ਉੱਠ ਜਾ ਸਿਮਰਨ ਪੁੱਤ ਸੁਨੀਤਾ ਕਦੋ ਦੀ ਬਾਹਰ ਆ ਕੇ ਤੇਰਾ ਇੰਤਜ਼ਾਰ ਕਰ ਰਹੀ ਆ । ਕਾਲਜ ਜਾਣ ਨੂੰ ਦੇਰ ਹੋ ਜਾਣੀ ਆ ਚਲ ਉੱਠ ਖੜ। ਸੁਨੀਤਾ ਦਾ ਨਾਮ ਸੁਣ ਕੇ ਸਿਮਰਨ ਨੂੰ ਯਾਦ ਆਯਾ ਕੇ ਅੱਜ ਤਾਂ ਕਾਲਜ ਵੀ ਹੈ । ਮੰਮਾ ਤੁਸੀ ਸੁਨੀਤਾ ਅੰਦਰ ਤਾਂ ਬੁਲਾ ਲਓ । ਓਹ ਅੰਦਰ ਹੀ ਹੈ ਮਤਲਵ ਕੇ ਓਹ ਵੇਹੜੇ ਵਿਚ ਬੈਠੀ ਹੈ .. ਸਿਮਰਨ ਦੀ ਮੰਮੀ ਨੇ ਕਿਹਾ ।
ਸਿਮਰਨ ਜਲਦੀ ਨਾਲ ਉਠੀ ਤੇ ਸੁਨੀਤਾ ਨੂੰ ਕੇਹਂਦੀ ਹੋਈ ਬਤਰੂਮ ਚ ਜਾ ਵੜੀ … ਸੁਨੀਤਾ ਯਾਰ ਸੋਰੀ ਮੈ ਬੱਸ 2 ਮਿੰਟ ਵਿਚ ਆਈ। ਅਜੋ ਸੁਨੀਤਾ ਨੇ ਜਵਾਬ ਦਿੱਤਾ … ਰਹਿਣ ਦੇ ਤੇਰੇ 2 ਮਿੰਟ ਹਮੇਸ਼ਾ ਤੇਰੀ ਵਜਾਹ ਨਾਲ ਲੈਕਚਰ ਮਿਸ ਹੋ ਜਾਂਦਾ ਆ ।
ਸਿਮਰਨ ਕੋਲੋ ਜਿੰਨੀ ਕੇ ਜਲਦੀ ਹੋ ਸਕਦੀ ਸੀ ਓਹ ਤਿਆਰ ਹੋ ਗਈ। ਸੁਨੀਤਾ ਤੇ ਸਿਮਰਨ ਮੈਨ ਸੜਕ ਵੱਲ ਨੂੰ ਚੱਲ ਪਈਆਂ ਪਿੰਡ ਤੋ ਕੁਝ ਹੀ ਦੁਰੀ ਤੇ ਮੈਨ ਸੜਕ ਸੀ ਓਥੋਂ ਸਿੱਧੀ ਬੱਸ ਸ਼ਹਿਰ ਦੀ ਮਿਲ ਜਾਂਦੀ ਸੀ … ਆਰਾਮ ਨਾਲ ਕਾਲਜ ਜਾ ਹੋ ਜਾਂਦਾ ਹੈ । ਗੱਲਾ ਕਰਦੀਆ ਕਰਦੀਆ । ਹੁਣ ਇੰਤਜ਼ਾਰ ਸੀ ਬੱਸ ਦਾ ਅੱਡੇ ਵਿਚ ਖੜੀਆ ਹੋਈਆਂ ਸੀ ਤੇ ਬੱਸ ਵੀ ਮਿਲ ਗਈ । ਬੱਸ ਵਿਚ ਇਧਰ ਉਧਰ ਦੀਆ ਗੱਲਾਂ ਮਾਰ ਰਹੀਆਂ ਸੀ ।
ਖ਼ੈਰ ਕਾਲਜ ਵਿਚ ਪਹੁੰਚ ਤ ਗਈਆ ਸੀ ਪਰ ਦੋਨੋ ਹੀ ਲੇਟ ਸੀ ਤੇ ਲੈਕਚਰ ਸ਼ੁਰੂ ਹੋ ਚੁੱਕੇ ਸੀ । ਸਿਮਰਨ ਨੇ ਸੁਮਨ ਨੂੰ ਕਿਹਾ ਕਿ ਅਗਰ ਹੁਣ ਗਏ ਤਾਂ ਸਰ ਨੇ ਗੁੱਸਾ ਕਰਨਾ ਆ ਇਸ ਲਈ ਅਸੀ ਇਸ ਲੈਕਚਰ ਤੋ ਬਾਅਦ ਹੀ ਕਲਾਸ ਵਿਚ ਜਾਵਾਂਗੇ । ਚਲ ਫਿਰ ਕੈਂਟੀਨ ਵਿੱਚ ਤੇਰੀ ਵਜਾਹ ਨਾਲ ਭੁੱਖੀ ਆਈ ਹਾਂ ਚਲ ਕੁਝ ਖਿਲਾ ਮੈਨੂੰ … ਸੁਮਨ ਨੇ ਸਿਮਰਨ ਨੂੰ ਕਿਹਾ । ਸਿਮਰਨ ਤੇ ਸੁਮਨ ਕੰਟੀਨ ਵਿੱਚ ਖਾਣ ਲਈ ਚਲੇ ਗਈਆਂ । ਇਕ ਦੂਜੇ ਦੇ ਆਹਮਣੇ ਸਾਹਮਣੇ ਬੈਠ ਗਈਆਂ ਟੇਬਲ ਤੇ । ਅਜੇ ਸੁਮਨ ਨੇ ਸਮੋਸਾ ਖਾਣਾ ਸ਼ੁਰੂ ਹੀ ਕੀਤਾ ਸੀ ਤੇ ਬੋਲੀ…. ਓਹੋ ਇਸ ਨੇਸ਼ ਨੇ ਵੀ ਹੁਣੀ ਆਉਣਾ ਸੀ ਸਾਰੇ ਸਮੋਸੇ ਦਾ ਮਜ਼ਾ ਖਰਾਬ ਕਰ ਦਿੱਤਾ । ਕੌਣ ਹੈ ਨੈਸ਼? ਸਿਮਰਨ ਨੇ ਪੁਛਿਆ …. ਸਿਮਰਨ ਨੇ ਜਦੋ ਗਰਦਨ ਘੁਮਾ ਕੇ ਦੇਖਿਆ ਤਾਂ ਗੁਰਜੋਤ ਆ ਰਿਹਾ ਸੀ ਓਹਨਾ ਵਲ ਨੂੰ । ਸਿਮਰਨ ਨੇ ਮਜ਼ਾਕੀਆ ਜਿਹੇ ਮੂਡ ਵਿਚ ਸੁਮਨ ਦੇ ਹੱਥ ਤੇ ਥੱਪੜ ਮਾਰਿਆ । ਤੈਨੂੰ ਇਹ ਨੈਸ਼ ਲਗਦਾ ਆ … ਜੀਜਾ ਤੇਰਾ ਆ ਇਹ .. ਸਿਮਰਨ ਨੇ ਹਸਦੀ ਨੇ ਕਿਹਾ। ਇੰਨੇ ਨੂੰ ਗੁਰਜੋਤ ਵੀ ਲਾਗੇ ਆ ਗਿਆ । ਕਿਹੜਿਆਂ ਗੱਲਾ ਦਾ ਹਾਸਾ ਆਈ ਜਾਂਦਾ ਤੁਹਾਨੂੰ ? ਗੁਰਜੋਤ ਨੇ ਪੁਛਿਆ …. ਸੁਮਨ ਨੇ ਜਲਦੀ ਨਾਲ ਜਵਾਬ ਦਿੱਤਾ ਨਹੀਂ ਕੁਝ ਨੀ ਬੱਸ ਅੱਜ ਕਿਸੀ ਨੈਸ਼ ਨੂੰ ਦੇਖ ਲਿਆ ਸੀ ਬੱਸ ਉਸੀ ਵਾਰੇ ਹਸ ਰਹੇ ਸੀ । ਸਿਮਰਨ ਨੇ ਫਿਰ ਸਨ ਦੇ ਹੱਥ ਤੇ ਥੱਪੜ ਮਾਰਿਆ । ਸਿਮਰਨ ਨੇ ਨਾਲ ਪਈ ਕੁਰਸੀ ਤੇ ਬੈਠਣ ਨੂੰ ਕਿਹਾ ਗੁਰਜੋਤ ਨੂੰ । ਗੁਰਜੋਤ ਵੀ ਬੈਠ ਗਿਆ । ਹਾਂਜੀ ਫਿਰ ਦਸੋ ਕੀ ਖਾਣਾ ਆ । ਸਿਮਰਨ ਨੇ ਪੁਛਿਆ … ਖਾਣਾ ਤਾਂ ਕੁਝ ਨੀ ਆ ਬੱਸ ਚਾਹ ਪੀਣੀ ਆ ਸਕਦੀ ਦਾ ਮੌਸਮ ਆ ਬੱਸ ਚਾਹ ਹੋ ਜਾਵੇ । ਗੁਰਜੋਤ ਨੇ ਆਪ ਹੀ ਅਵਾਜ ਮਾਰ ਚਾਹ ਮੰਗਵਾ ਲਈ ।ਸਿਮਰਨ ਨੇ ਸੁਮਨ ਵਲ ਦੇਖ ਇਸ਼ਾਰਾ ਮਾਰਿਆ ਕੇ ਓਹ ਜਾਵੇ ਇਥੋਂ । ਸੁਮਨ ਸਮਝ ਗਈ ਸੀ । ਸੁਮਨ ਉਠੀ ਤੇ ਬੋਲੀ ਚੰਗਾ ਮੈ ਚਲਦੀ ਆ … ਤੂੰ ਵੀ ਆਜਾ 10 ਮਿੰਟ ਚ ਅਗ ਲੈਕਚਰ ਸ਼ੁਰੂ ਹੋ ਜਾਣਾ ਆ ।
ਹੁਣ ਗੁਰਜੋਤ ਦੀਆ ਤੇ ਸਿਮਰਨ ਦੀਆ ਗੱਲਾ ਸ਼ੁਰੂ ਹੋ ਗਈਆਂ ।
ਗੁਰਜੋਤ : ਅੱਛਾ ਇਹ ਦਸੋ ਫਿਰ ਅਗਲੇ ਮਹੀਨੇ ਕੀ ਪ੍ਰੋਗਰਾਮ ਆ ?
ਸਿਮਰਨ : ਮੈ ਸਮਝੀ ਨਹੀਂ … ਕੀ ਪ੍ਰੋਗਰਾਮ ਮਤਲਵ ?
ਗੁਰਜੋਤ : ਯਾਰ ਅਗਲੇ ਮਹੀਨੇ valentine day ਹੈ ਨਾ ।
ਸਿਮਰਨ : ਅੱਛਾ … ਇਹ ਪ੍ਰੋਗਰਾਮ … ਇਸ ਚ ਕੀ ਹੈ ਦੇ ਦੇਣਾ ਜੌ ਵੀ ਗਿਫ਼ਟ ਦੇਣਾ ਮੈਨੂੰ … ਨਾਲ ਸਿਮਰਨ ਹਸਨ ਲਗ ਗਈ ।
ਗੁਰਜੋਤ : ਮੈ ਯਾਰ ਮਜਾਕ ਦੀ ਗੱਲ ਨੀ ਕਰਦਾ । ਅਪਣਾ ਪਹਿਲਾ ਵੇਲਨਟਾਈਨ ਹੈ । ਕੁਝ ਤਾਂ ਖਾਸ ਬਣਾਉਣਾ ਹੈ ।
ਸਿਮਰਨ : ਅੱਛਾ ਜੀ ਕਿਦਾ ਦਾ ਖਾਸ ਬਣਾਉਣਾ ਹੈ।
ਗੁਰਜੋਤ : ਕਿਸੇ ਚੰਗੀ ਜਗ੍ਹਾ ਮਿਲਾਗੇ ਨਾਲ ਪੂਰਾ ਦਿਨ enjoy ਕਰਾਗੇ।
ਸਿਮਰਨ : ਠੀਕ ਹੈ ਅਸੀ ਸਭ ਤੋਂ ਪਹਿਲਾ ਸਵੇਰੇ ਗੁਰਦੁਆਰਾ ਸਾਹਿਬ ਚਲਾ ਗਏ ਮੱਥਾ ਟੇਕਣ ਫਿਰ ਹੀ ਕੁਝ ਕਿਤੇ ਬਾਹਰ ਖਾਵਾਗੇ।
ਗੁਰਜੋਤ : ਜਾ ਯਾਰ … ਮੈ ਕਹਿ ਰਿਹਾ ਅਸੀ ਕੀਤੇ ਹੋਰ ਚਲਾ ਗਏ ।
ਸਿਮਰਨ : ਯਾਰ ਗੁਰੂ ਘਰ ਤੋ ਵਧੀਆ ਕਿਹੜੀ ਜਗ੍ਹਾ ਹੋ ਸਕਦੀ ਆ ।(ਹੁਣ ਸਿਮਰਨ ਸਮਝ ਚੁੱਕੀ ਸੀ ਕੇ ਗੁਰਜੋਤ ਕਿਸ ਭਾਲ ਵਿਚ ਹੈ ਤੇ ਓਹ ਕਿਸ ਜਗ੍ਹਾ ਨੂੰ ਚੰਗੀ ਦਸ ਰਿਹਾ ਹੈ। )
ਗੁਰਜੋਤ : ਯਾਰ ਤੂੰ ਗੱਲ ਨੂੰ ਸਮਝੀ ਨੀ ਚਲ ਮੈ ਸਿੱਧੀ ਤਰਾ ਕਹਿ ਦਿੰਦਾ ਆ । ਅਸੀ ਕੀਤੀ ਹੋਟਲ ਚ ਮਿਲਦੇ ਆ । ਓਹ ਦਿਨ ਸਾਡਾ ਖ਼ਾਸ ਦਿਨ ਹੋਣਾ ਆ । ਆਪਾ ਦੋਨੋ ਬੱਸ ਇਕ ਕਮਰੇ ਵਿਚ enjoy ਕਰਾਗੇ।
ਸਿਮਰਨ : ਗੁਰਜੋਤ ਕਿਰਪਾ ਕਰ ਕੇ ਇਥੇ ਹੀ ਰੁਕ ਜਾਓ ।
ਗੁਰਜੋਤ : ਕੀ ਹੋਇਆ ਮੈ ਕੁਝ ਗਲਤ ਬੋਲ ਦਿੱਤਾ ?
ਸਿਮਰਨ : ਗੁਰਜੋਤ ਤੁਸੀ ਚਾਹੁੰਦੇ ਓਹ ਉਸ ਦਿਨ ਮੈ ਆਪਣੇ ਮਾਪਿਆਂ ਕੋਲ ਝੂਠ ਬੋਲ ਕੇ ਆਵਾ ਤੁਹਾਡੇ ਕੋਲ । ਤੇ ਉਸ ਦਿਨ ਅਸੀ ਓਹ ਸਭ ਕਰੀਏ ਜੌ ਇਕ ਪਤੀ ਪਤਨੀ ਵਿਚ ਹੁੰਦਾ ਹੈ । ਗੁਰਜੋਤ ਮੇਰੇ ਪਾਪਾ ਦੀ ਜਿਹੜੀ ਪੱਗ ਆ ਓਹ ਮੇਰੀ ਇੱਜ਼ਤ ਨਾਲ ਹੀ ਓਹਨਾ ਦੇ ਸਿਰ ਉੱਤੇ ਪੱਗ ਸੋਹਣੀ ਲਗਦੀ ਆ ਤੇ ਮੈ ਇਸ ਤਰਾ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਮੇਰੇ ਪਾਪਾ ਦੀ ਪੱਗ ਮੇਰੇ ਕਰ ਕੇ ਪੈਰਾ ਵਿਚ ਆ ਜਾਵੇ । ਅਗਰ ਜੋਤੀ (ਗੁਰਜੋਤ ਦੀ ਭੈਣ ) ਨੂੰ ਕੋਈ ਇਸ ਤਰਾ ਕਹੂਗਾ ਤਾਂ ਤੁਹਾਨੂੰ ਕਿਵੇਂ ਦਾ ਲਗੂਗਾ ?
ਗੁਰਜੋਤ : ਸਿਮਰਨ ਤੂੰ ਤਾਂ ਯਾਰ ਗੱਲ ਨੂੰ ਹੋਰ ਹੀ ਪਾਸੇ ਲੈ ਗਈ ਆ ਯਾਰ ਛੋਟੀ ਜਿਹੀ ਤਾਂ ਗੱਲ ਹੈ ਇਹ ।
ਸਿਮਰਨ : ਤੁਹਾਡੇ ਲਈ ਛੋਟੀ ਜਿਹੀ ਗੱਲ ਆ ਗੱਲ ਆ ਪਰ ਮੇਰੇ ਪਾਪਾ ਦੀ ਇੱਜ਼ਤ ਤੇ ਮੇਰੇ ਭਰਾ ਦੀ ਅਣਖ ਹੈ । ਤੁਹਾਡੇ ਨਾਲ ਪਿਆਰ ਕਰਨਾ ਮੈਨੂੰ ਚੰਗਾ ਲਗਿਆ ਸੀ ਤਾਂ ਕੀ ਅੱਗੇ ਜਾ ਕੇ ਤੁਹਾਡੇ ਨਾਲ ਵਿਆਹ ਕਰਵਾ ਲਵਾਂ । ਮੈ ਅਪਣੇ ਮਾਪਿਆਂ ਦੀ ਇੱਜ਼ਤ ਨਾਲ ਖੇਡ ਨਹੀਂ ਸਕਦੀ ਗੁਰਜੋਤ । ਮਾਫ਼ ਕਰਨਾ ਮੈ ਤੁਹਾਡੇ ਨਾਲ ਹੁਣ ਇਹ ਰਿਸ਼ਤਾ ਨਹੀਂ ਨਿਭਾ ਸਕੁਗੀ । ਕਿਉੰਕਿ ਛੋਟੀ ਜਿਹੀ ਗੱਲ ਤੁਹਾਡੀ ਕਿਸੀ ਦੀ ਇੱਜ਼ਤ ਦਾ ਸਵਾਲ ਆ । ਇਹ ਕਹਿ ਸਿਮਰਨ ਓਥੋਂ ਉੱਠ ਸਿੱਧਾ ਆਪਣੇ ਘਰ ਵਲ ਨੂੰ ਚਲੇ ਗਈ ।