ਘਰ ਦੇ ਸਿਆਣੇ ਬੱਸ ਇਹੀ ਉਡੀਕ ਕਰ ਰਹੇ ਸਨ ਕਿ ਕਦੋਂ ਕੁੜੀ ਦੇ ਅਨੰਦ ਕਾਰਜ ਹੋਣ ਤੇ ਕਦੋਂ ਮੁੰਡੇ ਦੀ ਅਰਥੀ ਘਰ ਲੈ ਕੇ ਜਾਈਏ ਇਹ ਗੱਲ 1998 ਦੀ ਹੈ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਬਹੁਤ ਹੀ ਸੋਹਣੀ ਭਰਜਾਈ ਵਿਆਹ ਕੇ ਲਿਆਇਆ ਮੇਰਾ ਵੀਰ ਬਹੁਤ ਹੀ ਪਿਆਰੀ ਸੀ ਮੇਰੀ ਭਰਜਾਈ ਮੇਰੇ ਵੀਰ ਨੂੰ ਆਪ ਤਾਂ ਘੱਟ ਸੋਹਣਾ ਸੀ ਸਾਂਵਲਾ ਜਿਹਾ ਰੰਗ ਸੀ ਤੇ ਨੈਣ ਨਕਸ਼ ਵੀ ਮੋਟੇ ਦਾ ਸੀ ਪਰ ਸੁਭਾਹ ਦਾ ਬਹੁਤ ਨਿੱਘਾ ਸੁਭਾਅ ਨੇ ਉਸ ਦੇ ਨੈਣ ਨਕਸ਼ ਨੂੰ ਜਿਵੇਂ ਲਕੋ ਰੱਖਿਆ ਸੀ ਮੇਰਾ ਵੀਰ ਛੋਟੀ ਉਮਰ ਤੋਂ ਹੀ ਬਿਮਾਰ ਰਹਿੰਦਾ ਸੀ ਇਹ ਵੀ ਨਹੀਂ ਸੀ ਕਿ ਉਸ ਨੂੰ ਕੋਈ ਜੱਦੀ ਬਿਮਾਰੀ ਸੀ ਪਰ ਠੀਕ ਵੀ ਨਹੀਂ ਸੀ ਰਹਿੰਦਾ ਕਦੇ ਕੁਛ ਦੁਖਣ ਲੱਗ ਜਾਂਦਾ ਤੇ ਕਦੇ ਕੁਛ ਕਦੇ ਢੂਹੀ ਕਦੇ ਸਿਰ ਤੇ ਕਦੇ ਕਿਸੇ ਡਾਕਟਰ ਨੇ ਅਟੈਕ ਦੀ ਬਿਮਾਰੀ ਦੱਸ ਦਿੱਤੀ ਇੱਕ ਤਾਂ ਕਿਸੇ ਕੋਲ ਖੁੱਲ੍ਹ ਕੇ ਗੱਲ ਵੀ ਨਹੀਂ ਸੀ ਕਰਦਾ ਜਦੋਂ ਬਿਮਾਰੀ ਉੱਤੋਂ ਦੀ ਪੈ ਜਾਂਦੀ ਫੇਰ ਦੱਸਦਾ ਜਾਂ ਸਾਨੂੰ ਆਪ ਨੂੰ ਹੀ ਪਤਾ ਲੱਗਦਾ ਫ਼ਿਕਰ ਕਰਦਾ ਸੀ ਬਾਪੂ ਦੀ ਵੀ ਇਹ ਤੰਗ ਹੁੰਦਾ ਆ ਜਿੰਨੀ ਕਮਾਈ ਕਰਦਾ ਏ ਸਾਰੀ ਮੇਰੇ ਉੱਤੇ ਲਾਈ ਜਾਂਦਾ ਏ ਪਰ ਰਿਸ਼ਤੇਦਾਰਾਂ ਨੇ ਉਸ ਨੂੰ ਮਸਾ ਅਠਾਰਾਂ ਉੱਨੀ ਸਾਲਾਂ ਦਾ ਹੋਣ ਦਿੱਤਾ ਕਿ ਰਿਸ਼ਤਿਆਂ ਵਾਲੇ ਆਓਣ ਲੱਗ ਪਏ ਮੇਰੇ ਬਾਪੂ ਦੀ ਬੜੀ ਇੱਜ਼ਤ ਸੀ ਪਿੰਡ ਵਿੱਚ ਨਾ ਕੋਈ ਨਸ਼ਾ ਸੀ ਤੇ ਨਾ ਕੋਈ ਵੈਲ ਐਬ ਸੀ ਕਦੇ ਕਿਸੇ ਨਾਲ ਲੜਿਆ ਨੀਂ ਸੀ ਬਾਪੂ ਬੱਸ ਸਾਰਾ ਦਿਨ ਦੋਵੇਂ ਪਿਉ ਪੁੱਤ ਇੱਕਠੇ ਕੰਮ ਕਰਦੇ ਰਹਿੰਦੇ ਕਦੇ ਕੋਈ ਦਿਹਾੜੀਆ ਨੀਂ ਸੀ ਪਾਇਆ ਖੇਤ ਵਿੱਚ ਮੇਰੇ ਵੀਰ ਨੂੰ ਇੰਨਾ ਕੰਮ ਕਰਦਿਆਂ ਵੇਖ ਸਾਰੇ ਭੈਣ ਭਾਈ ਕਹਿੰਦੇ ਰਹਿੰਦੇ ਵੀ ਤੁਸੀਂ ਇਸ ਨੂੰ ਰਿਸ਼ਤਾ ਲੈ ਲਓ ਇਸ ਨੂੰ ਕਿਹੜਾ ਕੋਈ ਜੱਦੀ ਬਿਮਾਰੀ ਏ ਇਹ ਬਿਮਾਰੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਇਹ ਕਿਹੜਾ ਕੋਈ ਵੱਡੀ ਗੱਲ ਹੈ ਅਸੀਂ ਸਾਰਿਆਂ ਦੇ ਕਹਿਣ ਤੇ ਮੇਰੇ ਵੀਰ ਨੂੰ ਰਿਸ਼ਤਾ ਲੈ ਲਿਆ ਉਦੋਂ ਉਸ ਦੀ ਉਮਰ ਮਸਾਂ ਉੱਨੀ ਵੀਹ ਸਾਲਾਂ ਦੀ ਸੀ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਉਸ ਨੂੰ ਇੱਕ ਨਾਮਰਦ ਬਿਮਾਰੀ ਆ ਚੁੰਬੜੀ ਬਾਪੂ ਨੇ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਮੇਰੀ ਭਰਜਾਈ ਇੰਨੀ ਚੰਗੀ ਉਸ ਨੂੰ ਛੱਡ ਕੇ ਨਹੀਂ ਗਈ ਉਡੀਕ ਕੀਤੀ ਕਿ ਚਲੋ ਠੀਕ ਹੋ ਜਾਊਗਾ ਦਵਾਈਆਂ ਨਾਲ ਠੀਕ ਹੋ ਗਿਆ ਤੇ ਵਿਆਹ ਤੋਂ ਪੌਣੇ ਕੁ ਦੋ ਸਾਲ ਬਾਅਦ ਮੇਰੇ ਵੀਰ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਘਰ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ ਮੇਰੇ ਵੀਰ ਲਈ ਇਸ ਤੋਂ ਵੱਡਾ ਖੁਸ਼ੀ ਦਾ ਦਿਨ ਕੋਈ ਨਹੀਂ ਸੀ ਵਾਹਿਗੁਰੂ ਨੇ ਉਸ ਨੂੰ ਠੀਕ ਕਰ ਦਿੱਤਾ ਸੀ ਵੈਸੇ ਤਾਂ ਅਸੀਂ ਦੋਵੇਂ ਭੈਣਾਂ ਹੀ ਕੁਆਰੀਆਂ ਬੈਠੀਆਂ ਸੀ ਘਰ ਵਿੱਚ ਫੇਰ ਵੀ ਮੇਰੇ ਵੀਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਸ ਨੂੰ ਭਾਵੇਂ ਧੀ ਦੇ ਦਿੱਤੀ ਉਸ ਦੇ ਘਰ ਵੀ ਕਿਲਕਾਰੀਆਂ ਵੱਜਣਗੀਆਂ ਮੇਰੀ ਭੈਣ ਮੰਗੀ ਹੋਈ ਸੀ ਜਦੋਂ ਬੱਚੀ ਸਵਾ ਮਹੀਨੇ ਦੀ ਹੋਈ ਭਾਬੀ ਉਸ ਦੇ ਪੇਕਿਆਂ ਤੋਂ ਘਰ ਲਿਆਂਦੀ ਤੇ ਮੇਰੀ ਭੈਣ ਦਾ ਵਿਆਹ ਧਰ ਲਿਆ ਡਾਕਟਰ ਨੇ ਮੇਰੇ ਭਰਾ ਦੀ ਹਰ ਇਕ ਤਲੀ ਹੋਈ ਚੀਜ਼ ਖਾਣੀ ਬੰਦ ਕੀਤੀ ਹੋਈ ਸੀ ਵਿਆਹ ਵਿੱਚ ਬਹੁਤ ਬੱਚਤ ਕੀਤੀ ਅਲੱਗ ਖਾਣਾ ਬਣਾ ਕੇ ਦਿੰਦੇ ਰਹੇ ਬਿਨਾਂ ਤੇਲ ਵਾਲਾ ਪਰ ਹੋਣੀ ਨੇ ਪਿੱਛਾ ਨਾ ਛੱਡਿਆ ਜਿਵੇਂ ਮਗਰ ਪਈ ਹੋਈ ਸੀ ਮੇਰੀ ਭੈਣ ਦੇ ਸਹੁਰੇ ਘਰ ਭੈਣ ਦਾ ਸਮਾਨ ਛੱਡਣ ਚਲੇ ਗਏ ਚਾਚੇ ਤਾਇਆਂ ਦੇ ਮੁੰਡੇ ਵੀ ਨਾਲ ਸੀ ਮੇਰੀ ਭੈਣ ਦੇ ਸਹੁਰਿਆਂ ਨੇ ਚੰਗੇ ਪਕਵਾਨ ਬਣਾਏ ਤੇ ਮੇਰੀ ਭੈਣ ਦੀ ਸੱਸ ਨੇ ਖੁਸ਼ੀ ਵਿੱਚ ਪ੍ਰਸਾਦਿ ਵੀ ਬਣਾਇਆ ਤੇ ਉੱਥੇ ਉਹ ਜਵਾਬ ਨਾ ਦੇ ਸਕਿਆ ਥੋੜਾ ਥੋੜਾ ਸਾਰਾ ਸਮਾਨ ਹੀ ਖਾ ਲਿਆ ਬੱਸ ਫੇਰ ਕੀ ਸੀ ਸਾਰੇ ਰਸਤੇ ਉੱਲਟੀਆ ਕਰਦਾ ਆਇਆ ਤੇ ਘਰ ਆ ਕੇ ਫੇਰ ਨੀ ਕਿਸੇ ਨੂੰ ਵੀ ਦੱਸਿਆ ਵੀ ਬਾਪੂ ਤਾਂ ਕੰਮ ਵਿੱਚ ਉਲਝਿਆ ਹੋਇਆ ਹੈ ਕੁਝ ਦਿਨ ਲੰਘੇ ਵਿਆਹ ਦੇ ਸਾਰੇ ਕਾਰਜ ਮੁੱਕ ਗਏ ਕੰਮ ਕਾਰ ਸਾਂਭਣ ਲੱਗ ਪਏ ਦੋਵੇਂ ਪਿਉ ਪੁੱਤ ਇੱਕਠੇ ਖੇਤ ਵਿੱਚ ਕੰਮ ਕਰ ਰਹੇ ਸੀ ਮੇਰੇ ਬਾਪੂ ਨੇ ਦੁਪਹਿਰ ਵੇਲੇ ਇੱਟਾਂ ਦੇ ਬਣੇ ਚੁੱਲ੍ਹੇ ਤੇ ਚਾਹ ਰੱਖ ਲਈ ਮੇਰਾ ਵੀਰ ਵੀ ਖਾਲ ਵਿਚ ਹੱਥ ਪੈਰ ਧੋ ਕੇ ਕੋਲ ਪਏ ਮੰਜ਼ੇ ਉੱਤੇ ਲੰਮਾ ਪੈ ਗਿਆ ਜਦੋਂ ਚਾਹ ਉੱਬਲ ਆਈ ਤਾਂ ਪਾਪੇ ਨੇ ਕਿਹਾ ਕਿ ਪੁੱਤ ਮੈਨੂੰ ਦੁੱਧ ਫੜਾਈ ਦੁੱਧ ਟਾਹਲੀ ਦੀ ਟਾਹਣੀ ਉਤੇ ਟੰਗਿਆ ਪਿਆ ਸੀ ਜਦੋਂ ਉੱਠ ਕੇ ਦੁੱਧ ਲਾਹੁਣ ਲੱਗਿਆ ਤਾਂ ਚੱਕਰ ਖਾ ਕੇ ਪਿੱਛੇ ਹੀ ਡਿੱਗ ਪਿਆ ਪਾਪੇ ਨੇ ਰੌਲਾ ਪਾ ਦਿੱਤਾ ਖੇਤਾਂ ਵਾਲੇ ਆ ਗਏ ਸਾਰਿਆਂ ਨੇ ਚੁੱਕਿਆ ਤੇ ਘਰ ਲੈ ਆਏ ਟਰੈਕਟਰ ਤੇ ਘਰ ਲਿਆ ਕੇ ਨੁਹਾਇਆ ਤੇ ਮੰਡੀ ਡਾਕਟਰ ਕੋਲ ਲੈ ਗਏ ਡਾਕਟਰ ਨੇ ਖ਼ੂਨ ਟੈਸਟ ਕੀਤਾ ਤਾਂ ਪੀਲੀਆ ਆ ਗਿਆ ਤੇ ਡਾਕਟਰ ਨੇ ਦਾਖਲ ਕਰ ਲਿਆ ਦਵਾਈ ਸ਼ੁਰੂ ਕਰ ਦਿੱਤੀ ਗਈ ਤੇ ਘਰ ਵਿੱਚ ਫੇਰ ਮੇਰੇ ਚਾਚਾ ਜੀ ਦੀ ਬੇਟੀ ਦਾ ਵਿਆਹ ਨੇੜੇ ਆ ਰਿਹਾ ਸੀ ਪਾਪੇ ਹੋਰੀਂ ਪੰਜ ਭਰਾ ਸੀ ਪਾਪਾ ਸਾਰਿਆਂ ਨਾਲੋਂ ਵੱਡਾ ਸੀ ਛੋਟੀ ਉਮਰ ਤੋਂ ਹੀ ਸਾਰੀ ਜ਼ਿੰਮੇਵਾਰੀ ਪਾਪੇ ਦੇ ਗਲ਼ ਸੀ ਵਿਆਹ ਵੀ ਨੇੜੇ ਆ ਰਿਹਾ ਸੀ ਤੇ ਉੱਧਰ ਮੇਰੇ ਵੀਰ ਦੀ ਬਿਮਾਰੀ ਵੀ ਵਧਦੀ ਹੀ ਜਾ ਰਹੀ ਸੀ ਮੇਰੇ ਬਾਪੂ ਦੀ ਦੁਫਾੜੇ ਲੱਤ ਸੀ ਕਦੇ ਆਪਣੇ ਪੁੱਤ ਕੋਲ ਜਾਂਦਾ ਤੇ ਕਦੇ ਘਰ ਦੇ ਕਾਰਜ ਸਾਂਭਦਾ ਡਾਕਟਰ ਨੇ ਵੀ ਜੱਗੋਂ ਤੇਰ੍ਹਵੀਂ ਕਰੀ ਸਾਡੇ ਨਾਲ ਮੁੰਡੇ ਨੂੰ ਦਾਖਲ ਕਰ ਕੇ ਆਪ ਸ਼ਿਮਲੇ ਘੁੰਮਣ ਚਲਾ ਗਿਆ ਪਿੱਛੋਂ ਮੁੰਡੇ ਦੀ ਹਾਲਤ ਹੋਰ ਖਰਾਬ ਹੋ ਗਈ ਡਾਕਟਰ ਅੱਠਾਂ ਸੱਤਾਂ ਦਿਨਾਂ ਬਾਅਦ ਵਾਪਸ ਆਇਆ ਤੇ ਮੇਰੇ ਭਰਾ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਸੀ ਰੋਜ਼ਾਨਾ ਦੇ ਬਲੱਡ ਸੈਂਪਲਾਂ ਨੇ ਤਾਂ ਸਾਰਾ ਖ਼ੂਨ ਹੀ ਪੀ ਲਿਆ ਸੀ ਡਾਕਟਰ ਨੇ ਆਉਂਦੇ ਸਾਰ ਹੀ ਪਰਚਾ ਕੱਟ ਦਿੱਤਾ ਚੰਡੀਗੜ੍ਹ ਦਾ ਮੁੰਡੇ ਨੂੰ ਚੁੱਕ ਕੇ ਚੰਡੀਗੜ੍ਹ ਲਿਜਾਣ ਲੱਗੇ ਬੱਸ ਜਾਂਦੀ ਵਾਰੀ ਇੱਕ ਵਾਰ ਮੇਰੀ ਮਾਂ ਵੱਲ ਅੱਖਾਂ ਭਰ ਕੇ ਵੇਖਿਆ ਫੇਰ ਤਾਂ ਅੱਖਾਂ ਹੀ ਨੀ ਖੋਲ ਕੇ ਦਿੱਤੀਆਂ ਮੇਰੀ ਭੂਆ ਦੀ ਕੁੜੀ p g i ਵਿੱਚ ਨਰਸ ਸੀ ਬਥੇਰੀ ਕੋਸ਼ਿਸ਼ ਕੀਤੀ ਬਚਾਉਣ ਦੀ ਪਰ ਬਹੁਤ ਦੇਰ ਹੋ ਚੁੱਕੀ ਸੀ ਡਾਕਟਰਾਂ ਨੇ ਆਪਣੀ ਪੂਰੀ ਵਾਹ ਲਾਈ ਪਰ ਵਾਹਿਗੁਰੂ ਨੇ ਸਾਥ ਨਾ ਦਿੱਤਾ ਤੇ ਆਪਣੇ ਕੋਲ ਬੁਲਾ ਲਿਆ ਉਸ ਦਿਨ ਘਰ ਵਿੱਚ ਮੇਰੇ ਚਾਚਾ ਜੀ ਦੀ ਬੇਟੀ ਦੇ ਵਿਆਹ ਦੀ ਰੋਟੀ ਸੀ ਤੇ ਅਗਲੇ ਦਿਨ ਅਨੰਦ ਸਨ ਡਾਕਟਰ ਨੇ ਮੇਰੇ ਵੀਰ ਨੂੰ ਤੁਰੰਤ ਛੁੱਟੀ ਕੱਟ ਦਿੱਤੀ ਤੇ ਕਿਹਾ ਕਿ ਇਸ ਦੀ ਡੈੱਡਬੌਡੀ ਨੂੰ ਘਰ ਲਿਜਾ ਕੇ ਇਸ ਦਾ ਛੇਤੀ ਸੰਸਕਾਰ ਕਰ ਦਿੱਤਾ ਜਾਵੇ ਕਿਤੇ ਬੌਡੀ ਵਿੱਚੋਂ ਪਾਣੀ ਨਾਂ ਰਸਨ ਲੱਗ ਜਾਵੇ ਰਾਤ ਦੇ ਤੁਰੇ ਤੇ ਸਵੇਰੇ ਦਸ ਗਿਆਰਾਂ ਵਜੇ ਪਹੁੰਚੇ ਪਿੰਡ ਤੋਂ ਥੋੜ੍ਹੀ ਦੂਰ ਰੁਕ ਕੇ ਘਰ ਫੋਨ ਕਰਕੇ ਪਤਾ ਕੀਤਾ ਤਾਂ ਜੰਝ ਪਹਿਲਾਂ ਪਿੰਡ ਪਹੁੰਚ ਗਈ ਸੀ ਘਰ ਦੇ ਸਿਆਣਿਆਂ ਨੂੰ ਕਿਹਾ ਗਿਆ ਕਿ ਕੁੜੀ ਦੇ ਛੇਤੀ ਅਨੰਦ ਕਾਰਜ ਦੀ ਰਸਮ ਕਰਵਾ ਦਿਓ ਤਾਂ ਕਿ ਮੇਰੇ ਵੀਰ ਦੀ ਲਾਸ਼ ਨੂੰ ਘਰ ਲਿਆਂਦਾ ਜਾਵੇ ਜੰਝ ਨੂੰ ਬਿਨਾਂ ਰੋਟੀ ਖਵਾਏ ਹੀ ਅਨੰਦ ਕਾਰਜ ਸ਼ੁਰੂ ਕਰ ਦਿੱਤੇ ਸਾਰੇ ਹੈਰਾਨ ਤਾਂ ਸੀ ਵੀ ਇਹ ਕੀ ਹੋ ਰਿਹਾ ਹੈ ਪਰ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਸੀ ਅਨੰਦ ਕਾਰਜ ਹੁੰਦਿਆਂ ਹੀ ਕੁੜੀ ਦੀ ਡੋਲੀ ਤੋਰ ਦਿੱਤੀ ਤੇ ਸਾਰੇ ਰਿਸ਼ਤੇਦਾਰਾਂ ਨੂੰ ਸਾਡੇ ਘਰ ਭੇਜ ਦਿੱਤਾ ਗਿਆ ਸਾਡੇ ਘਰ ਵਿੱਚ ਤਾਂ ਸਾਡੇ ਆਉਂਦਿਆਂ ਨੂੰ ਇੱਕ ਪਿੰਡ ਦੇ ਦੋ ਪਿੰਡ ਇੱਕਠੇ ਹੋਏ ਬੈਠੇ ਸੀ ਅਸੀਂ ਵੀ ਸਮਝ ਗਏ ਸੀ ਵੀਰੇ ਦੀ ਬੌਡੀ ਨੂੰ ਘਰ ਲਿਆਂਦਾ ਗਿਆ ਦੇਖ ਕੇ ਸਾਰੇ ਪਿੰਡ ਦੀਆਂ ਭੁੱਬਾਂ ਨਿਕਲ ਗਈਆਂ ਤਾਘਿਆ ਨਾਲ ਸਿਉਂਤੀ ਹੋਈ ਲਾਸ਼ ਛੋਟੇ ਬੱਚਿਆਂ ਨੂੰ ਤਾਂ ਬੌਡੀ ਵੇਖਣ ਤੋਂ ਪਰਾਂ ਕਰ ਦਿੱਤਾ ਸੰਸਕਾਰ ਦੀ ਤਿਆਰੀ ਕਰਨ ਲੱਗ ਪਏ ਮੈਂ ਉਦੋਂ ਮਸਾਂ ਗਿਆਰਾਂ ਬਾਰ੍ਹਾਂ ਕੁ ਸਾਲਾਂ ਦੀ ਸੀ ਮੈਨੂੰ ਵੀ ਮੇਰੇ ਵੀਰ ਦੇ ਕੋਲ ਨਹੀਂ ਜਾਣ ਦਿੱਤਾ ਗਿਆ ਮੈਂ ਮਸਾਂ ਮੇਰੇ ਚਾਚਾ ਜੀ ਦੇ ਮਿੰਨਤਾਂ ਕਰ ਕੇ ਥੋੜ੍ਹਾ ਜਿਹਾ ਚਿਹਰਾ ਵੇਖਿਆ ਬਿਲਕੁਲ ਬੇਸਿਆਣ ਸੀ ਚਿਹਰਾ ਕਾਲਾ ਹੋਇਆ ਪਿਆ ਸੀ ਕੋਈ ਵੀ ਵੇਖ ਕੇ ਬੱਸ ਭੁੱਬਾਂ ਮਾਰਨ ਲੱਗ ਪੈਂਦਾ ਸੀ ਸੰਸਕਾਰ ਕਰ ਕੇ ਘਰ ਆਏ ਤੇ ਸਾਰਾ ਪਿੰਡ ਅੱਧੀ ਰਾਤ ਤੱਕ ਸਾਡੇ ਘਰ ਹੀ ਬੈਠਾ ਰਿਹਾ ਉਸ ਦਿਨ ਕਿਸੇ ਦੇ ਘਰ ਰੋਟੀ ਨੀ ਪੱਕੀ ਸਾਰੇ ਇਹੀ ਗੱਲਾਂ ਕਰ ਰਹੇ ਸੀ ਵੀ ਨਵੀਂ ਵਿਆਹੀ ਵਹੁਟੀ ਤੇ ਤਿੰਨ ਮਹੀਨਿਆਂ ਦੀ ਬੱਚੀ ਬੁੱਢਾ ਮਾਂ ਬਾਪ ਤੇ ਇੱਕ ਕੁਆਰੀ ਭੈਣ ਨੂੰ ਛੱਡ ਕੇ ਚਲਾ ਗਿਆ ਪਰਮਾਤਮਾ ਨੇ ਕੱਚੀ ਪੱਕੀ ਕੁਝ ਵੀ ਨਹੀਂ ਵੇਖੀ ਚਾਰੇ ਪਾਸੇ ਬੱਸ ਰੋਣ ਦੀਆਂ ਹੀ ਅਵਾਜ਼ਾਂ ਆ ਰਹੀਆਂ ਸਨ