ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ
ਸ਼ਹੀਦੀ 3 ਮਾਰਚ 1991
ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ ਦਾ ਜਨਮ ਸਰਦਾਰ ਤਰਸੇਮ ਸਿੰਘ ਜੀ ਦੇ ਘਰ ਬੀਬੀ ਕੰਵਲਜੀਤ ਕੌਰ ਜੀ ਦੀ ਸੁਭਾਗੀ ਕੁੱਖੋਂ 17 ਮਾਰਚ 1963 ਨੂੰ ਪਿੰਡ ਕਾਹਲਵਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ । ਭਾਈ ਸਾਹਿਬ ਜੀ ਹੋਰੀਂ ਪੰਜ ਭਰਾ ਭਾਈ ਸੁਰਿੰਦਰਪਾਲ ਸਿੰਘ ,ਭਾਈ ਬਲਵਿੰਦਰ ਸਿੰਘ ਧਰਮੀ ਫੌਜ਼ੀ ,ਭਾਈ ਲਖਵਿੰਦਰ ਸਿੰਘ ,ਰੁਪਿੰਦਰ ਸਿੰਘ ਪਰਮਬੀਰ ਸਿੰਘ ਤੇ ਦੋ ਭੈਣਾਂ ਹਰਵਿੰਦਰ ਕੌਰ ਤੇ ਬਲਜੀਤ ਕੌਰ ਸਨ । ਭਾਈ ਸੁਰਿੰਦਰਪਾਲ ਸਿੰਘ ਜੀ ਆਪ ਸਭ ਤੋਂ ਵੱਡੇ ਸਨ ।ਭਾਈ ਸਾਹਿਬ ਜੀ ਦੇ ਨਾਲ -ਨਾਲ ਉਨ੍ਹਾਂ ਦੇ ਦੋ ਛੋਟੇ ਭਰਾ ਵੀ ਸੰਘਰਸ਼ ਵਿੱਚ ਕੁੱਦੇ ਸਨ । ਇਨ੍ਹਾਂ ਤਿੰਨਾਂ ਵੱਡੇ ਭਰਾਵਾਂ ਨੇ ਕੌਮ ਦੀ ਚੜ੍ਹਦੀ ਕਲਾ ਅਤੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਤੇ ਪਹਿਰਾ ਦਿੱਤਾ । ਭਾਈ ਸਾਹਿਬ ਜੀ ਅੱਠਵੀਂ ਜਮਾਤ ਤੱਕ ਆਪਣੇ ਪਿੰਡ ਦੇ ਸਕੂਲ ਹੀ ਪੜੇ ਸਨ ਫਿਰ 1977 ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ ਪੜਨ ਲਈ ਚਲੇ ਗਏ, ਤੇ ਫਿਰ ਇੱਥੇ ਹੀ ਬਾਂਰਵੀ ਜਮਾਤ ਤੱਕ ਪੜਾਈ ਪੂਰੀ ਕੀਤੀ । ਜੂਨ 1984 ਦੇ ਹਮਲੇ ਅਤੇ ਫਿਰ ਨਵੰਬਰ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਸਿੱਖ ਨੌਜਵਾਨ ਪੂਰੀ ਤਰ੍ਹਾਂ ਸਿੱਖ ਸੰਘਰਸ਼ ਵਿੱਚ ਉੱਤਰ ਆਏ ।ਇਸ ਤੋਂ ਪਹਿਲਾਂ ਭਾਈ ਸੁਰਿੰਦਰਪਾਲ ਸਿੰਘ ਦੇ ਛੋਟੇ ਭਰਾ ਭਾਈ ਲਖਵਿੰਦਰ ਸਿੰਘ ਵੀ ਜੋ 1986 ਤੋਂ ਖਾੜਕੂ ਸਫ਼ਾ ਵਿੱਚ ਸ਼ਾਮਲ ਸੀ ,ਉਨ੍ਹਾਂ ਨੂੰ BSF ਦੇ ਕਮਾਂਡਰ ਕੇ.ਕੇ.ਸ਼ਰਮਾ ਨੇ ਗ੍ਰਿਫ਼ਤਾਰ ਕੀਤਾ ਅਤੇ ਅਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਈ ਸਾਹਿਬ ਨੂੰ ਪਿੰਡ ਅੱਠਵਾਲ ਵਿੱਚ BSF ਦੇ ਹੈੱਡ ਕੁਆਟਰ ਵਿੱਚ ਲਿਜਾਇਆ ਗਿਆ , ਜਿੱਥੇ ਭਾਈ ਲਖਵਿੰਦਰ ਸਿੰਘ ਉੱਪਰ 15 ਦਿਨ ਅੰਤਾਂ ਦਾ ਤਸ਼ੱਸਦ ਕੀਤਾ ਗਿਆ ,ਉਸ ਤੋਂ ਬਾਅਦ ਭਾਈ ਸਾਹਿਬ ਨੂੰ ਸ੍ਰੀ ਹਰਗੋਬਿੰਦਪੁਰ ਥਾਣੇ ਲਿਜਾਇਆ ਗਿਆ , ਜਿੱਥੇ ਬਲਦੇਵ ਸਿੰਘ ਥਾਣੇਦਾਰ ਨੇ ਭਾਈ ਸਾਹਿਬ ਉੱਪਰ ਪਿੰਡ ਬੋਲੇਵਾਲ ਦਾ ਝੂਠਾ ਪੁਲਿਸ ਮੁਕਾਬਲਾ ਪਾ ਕੇ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਸ਼ਹੀਦ ਭਾਈ ਕਮਲਜੀਤ ਸਿੰਘ ਉਰਫ਼ ਵਾਹਿਗੁਰੂ ਨੇ ਕੇ.ਕੇ.ਸ਼ਰਮਾ ਦਾ ਸੋਧਾ ਲਾਇਆ ਸੀ । 10 ਮਹੀਨੇ ਜ਼ੇਲ੍ਹ ਕੱਟਣ ਤੋਂ ਬਾਅਦ ਭਾਈ ਸਾਹਿਬ ਜਦੋਂ ਬਾਹਰ ਆਏ ਤਾਂ ਫਿਰ ਕੌਮੀ ਸੇਵਾ ਵਿੱਚ ਜੁੱਟ ਗਏ , ਥੋੜ੍ਹਾ ਸਮਾਂ ਲੰਘਣ ਤੋਂ ਬਾਅਦ 1987 ਵਿੱਚ ਭਾਈ ਸਾਹਿਬ ਕਿਸੇ ਕਾਰਜ ਲਈ ਆਪਣੀ ਪੱਗ ਬਟਾਲੇ ਕਿਸੇ ਹੋਟਲ ਵਿੱਚ ਰੱਖ ਕੇ ਕਿਤੇ ਗਏ ਸੀ ਉਸ ਹੋਟਲ ਵਾਲੇ ਨੂੰ ਭਾਈ ਸਾਹਿਬ ਬਾਰੇ ਪਤਾ ਹੋਣ ਕਰਕੇ ਉਸਨੇ ਭਾਈ ਸਾਹਿਬ ਜੀ ਦੀ ਮੁਖ਼ਬਰੀ ਕਰ ਦਿੱਤੀ ਜਦੋਂ ਭਾਈ ਸਾਹਿਬ ਵਾਪਿਸ ਆਏ ਤਾਂ ਉੱਥੇ ਸਿਵਲ ਵੈਨ ਖੜ੍ਹੀ ਸੀ ਜੋ ਪੁਲਿਸ ਦੀ ਸੀ , ਉੱਥੇ ਐੱਸ ਐੱਚ ਓ ਡਾਕਟਰ ਬਿਕਰਮਜੀਤ ਸਿੰਘ ਸਿਟੀ ਥਾਣਾ ਬਟਾਲੇ ਦਾ ਉਸਨੇ ਭਾਈ ਲਖਵਿੰਦਰ ਸਿੰਘ ਨੂੰ ਚੱਕ ਲਿਆ ਅਤੇ ਦੋ ਦਿਨ ਭਾਈ ਸਾਹਿਬ ਨੂੰ ਸਿਟੀ ਥਾਣਾ ਬਟਾਲੇ ਵਿੱਚ ਰੱਖਿਆ ਅਤੇ ਫਿਰ ਬੀਕੋ ਬਟਾਲਾ ਵਿੱਚ ਭੇਜ ਦਿੱਤਾ , ਜਿੱਥੇ ਡੀ ਐੱਸ ਪੀ ਡਾਕਟਰ ਦਿਲਾਵਰ ਸਿੰਘ ਸੀ ਉਸਨੇ ਬੀਕੋ ਵਿੱਚ ਭਾਈ ਸਾਹਿਬ ਨੂੰ ਬਹੁਤ ਇੰਨਟੈਰੋਗੇਟ ਕੀਤਾ , ਜਿੱਥੇ ਇੰਨਟੈਰੋਗੇਟ ਦੌਰਾਨ ਭਾਈ ਲਖਵਿੰਦਰ ਸਿੰਘ ਜੀ ਦੀ ਇੱਕ ਲੱਤ ਤੋੜ ਦਿੱਤੀ ਗਈ ਅਤੇ ਫਿਰ ਉਸ ਤੋਂ ਬਾਅਦ ਭਾਈ ਸਾਹਿਬ ਨੂੰ ਜ਼ੇਲ੍ਹ ਵਿੱਚ ਭੇਜ ਦਿੱਤਾ ਗਿਆ ।ਭਾਈ ਸਾਹਿਬ ਦੇ ਜ਼ੇਲ੍ਹ ਜਾਣ ਤੋਂ ਬਾਅਦ ਪੁਲਿਸ ਨੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ । ਆਏ ਦਿਨ ਪੁਲਿਸ ਘਰ ਆਉਂਦੀ ਪਰਿਵਾਰ ਨੂੰ ਵੀ ਤੰਗ ਕਰਦੀ ਚੁੱਲ੍ਹੇ ਤੇ ਚਾਹ ਬਣ ਰਹੀ ਹੁੰਦੀ ਪੁਲਿਸ ਆਉਂਦੀ ਚਾਹ ਪੀਂਦੀ ਪਰਿਵਾਰ ਨੂੰ ਤੰਗ ਕਰਦੀ ਭਾਂਡੇ ਮੂਧੇ ਮਾਰਦੀ ਤੇ ਚਲੇ ਜਾਂਦੀ ,ਪਰਿਵਾਰ ਉਸੇ ਤਰ੍ਹਾਂ ਭੁੱਖਾ ਭਾਣਾ ਵਿਲਕਦਾ ਰਹਿੰਦਾ , ਕਈ ਤਰ੍ਹਾਂ ਦੀਆਂ ਔਕੜਾਂ ਮੁਸ਼ਿਕਲਾਂ ਆਉਣ ਤੋਂ ਬਾਅਦ ਪੁਲਿਸ ਦੇ ਅੱਤਿਆਚਾਰ ਤੋਂ ਦੁਖੀ ਹੋ ਕੇ ਭਾਈ ਸਾਹਿਬ ਦੇ ਵੱਡੇ ਭਰਾ ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ ਵੀ ਆਪਣਾ ਘਰ ਬਾਹਰ ਛੱਡ ਆਏ , ਅਤੇ ਸ਼ਹੀਦ ਭਾਈ ਡਾਕਟਰ ਦਿਲਬਾਗ ਸਿੰਘ ਕੱਥੂਨੰਗਲ ,ਲੈਫ਼ਟੀਨੈੱਟ ਜਰਨਲ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ,ਸ਼ਹੀਦ ਭਾਈ ਖਜਾਨ ਸਿੰਘ ਸੱਤੋਵਾਲ,ਸ਼ਹੀਦ ਭਾਈ ਕੁਲਵਿੰਦਰ ਸਿੰਘ ਕਾਲਾ ,ਸ਼ਹੀਦ ਭਾਈ ਗੁਰਮੀਤ ਸਿੰਘ ਮੀਤਾ ,ਸ਼ਹੀਦ ਭਾਈ ਬਿੱਟਾ ਜੀ ਤੇ ਹੌਰ ਅਨੇਕਾਂ ਸਿੰਘਾਂ ਦੇ ਨਾਲ ਉਹਨਾਂ ਦੀ ਜਥੇਬੰਦੀ ਦਸਮੇਸ਼ ਰੈਜੇਮੈਂਟ ਵਿੱਚ ਸ਼ਾਮਲ ਹੋ ਗਏ ।ਭਾਈ ਸਾਹਿਬ ਹੋਰਾਂ ਕਾਫ਼ੀ ਵੱਡੇ -ਵੱਡੇ ਐਕਸ਼ਨ ਕੀਤੇ ਅਤੇ ਅਨੇਕਾਂ ਦੁਸਟਾਂ ਦੀ ਸੁਧਾਈ ਕੀਤੀ ਅਤੇ ਸਭ ਤੋਂ ਪਹਿਲਾਂ ਐਕਸ਼ਨ ਬਟਾਲੇ ਦੇ ਉਮਰਪੁਰਾ ਬੱਸ ਅੱਡੇ ਵਿੱਚ ਬੱਸ ਤੋਂ ਉਤਾਰ ਕੇ ਹਰਪ੍ਰੀਤ ਕੈਂਟ ਦਾ ਸੋਧਾ ਲਾਇਆ ਇਹ ਸਿੰਘਾਂ ਦੀਆਂ ਮੁਖ਼ਬਰੀਆਂ ਕਰਦਾ ਸੀ ,ਉਸ ਤੋਂ ਬਾਅਦ ਪਾਪੀ ਪੂਲੇ ਨਿਹੰਗ ਕੋਲੋਂ ਗੁਰਦੁਆਰੇ ਛਡਾਉਣ ਲਈ ਪਾਪੀ ਪੂਲੇ ਨਿਹੰਗ ਨਾਲ ਵੀ ਮੱਥਾ ਲਾਇਆ । ਭਾਈ ਸੁਰਿੰਦਰਪਾਲ ਸਿੰਘ , ਨਿਹੰਗ ਬਾਬਾ ਦੀਪ ਸਿੰਘ ਤੇ ਹੋਰ ਅਨੇਕਾਂ ਸਿੰਘਾਂ ਨੇ ਪਾਪੀ ਪੂਲੇ ਨਿਹੰਗ ਤੋਂ ਸ੍ਰੀ ਹਰਗੋਬਿੰਦਪੁਰ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਵੀ ਪੂਲੇ ਨਿਹੰਗ ਤੋਂ ਅਜ਼ਾਦ ਕਰਵਾਉਣ ਲਈ ਜਦੋਂ ਉਸ ਨਾਲ ਮੱਥਾ ਲਾਇਆ ਤਾਂ ਪਿੰਡ ਦੇ ਲੋਕਾਂ ਦੇ ਸਹਿਯੋਗ ਦੇਣ ਤੋਂ ਬਾਅਦ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਨੂੰ ਅਜ਼ਾਦ ਕਰਵਾਇਆ ਗਿਆ ।ਇੱਕ ਵਾਰ ਭਾਈ ਸਾਹਿਬ ਤੇ ਭਾਈ ਗੁਰਮੀਤ ਸਿੰਘ ਬੱਬਰ ਨੇ ਰਲ ਮਿਲਣਾ ਕਰਕੇ ਬੀਲਾ ਬੱਜੂ ਚੌਕੀ ਤੇ ਵੀ ਹਮਲਾ ਕੀਤਾ ਸੀ ।ਤੇ ਉਸ ਤੋਂ ਬਾਅਦ ਸਿੱਧਵਾਂ ਚੌਕੀ ਤੇ ਵੀ ਹਮਲਾ ਕਰਿਆ ਅਤੇ ਉੱਥੇ ਸਿੰਘਾਂ ਦੀ ਪੁਲਿਸ ਕੋਲੋਂ ਮੁਖ਼ਬਰੀ ਕਰਨ ਵਾਲੀਆਂ ਚਾਰ ਔਰਤਾਂ ਦਾ ਵੀ ਸੋਧਾ ਲਾਇਆ । ਇਹ ਸਾਰਾ ਦਿਨ ਸਿੰਘਾਂ ਦੀ ਪੈਰਵਾਈ ਕਰਦੀਆਂ ਜੋ ਵੀ ਪਿੰਡ ਵਿੱਚ ਖਾੜਕੂ ਸਿੰਘ ਆਉਂਦੇ ਸਨ ,ਉਹਨਾਂ ਦਾ ਧਿਆਨ ਰੱਖਦੀਆਂ ਤੇ ਸ਼ਾਮ ਨੂੰ ਇਹ ਚੌਕੀ ਜਾ ਬੈਠਦੀਆਂ ਤੇ ਟੌਟੀ ਕਰਦੀਆਂ ਸਨ ਇਸੇ ਕਰਕੇ ਸਿੰਘਾਂ ਨੇ ਇਨ੍ਹਾਂ ਦਾ ਸੋਧਾ ਲਾਇਆ । ਓਧਰ ਦੂਜੇ ਪਾਸੇ ਭਾਈ ਸਾਹਿਬ ਦੇ ਛੋਟੇ ਭਰਾ ਧਰਮੀ ਫੌਜੀ ਭਾਈ ਬਲਵਿੰਦਰ ਸਿੰਘ ਵੀ ਕੌਮ ਲਈ ਸੇਵਾ ਕਰਨ ਦੀ ਭਾਵਨਾ ਨੂੰ ਲੈ ਕੇ ਸ਼੍ਰੀ ਨਗਰ ਪਟਨ ਤੋਂ 2 ਫਰਵਰੀ 1991 ਨੂੰ ਅਸਲਾ ਲੈ ਕੇ ਆਰਮੀ ਵਿੱਚੋਂ ਭਕੌੜੇ ਹੋ ਗਏ ,ਧਰਮੀ ਫੌਜੀ ਭਾਈ ਬਲਵਿੰਦਰ ਸਿੰਘ ( Twenty two ਫੀਲਡ ਰੈਜ਼ੀਮੈਂਟ ਦੇ ਜਵਾਨ ਸਨ )ਭਾਈ ਸਾਹਿਬ ਆਰਮੀ ਵਿੱਚ ਡਿਊਟੀ ਕਰਦੇ ਸਮੇਂ ਛੁੱਟੀ ਆਉਣ ਤੇ ਵੀ ਖਾੜਕੂ ਸਿੰਘਾਂ ਨਾਲ ਰਲਕੇ ਗੁਪਤ ਤੌਰ ਤੇ ਸੇਵਾ ਕਰਦੇ ਰਹੇ ਹਨ । ਭਾਈ ਸਾਹਿਬ ਦੇ ਅਸਲਾ ਲੈਕੇ ਭਕੌੜੇ ਹੋਣ ਤੋਂ 3/4 ਦਿਨ ਬਾਅਦ ਭਾਈ ਸਾਹਿਬ ਨੂੰ ( ਲੱਖਣਪੁਰ ਪਠਾਨਕੋਟ )ਤੋਂ ਘੇਰਾਬੰਦੀ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ । ਗ੍ਰਿਫਤਾਰ ਕਰਨ ਤੋਂ ਬਾਅਦ ਭਾਈ ਸਾਹਿਬ ਨੂੰ ਆਰਮੀ ਦੁਆਰਾ ਸ੍ਰੀ ਨਗਰ ਆਰਮੀ ਦੇ ਕੁਆਟਰ ਗਾਰਡ ਵਿਖੇ ਲਿਜਾਇਆ ਗਿਆ ਅਤੇ ਤਫਤੀਸ਼ ਕੀਤੀ ਗਈ ਤਫਤੀਸ਼ ਦੌਰਾਨ ਕਈ ਤਰਾਂ ਨਾਲ ਇੰਨਟੈਰੋਗੇਟ ਕੀਤਾ ਗਿਆ ਫਿਰ ਅਹਿਮਦਾਨਗਰ ਭੇਜ ਦਿੱਤਾ ਗਿਆ ਜਿੱਥੇ ਆਰਮੀ ਦੀ ਜ੍ਹੇਲ ਵਿੱਚ ਫਿਰ ਕੁਆਟਰ ਗਾਰਡ ਰੱਖਿਆ ਗਿਆ ਫਿਰ ਅਹਿਮਦਾਨਗਰ ਤੋਂ ਬਾਅਦ ਚੀਫ਼ ਆੱਫ਼ ਆਰਮੀ ਹੈੱਡ ਕੁਆਟਰ ਪੇਸ਼ ਕੀਤਾ ਗਿਆ ਜਿੱਥੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ । ਸਜ਼ਾ ਸੁਣਾਉਣ ਤੋਂ ਬਾਅਦ ਭਾਈ ਸਾਹਿਬ ਨੂੰ ਸਭ ਤੋਂ ਪਹਿਲਾਂ ਸੰਗਰੂਰ ਫਿਰ ਫਿਰੋਜ਼ਪੁਰ ਤੇ ਫਿਰ ਪਟਿਆਲੇ ਜ੍ਹੇਲ ਵਿੱਚ ਭੇਜ ਦਿੱਤਾ ਗਿਆ , ਜਿੱਥੇ ਉਹਨਾਂ 10 ਸਾਲ ਦੀ ਸਜਾ ਕੱਟੀ ।ਪਟਿਆਲੇ ਜ੍ਹੇਲ ਦੌਰਾਨ ਭਾਈ ਸਾਹਿਬ ਨਾਲ ਸਿਮਰਨਜੀਤ ਸਿੰਘ ਮਾਨ ਨੇ ਵੀ ਮੁਲਾਕਾਤ ਕੀਤੀ ।ਅੱਜ ਭਾਂਵੇ ਭਾਈ ਸਾਹਿਬ ਦੇ ਆਰਥਿਕ ਹਾਲਾਤ ਬਹੁਤੇ ਠੀਕ ਨਹੀਂ ਹਨ ਫਿਰ ਵੀ ਉਹ ਚੜ੍ਹਦੀ ਕਲਾ ਵਿੱਚ ਹਨ,ਕੌਮ ਦੇ ਜੁਝਾਰੂਆਂ ਨੂੰ ਸਰੀਰਕ ਤੌਰ ਤੇ ਜ੍ਹੇਲਾਂ ਜ਼ਰੂਰ ਡੱਕ ਸਕਦੀਆਂ ਪਰ ਉਹਨਾਂ ਦੀਆਂ ਜ਼ਮੀਰਾ ਨੂੰ ਨਹੀਂ ,ਇਧਰ ਭਾਈ ਸਾਹਿਬ ਦੇ ਵੱਡੇ ਭਰਾ ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ ਵੀ ਸੰਘਰਸ਼ ਵਿੱਚ ਪੂਰੇ ਸਰਗਰਮ ਹੋ ਕੇ ਚੱਲ ਰਹੇ ਸੀ ਹਕੂਮਤ ਨਾਲ ਮੱਥਾ ਲਾਉਂਦਿਆਂ ਕੌਮ ਦੀ ਸੇਵਾ ਕਰਦਿਆਂ ਅਖ਼ੀਰ ਉਹ ਸਮਾਂ ਆ ਗਿਆ ਜਿਸ ਦੀ ਹਰ ਜੁਝਾਰੂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ ।ਭਾਈ ਸਾਹਿਬ ਤੇ ਉਨ੍ਹਾਂ ਦੇ ਇੱਕ ਸਾਥੀ ਪਿੰਡ ਲੀਰਾਂ ਦੇ ਵਿੱਚ ਅਰਾਮ ਕਰ ਰਹੇ ਸੀ ,ਤੇ ਪੁਲਿਸ ਦੀ ਕਾਲੀ ਬਿੱਲੀ ਵੱਲੋਂ ਉਨ੍ਹਾਂ ਦੀ ਮੁਖ਼ਬਰੀ ਕਰ ਦਿੱਤੀ ਗਈ । ਮੁਖ਼ਬਰੀ ਹੁੰਦਿਆਂ ਪੁਲਿਸ ਨੇ ਚਾਰੇ ਪਾਸਿਉਂ ਘੇਰਾ ਪਾ ਕੇ ਭਾਈ ਸਾਹਿਬ ਤੇ ਉਨ੍ਹਾਂ ਦੇ ਸਾਥੀ ਨੂੰ ਪਿੰਡ ਲੀਰਾਂ ਤੋਂ ਗ੍ਰਿਫ਼ਤਾਰ ਕਰ ਲਿਆ । ਪੁਲਿਸ ਦੋਵਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ ਤੋੰ ਬਾਅਦ ਢਪਈ ਇੰਟੈਰੋਗੇਟ ਸੈਂਟਰ ਲੈ ਆਈ ਤੇ ਇੱਥੇ ਅੰਤਾਂ ਦਾ ਤਸ਼ੱਸਦ ਕਰਨਾ ਸ਼ੁਰੂ ਕਰ ਦਿੱਤਾ । ਭਾਈ ਸਾਹਿਬ ਨੇ ਨਾਲਦੇ ਸਾਥੀ ਦੀ ਜ਼ਿੰਮੇਵਾਰੀ ਵੀ ਆਪਣੇ ਉੱਪਰ ਲੈਂਦੇ ਹੋਏ ਬੋਲਿਆ ਇਸਨੂੰ ਕੁਝ ਨਹੀਂ ਪਤਾ ਮੈਂ ਇਸਨੂੰ ਖੇਤਾਂ ਵਿੱਚੋਂ ਕੰਮ ਕਰਦੇ ਨੂੰ ਆਪਣੇ ਨਾਲ ਲੈ ਕੇ ਆਇਆ ਹਾਂ । ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਲੈਣ ਤੋਂ ਬਾਅਦ ਪੁਲਿਸ ਨੇ ਉਸ ਸਿੰਘ ਨੂੰ ਛੱਡ ਦਿੱਤਾ ਤੇ ਭਾਈ ਸਾਹਿਬ ਉੱਪਰ ਭਾਰੀ ਤਸ਼ੱਸਦ ਕਰਨਾ ਜਾਰੀ ਰੱਖਿਆ । ਪਰ ਭਾਈ ਸਾਹਿਬ ਨੇ ਮੁੱਖ ਤੋਂ ਸੀ ਨਾ ਉਚਾਰਦੇ ਹੋਏ ਪੁਲਿਸ ਨੂੰ ਜਥੇਬੰਦੀ ਬਾਰੇ ਕੁਝ ਨਾ ਦੱਸਿਆ , ਪੁਲਿਸ ਨੇ ਤਸ਼ੱਸਦ ਵਾਲੇ ਸਾਰੇ ਹੱਦਾਂ ਬੰਨੇ ਟੱਪ ਲਏ ,ਜਦੋਂ ਪੁਲਿਸ ਨੂੰ ਕੁਝ ਨਾ ਮਿਲਿਆ ਤਾਂ ਅਖ਼ੀਰ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ । ਅਤੇ ਅਗਲੇ ਦਿਨ 3 ਮਾਰਚ 1991 ਨੂੰ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਦਿਖਾ ਦਿੱਤਾ ਗਿਆ ।ਦਾਸ ਜਸਪ੍ਰੀਤ ਸਿੰਘ ਪੰਥ ਦਰਦੀ ਪਰਿਵਾਰ ਦੀ ਇਸ ਮਹਾਨ ਕੁਰਬਾਨੀ ਨੂੰ ਸਿਰ ਝੁਕਾਉਂਦਾ ਹੈ ।
ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ ਜੀ ਦੀ ਸ਼ਹਾਦਤ ਨੂੰ ਕੋਟਿਨ -ਕੋਟਿ ਪ੍ਰਣਾਮ ।
🖌️ ਦਾਸ -ਜਸਪ੍ਰੀਤ ਸਿੰਘ ਪੰਥ ਦਰਦੀ ।