ਮੈਂ ਉਦੋਂ ਦੂਸਰੀ ਜਮਾਤ ਵਿਚ ਪੜ੍ਹਦੀ ਸੀ ਇੱਕ ਦਿਨ ਮੈਂ ਸਕੂਲ ਤੋਂ ਘਰ ਵਾਪਿਸ ਆਉਂਦਿਆਂ ਵੇਖਿਆ ਕਿ ਸਾਡੀ ਗਲੀ ਵਿੱਚ ਕੁਝ ਪੁਲਿਸਵਾਲੇ ਖੜ੍ਹੇ ਸਨ ਮੈਂ ਪੁਲਿਸ ਨੂੰ ਵੇਖ ਕੇ ਡਰ ਗਈ ਤੇ ਮੈਂ ਹੌਲੀ ਹੌਲੀ ਘਰ ਵੱਲ ਨੂੰ ਵਧਣ ਲੱਗੀ ਵੈਸੇ ਵੀ ਪੁਲਿਸ ਤੋਂ ਕੌਣ ਨਹੀਂ ਡਰਦਾ ਮੈਂ ਤਾਂ ਫੇਰ ਵੀ ਛੋਟੀ ਸੀ ਮੈਂ ਘਰ ਆ ਕੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਪੁਲਿਸ ਮਾਂ ਇਥੇ ਕੀ ਕਰ ਰਹੀ ਆ ਤਾਂ ਮਾਂ ਨੇ ਮੈਨੂੰ ਦੱਸਿਆ ਕਿ ਸਾਡੇ ਗੁਆਂਢ ਵਿੱਚ ਇੱਕ ਕਤਲ ਹੋ ਗਿਆ ਸੀ ਇਸੇ ਕਰਕੇ ਪੁਲਿਸ ਆਈ ਹੋਈ ਸੀ ਮਾਂ ਨੇ ਮੈਨੂੰ ਰੋਟੀ ਖਾ ਕੇ ਪੜ੍ਹਨ ਲਈ ਕਿਹਾ ਪਰ ਮੈਂ ਮਾਂ ਦੀ ਗੱਲ ਅਣਸੁਣੀ ਕਰਦਿਆਂ ਦਰਵਾਜ਼ੇ ਤੇ ਆ ਗਈ ਤੇ ਪੁਲਿਸ ਨੂੰ ਇਨਕੁਆਰੀ ਕਰਦਿਆਂ ਵੇਖਣ ਲੱਗ ਗਈ ਮੈਂ ਸੋਚ ਰਹੀ ਸੀ ਕਿ ਹੁਣ ਪੁਲਿਸ ਆਖਿਰ ਉਸ ਮੁੰਡੇ ਨੂੰ ਤੇ ਉਸ ਦੇ ਕਾਤਿਲਾਂ ਨੂੰ ਕਿਵੇਂ ਲੱਭੇਗੀ ਪੁਲਿਸ ਆਪਣਾ ਕੰਮ ਕਰ ਰਹੀ ਸੀ ਤੇ ਮੈਂ ਆਪਣੇ ਦਰਵਾਜ਼ੇ ਤੇ ਖੜ੍ਹੀ ਸਭ ਕੁਝ ਵੇਖ ਰਹੀ ਸੀ ਸ਼ਾਮ ਹੋ ਗਈ ਪਰ ਪੁਲਿਸ ਨੂੰ ਕੋਈ ਸਬੂਤ ਨਾ ਲੱਭਾ ਤੇ ਅਫਸਰਾਂ ਨੇ ਉਸ ਮੁੰਡੇ ਦੇ ਪਰਿਵਾਰ ਨੂੰ ਕਿਹਾ ਕਿ ਅਸੀਂ ਕੱਲ੍ਹ ਫੇਰ ਆਵਾਂਗੇ ਤੇ ਅਸੀਂ ਕੱਲ੍ਹ ਨੂੰ ਨਾਲ ਕੁੱਤੇ ਲੈ ਕੇ ਆਵਾਂਗੇ ਉਹ ਉੱਥੋਂ ਚਲੇ ਗਏ ਮੈਂ ਘਰ ਆਈ ਤੇ ਖਾਣਾ ਖਾ ਕੇ ਰਾਤ ਨੂੰ ਮੰਜ਼ੇ ਉੱਤੇ ਪੈ ਗਈ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਜੋ ਵੀ ਦਿਨ ਵੇਲੇ ਵੇਖਿਆ ਬੱਸ ਉਸੇ ਵਾਰੇ ਸੋਚ ਰਹੀ ਸੀ ਮੈਂ ਵੇਖਣਾ ਚਾਹੁੰਦੀ ਸੀ ਕਿ ਕੱਲ੍ਹ ਨੂੰ ਕੀ ਹੋਵੇਗਾ ਕੱਲ੍ਹ ਨੂੰ ਪੁਲਿਸ ਕੀ ਕਾਰਵਾਈ ਕਰੇਗੀ ਪੂਰੀ ਜੱਦੋਜਹਿਦ ਦੇ ਬਾਅਦ ਮੈਨੂੰ ਨੀਂਦ ਆ ਗਈ ਤੇ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰੇ ਦਿਮਾਗ ਵਿੱਚ ਉਹੀ ਕੁਝ ਚੱਲ ਰਿਹਾ ਸੀ ਮੇਰਾ ਸਕੂਲ ਜਾਣ ਨੂੰ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਸੀ ਮੈਨੂੰ ਇੰਝ ਸੀ ਕਿਤੇ ਮੇਰੇ ਘਰ ਆਉਣ ਤੋਂ ਪਹਿਲਾਂ ਪੁਲਿਸ ਉੱਥੋਂ ਚਲੀ ਨਾਂ ਜਾਵੇ ਦਰਅਸਲ ਮੈਂ ਕੁੱਤੇ ਵੇਖਣਾ ਚਾਹੁੰਦੀ ਸੀ ਕਿ ਆਖਿਰ ਕੁੱਤੇ ਕੀ ਕਰਨਗੇ ਕੋਈ ਬਹਾਨਾ ਵੀ ਨਹੀਂ ਸੀ ਘਰ ਰਹਿਣ ਦਾ ਮੈਂ ਸਕੂਲ ਤਾਂ ਚਲੀ ਗਈ ਪਰ ਮੇਰਾ ਦਿਮਾਗ ਘਰ ਹੀ ਸੀ ਸਕੂਲ ਦੀ ਛੁੱਟੀ ਦੋ ਵਜੇ ਹੋਈ ਮੈਂ ਭੱਜੀ ਭੱਜੀ ਘਰ ਆਈ ਅਸੀਂ ਸਕੂਲੋਂ ਪੈਦਲ ਤੁਰ ਕੇ ਜਾਂਦੇ ਆਉਂਦੇ ਸੀ ਜਦੋਂ ਮੈਂ ਸਾਡੀ ਗਲੀ ਵਿੱਚ ਆਈ ਤਾਂ ਮੈਂ ਵੇਖਿਆ ਕਿ ਕੁੱਝ ਪੈਂਟ ਸ਼ਰਟ ਕਸੇ ਹੋਏ ਨੌਜਵਾਨ ਸਾਡੀ ਗਲੀ ਵਿੱਚ ਇੱਕ ਖ਼ਾਕੀ ਰੰਗ ਦਾ ਕੁੱਤਾ ਲਈ ਸ਼ਾਡੀ ਗਲ਼ੀ ਵਿਚ ਖੜ੍ਹੇ ਸਨ ਦਰਅਸਲ ਉਹ ਪੁਲਿਸ ਵਾਲੇ ਹੀ ਸਨ ਉਨ੍ਹਾਂ ਨੇ ਉਸ ਦਿਨ ਵਰਦੀ ਨਹੀਂ ਸੀ ਪਾਈ ਹੋਈ ਆਂਮ ਕੱਪੜਿਆਂ ਵਿੱਚ ਹੀ ਆਏ ਸਨ ਮੈਂ ਘਰ ਜਾ ਕੇ ਮਾਂ ਨੂੰ ਪੁੱਛਿਆ ਕਿ ਮਾਂ ਮੁੰਡਾ ਲੱਭਿਆ ਤਾਂ ਨੀ ਅਜੇ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਨਾਂ ਅਜੇ ਤਾਂ ਪੁੱਤ ਪੁਲਿਸ ਹੁਣੇ ਹੀ ਆਈ ਹੈ ਮੈਂ ਆਪਣਾ ਬੈਗ ਮੰਜੇ ਉੱਤੇ ਸੁੱਟ ਕੇ ਦਰਵਾਜ਼ੇ ਵੱਲ ਨੂੰ ਤੁਰ ਪਈ ਮੇਰੀ ਮਾਂ ਨੇ ਮੈਨੂੰ ਟੋਕਿਆ ਕੇ ਤੂੰ ਪੁੱਤ ਕੀ ਵੇਖਦੀ ਏਂ ਰਾਤ ਨੂੰ ਤੈਨੂੰ ਡਰ ਲੱਗੂ ਪਰ ਮੈਂ ਮੇਰੀ ਮਾਂ ਦੀ ਗੱਲ ਨਾਂ ਸੁਣੀ ਤੇ ਬਾਹਰ ਆ ਕੇ ਵੇਖਣ ਲੱਗ ਗਈ ਦਰਅਸਲ ਗੱਲ ਇਹ ਸੀ ਕਿ ਸਾਡੇ ਗੁਆਂਢ ਚੋਂ ਇੱਕ ਮੁੰਡਾ ਨਸ਼ੇ ਦਾ ਆਦੀ ਸੀ ਉਹ ਘਰ ਵਾਲਿਆਂ ਨੂੰ ਕੁੱਟ ਮਾਰ ਕਰਦਾ ਤੇ ਪੈਸੇ ਖੋ ਕੇ ਭੱਜ ਜਾਂਦਾ ਉਸ ਨੂੰ ਕਈ ਵਾਰ ਉਸ ਦੇ ਘਰਦਿਆਂ ਨੇ ਦਵਾਈ ਵੀ ਦਵਾਈ ਤੇ ਕਈ ਵਾਰ ਪੁਲਿਸ ਨੂੰ ਚੁਕਾਇਆ ਪਰ ਉਹ ਨਾ ਸੁਧਰਿਆ ਤੇ ਇੱਕ ਦਿਨ ਉਹ ਘਰ ਵਾਪਿਸ ਨਾ ਆਇਆ ਪਰਿਵਾਰ ਨੇ ਉਸ ਨੂੰ ਦੋ ਦਿਨ ਉਡੀਕਿਆ ਤੇ ਫੇਰ ਅਖੀਰ ਪੁਲਿਸ ਨੂੰ ਤਲਾਹ ਕਰ ਦਿੱਤੀ ਉਸ ਦਾ ਵੱਡਾ ਭਰਾ ਫੌਜ ਵਿੱਚ ਸੀ ਕਾਫੀ ਜਾਣ ਪਹਿਚਾਣ ਸੀ ਅਫਸਰਾਂ ਨਾਲ ਉਸ ਦੀ ਸਾਂਮ ਹੋਣ ਵਾਲੀ ਸੀ ਪੁਲਿਸ ਕੁੱਤੇ ਨੂੰ ਉਨ੍ਹਾਂ ਦੇ ਘਰ ਲੈ ਕੇ ਗਈ ਤੇ ਉਨ੍ਹਾਂ ਨੇ ਕੁੱਤੇ ਨੂੰ ਕੁਝ ਸੁੰਘਾਇਆ ਤੇ ਉਹ ਕੁੱਤੇ ਨੂੰ ਲੈ ਕੇ ਬਾਹਰ ਆ ਗਏ ਕੁੱਤਾ ਅੱਗੇ ਅੱਗੇ ਭੱਜਣ ਲੱਗਾ ਤੇ ਅਫ਼ਸਰ ਉਸ ਦੇ ਪਿੱਛੇ ਪਿੱਛੇ ਭੱਜਣ ਲੱਗੇ ਕੁੱਤਾ ਗਲੀਆਂ ਵਿੱਚੋਂ ਦੀ ਹੁੰਦਾ ਹੋਇਆ ਪੁਲਿਸ ਨੂੰ ਉਸ ਘਰ ਲੈ ਗਿਆ ਜਿੱਥੇ ਉਹ ਅਕਸਰ ਬੈਠ ਕੇ ਸ਼ਰਾਬ ਵਗੈਰਾ ਪੀਂਦੇ ਹੁੰਦੇ ਸੀ ਸੱਕ ਸੀ ਕਿ ਨਾਲਦਿਆਂ ਨੇ ਪੈਸੇ ਖੋ ਲਏ ਤੇ ਉਸ ਨੂੰ ਮਾਰ ਦਿੱਤਾ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕੀਤਾ ਤੇ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਤੇ ਪੁਲਿਸ ਉਨ੍ਹਾਂ ਦੋਸ਼ੀਆਂ ਨੂੰ ਲੈ ਕੇ ਉੱਥੋਂ ਚਲੀ ਗਈ ਪਰ ਮੈਂ ਇਹ ਸਭ ਕੁੱਝ ਵੇਖ ਕੇ ਕਾਫੀ ਪ੍ਰਭਾਵਿਤ ਹੋਈ ਤੇ ਮੈਂ ਮੈਂ ਆਪਣੇ ਦਿਮਾਗ ਵਿੱਚ ਇਹ ਗੱਲ ਨੂੰ ਬਿਠਾ ਲਿਆ ਕੇ ਮੈਂ ਵੀ ਵੱਡੀ ਹੋ ਕੇ ਪੁਲਿਸ ਅਫਸਰ ਹੀ ਬਣਾਂਗੀ ਮੈਂ ਵੀ ਇਸ ਤਰ੍ਹਾਂ ਮੁਜਰਿਮਾਂ ਨੂੰ ਫ਼ੜ ਕੇ ਸਜ਼ਾ ਦੇਇਆ ਕਰਾਂਗੀ ਮੈਂ ਉਸ ਦਿਨ ਤੋਂ ਬਹੁਤ ਜ਼ਿਆਦਾ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਟੀਵੀ ਚੈਨਲਾਂ ਤੇ ਫੌਜੀਆਂ ਦੀ ਟ੍ਰੇਨਿੰਗ ਹੁੰਦੀ ਵੇਖਦੀ ਤੇ ਉਨ੍ਹਾਂ ਦੀ ਨਕਲ ਕਰਦੀ ਮੈਂ ਮੇਰੇ ਚਾਚਾ ਜੀ ਬੇਟੀ ਨੂੰ ਸਾਈਕਲ ਭਜਾਉਣ ਲਈ ਕਹਿੰਦੀ ਤੇ ਆਪ ਉਸ ਦੇ ਨਾਲ ਨਾਲ ਭੱਜਦੀ ਮੇਰਾ ਜਨੂਨ ਵਧਦਾ ਹੀ ਜਾ ਰਿਹਾ ਸੀ ਮੈਂ ਮੈਂ ਦਸਵੀਂ ਜਮਾਤ ਦੇ ਪੇਪਰਾਂ ਦੀ ਤਿਆਰੀ ਕਰ ਰਹੀ ਸੀ ਕਿ ਮੇਰੇ ਇੱਕਲੇ ਭਰਾ ਦੀ ਮੌਤ ਹੋ ਗਈ ਅਸੀਂ ਦੋ ਭੈਣਾਂ ਸੀ ਵੱਡੀ ਭੈਣ ਤੇ ਵੀਰ ਦੋਵੇਂ ਵਿਆਹੇ ਹੋਏ ਸਨ ਮੈਂ ਦਸਵੀਂ ਜਮਾਤ ਦੇ ਪੇਪਰ ਦਿੱਤੇ ਤੇ ਪੇਪਰਾਂ ਵਿੱਚੋਂ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਪਾਪਾ ਜੀ ਨੇ ਮੈਨੂੰ ਸਕੂਲ ਤੋਂ ਹਟਾ ਲਿਆ ਮੇਰੇ ਡਰਾਇੰਗ ਟੀਚਰ ਇੱਕ ਦਿਨ ਮੇਰੇ ਪਾਪਾ ਜੀ ਕੋਲ ਵੀ ਆਏ ਕਿ ਕੁੜੀ ਨੂੰ ਕਿਓਂ ਹਟਾ ਲਿਆ ਗਿਆ ਹੈ ਇਸ ਨੂੰ ਹੋਰ ਪੜ੍ਹਾਓ ਬੱਚੀ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ ਪਰ ਪਾਪਾ ਨਾਂ ਮੰਨਿਆ ਟੀਚਰ ਨੇ ਇਥੋਂ ਤੱਕ ਵੀ ਕਿਹਾ ਕਿ ਉਹ ਮੈਨੂੰ ਕਾਪੀਆਂ ਕਿਤਾਬਾਂ ਤੇ ਵਰਦੀ ਵੀ ਸਕੂਲ ਵਿੱਚੋਂ ਹੀ ਦੇਣਗੇ ਪਰ ਪਾਪੇ ਨੇ ਟੀਚਰ ਨੂੰ ਸਾਫ਼ ਇਨਕਾਰ ਕਰ ਦਿੱਤਾ ਉਨ੍ਹਾਂ ਨੂੰ ਵਾਪਿਸ ਮੋੜ ਦਿੱਤਾ ਪਾਪਾ ਜੀ ਰਜ਼ਲਟ ਤੋਂ ਬਾਅਦ ਹੀ ਮੇਰੇ ਲਈ ਰਿਸ਼ਤਾ ਵੇਖਣ ਲੱਗ ਪਏ ਉਹ ਇੱਕਲੇ ਰਹਿ ਗਏ ਸੀ ਤੇ ਜ਼ਮਾਨੇ ਕੋਲੋਂ ਡਰਦੇ ਸੀ ਮਾਰਚ ਵਿੱਚ ਰਜ਼ਲਟ ਆਇਆ ਤੇ ਜੂਨ ਮਹੀਨੇ ਵਿੱਚ ਮੇਰਾ ਮੰਗਣਾ ਹੋ ਗਿਆ ਸੀ ਅੱਠਾਂ ਮਹੀਨਿਆਂ ਬਾਅਦ ਹੀ ਮੇਰਾ ਵਿਆਹ ਕਰ ਦਿੱਤਾ ਗਿਆ ਤੇ ਜੋ ਮੇਰੇ ਦਿਲ ਵਿੱਚ ਇੱਕ ਸੁਪਨਾ ਸੀ ਪੁਲਿਸਵਾਲੀ ਬਣਨ ਦਾ ਉਹ ਸੁਪਨਾ ਹੀ ਬਣ ਕੇ ਰਹਿ ਗਿਆ ਧੰਨਵਾਦ ਜੀ ਸਪੈਸ਼ਲ ਧੰਨਵਾਦ ਕਲ਼ਮ ਐਪ ਦਾ ਜਿੰਨਾ ਨੇ ਸਾਨੂੰ ਸਾਡੇ ਦਿਲ ਦੇ ਦੱਬੇ ਹੋਏ ਦਰਦ ਬਾਹਰ ਕੱਢਣ ਦਾ ਮੌਕਾ ਦਿੱਤਾ ਦਰਸਕੋ ਇਹ ਮੇਰੀ ਦੂਸਰੀ ਕਹਾਣੀ ਹੈ ਪਹਿਲੀ ਕਹਾਣੀ ਮੈਂ ਦਿਲ ਦਾ ਦਰਦ ਪਾਈ ਸੀ ਉਸ ਨੂੰ ਬਹੁਤ ਪਿਆਰ ਮਿਲਿਆ ਇਹ ਮੇਰੀ ਸ਼ੁਰੂਆਤ ਹੀ ਹੈ ਮੈਨੂੰ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਤੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੇਰੀ ਕੋਸ਼ਿਸ਼ ਨੂੰ ਹੋਰ ਮਜ਼ਬੂਤ ਬਣਾਓ ਧੰਨਵਾਦ ਜੀ
ਬਹੁਤ ਹੀ ਵਧੀਆ ਰਚਨਾ ਹੈ
thanks ji