ਬਚਪਨ ਚ ਉਹ ਸਾਰੀਆਂ ਰੀਝਾਂ ਦਿਲ ਚ ਉਹ ਰਹਿ ਗਈਆਂ ਜਦੋਂ ਮਾਂ ਦੇ ਕਹਿਣਾ ” ਪੈਸੇ ਦਰਖਤਾਂ ਨਾਲ ਲੱਗਦੇ ਆ ,ਕਦੀ ਆ ਲੈਂ ਦਿਓ ਕਦੀ ਓ ਲੈਂ ਦਿਓ, ਜਦੋਂ ਆਪ ਕਮਾਈਆਂ ਕਰੇਗਾ ਫੇਰ ਪਤਾ ਲੱਗਣਾ”
ਬਚਪਨ ਚ ਓ ਦਰਵਾਜ਼ੇ ਵੀ ਬੰਦ ਹੁੰਦੇ ਵੇਖੇ ਆ ਜਿੰਨਾ ਦੇ ਘਰ ਖਿਡਾਉਣਿਆਂ ਨਾਲ ਭਰੇ ਰਹਿੰਦੇ ਸੀ
ਮੈਨੂੰ ਮੇਰੀ ਭੂਆ ਜੀ ਬਹੁਤ ਚੰਗੇ ਲੱਗਦੇ ਸੀ ਕਿਉਂਕਿ ਕਿ ਓ ਅਕਸਰ ਮੇਰੇ ਖੇਡਣ ਲਈ ਕੁਝ ਨਾ ਕੁਝ ਜ਼ਰੂਰ ਲੈਂ ਆਉਂਦੇ ਸੀ
ਸਮਾਂ ਬੀਤਦਾ ਗਿਆ ਤੇ ਕਮਾਈਆਂ ਕਰਨ ਲੱਗ ਪਏ, ਮੈਨੂੰ ਚੰਗੀ ਤਰਾਂ ਯਾਦ ਆ ਜਦੋਂ ਆਪਣੀ ਕਮਾਈ ਚੋਂ ਮੈਂ ੧੨੦/ਰੁਪਏ ਦੀ ਗੁਰਗਾਬੀ ਲਿਆਂਦੀ ਤੇ ਮੈਂ ਨੇ ਫੇਰ ਕਿਹਾ ” ਘਰ ਦੇ ਖਰਚਿਆਂ ਦਾ ਪਤਾ ਨੀ ਜੁੱਤੀ ਲੈਂ ਆਇਆ ਵਾਂ ”
ਮੈਂ ਕਿਹਾ ” ਤੁਸੀ ਆਪ ਹੀ ਕਿਹਾ ਸੀ ਵੀ ”
ਮਾਂ ਗੁੱਸੇ ਚ ” ਕੀ ਕਿਹਾ ਸੀ ”
ਇਹੀ ਕੀ ਜਦੋਂ ਆਪ ਕਮਾਈਆਂ ਕਰੋਂਗੇ ਤਾਂ ਜ਼ੋ ਮਰਜ਼ੀ ਕਰੀ ਜਾਈ
ਮਾਂ ” ਵਾਹ ਜੀ ਵਾਹ ਆ ਵੇਖ ਲਾ ਤੇਰਾ ਮੁੰਡਾ ਬਾਹਲਾ ਈ ਸਿਆਣਾ ਹੋ ਗਿਆ ”