ ਚੇਹਰਾ ਨਹੀਂ ਵੇਖਣਾ ਚਾਹੁੰਦਾ ਕੋਈਂ ਵੀ ਬਾਪੂ।
ਬਾਪੂ ਦਿਵਸ ਤੇ ਸਲਾਮ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ