“ਕਾਹਨੂੰ ਭੈਣੇ ਨਿੱਤ ਹੀ ਪੀਕੇ ਆ ਜਾਂਦਾ ਤੀਂਗਾ। ਆਕੇ ਗ੍ਰੇਜੀ ਬੋਲਦਾ। ਤੇ ਭੈਣੇ ਗੱਲ ਗੱਲ ਤੇ ਧੋਲ ਧੱਫਾ ਵੀ ਕਰਦਾ। ਜੁਆਕ ਵੀ ਡਰਦੇ ਅੰਦਰ ਵੜ ਜਾਂਦੇ ਤੀਂਗੇ। ਮੈਂ ਚੁੱਪ ਤੀਂ ਖੌਰੇ ਸੁਧਰ ਜੂ।”
“ਅੱਛਾ।”
” ਓਦਣ ਵੀ ਪੀ ਕੇ ਆ ਗਿਆ। ਉਸ ਦਿਨ ਘਰੇ ਦਾਲ ਮੁੱਕੀ ਹੋਈ ਤੀਂ। ਮੈਂ ਰੋਟੀਆਂ ਥੱਪਤੀਆ। ਜੁਆਕ ਚੱਟਣੀ ਨਾਲ ਖ਼ਾਕੇ ਸੋਂ ਗਏ। ਇਹ ਰੱਜਿਆ ਆਇਆ ਅਖੇ ਦਾਲ ਣੀ ਬਣਾਈ। ਹਮ ਕੋ ਚੱਟਣੀ ਅੱਛੀ ਨਹੀਂ ਲਗਤੀ। ਲੱਗਿਆ ਮੇਰੇ ਤੇ ਹੱਥ ਚੁੱਕਣ। ਮੈਂ ਵੀ ਭਖੀ ਬੈਠੀ ਤੀਂ। ਮੈਂ ਹੱਥ ਫੜ੍ਹ ਲਿਆ। ਤੇ ਭੁੰਜੇ ਸੁੱਟ ਲਿਆ। ਖੜ੍ਹਜਾ ਮੇਰੀ ਭੈਣ ਦਿਆ ਖਸਮਾਂ। ਮੈਂ ਖਵਾਉਣੀ ਹਾਂ ਤੈਨੂੰ ਮਟਰ ਪਨੀਰ। ਮਾਰ ਮਾਰ ਕੇ ਭੜਥਾ ਬਣਾਤਾ। ਜਵਾਂ ਵੀ ਣੀ ਕੁਸਕਿਆ। ਤਿੰਨ ਸੌ ਦਿਹਾੜੀ ਕਮਾਉਂਦਾ ਹੈ ਤੇਂ ਡੂਢ ਸੋ ਦੀ ਦਾਰੂ ਡੱਫ ਆਉਂਦਾ ਤੀਂ। ਫਿਰ ਆਪੇ ਉੱਠਕੇ ਗਰਨ ਦਿਨੇ ਰੋਟੀ ਵੀ ਝੁਲਸ ਲਈ। ਕੇਰਾਂ ਤਾਂ ਮੈਨੂੰ ਵੀ ਆਇਆ ਬੀ ਚੰਦ ਕੁਰੇ ਪਤੀ ਪ੍ਰਮੇਛਰ ਆ, ਕਾਹਨੂੰ ਹੱਥ ਚੁੱਕਣਾ ਤੀਂ। ਮਖਿਆ ਚਲ ਜੋ ਹੋ ਗਿਆ ਵੇਖੀ ਜਾਉ ਹੁਣ।”
“ਨਾ ਫੇਰ ਣੀ ਬੋਲਿਆ?”
ਨਾ ਭਾਈ ਓਹਦੀ ਪਿੱਠ ਸੁਣਦੀ ਐ। ਅਗਲੇ ਦਿਨ ਸਦਿਆਂ ਹੀ ਸੈਕਲ ਤੇ ਸੰਦ ਰੱਖਕੇ ਬਗ ਗਿਆ ਕੰਮ ਤੇ। ਹੁਣ ਆਉਂਦਾ ਹੀ ਤਿੰਨ ਸੌ ਰੁਪਈਆ ਮੇਰੀ ਤਲੀ ਤੇ ਰੱਖਦੂ। ਬੀੜੀਆਂ ਵਾਸਤੇ ਵੀ ਪੰਜੀ ਨਹੀਂ ਮੰਗਦਾ। ਦਾਰੂ ਤਾਂ ਓਦਣ ਦੀ ਛੱਡਤੀ।”
“ਵਾਖਰੂ ਵਾਖ਼ਰੂ” ਕਰਦੀ ਉਹ ਵੀ ਚਲੀ ਗਈ।
ਭੜਥਾ ਕੱਲਾ ਬੇਂਗੁਣ ਦਾ ਹੀ ਨਹੀਂ ਬਣਦਾ ਪਤੀ ਪਰਮੇਸ਼ਵਰ ਦਾ ਵੀ ਬਣ ਜਾਂਦਾ ਹੈ। ਉਸ ਦਿਨ ਇਹ ਮੇਰੇ ਲਈ ਨਵਾਂ ਗਿਆਨ ਤੀਂ।
#ਰਮੇਸ਼ਸੇਠੀਬਾਦਲ