ਕਾਲਜ ਪੜ੍ਹਦੇ ਸਮੇ ਮੈਂ ਰਾਸ਼ਟਰੀ ਸੇਵਾ ਯੋਜਨਾ ਯਾਨੀ ਐਨ ਐਸ ਐਸ ਨਾਲ ਜੁੜਿਆ ਰਿਹਾ ਹਾਂ। ਹਰ ਸਾਲ ਅਸੀਂ ਦਸ ਰੋਜ਼ਾ ਕੈਂਪ ਲਾਉਂਦੇ। ਪਹਿਲਾਂ ਪ੍ਰੋਫੈਸਰ ਡੀ ਕੇ ਮਿੱਤਲ ਤੇ ਫਿਰ ਪ੍ਰੋਫੈਸਰ ਰਾਧੇ ਸ਼ਾਮ ਗੁਪਤਾ ਪ੍ਰੋਗਰਾਮ ਅਫਸਰ ਹੁੰਦੇ ਸਨ। ਇੱਕ ਵਾਰੀ ਸਾਡਾ ਕੈਂਪ ਪਿੰਡ ਫਤੂਹੀਵਾਲਾ ਵਿਖੇ ਲੱਗਿਆ। ਚਾਹੇ ਇਹ ਦਿਨ ਰਾਤ ਦਾ ਕੈਂਪ ਸੀ ਪਰ ਅਸੀਂ ਸ਼ਾਮੀ ਘਰ ਆ ਜਾਂਦੇ ਸੀ। ਕੁਝ ਕ਼ੁ ਵਲੰਟੀਅਰ ਰਾਤੀ ਉਥੇ ਰੁੱਕ ਜਾਂਦੇ ਸਨ। ਉਸਦੇ ਦੇ ਅਲੱਗ ਅਲੱਗ ਕਾਰਣ ਹੁੰਦੇ ਸਨ। ਇੱਕ ਦਿਨ ਮੈਂ ਸਵੇਰੇ ਫਤੂਹੀ ਵਾਲੇ ਪਿੰਡ ਸਾਈਕਲ ਤੇ ਜਾਣ ਦੀ ਬਜਾਇ ਰਿਕਸ਼ੇ ਤੇ ਜਾਣ ਬਾਰੇ ਸੋਚਿਆ। ਮੇਰਾ ਦੋਸਤ Sham Chugh ਵੀ ਮੇਰੇ ਨਾਲ ਸੀ। ਅਸੀਂ ਪੰਜ ਰੁਪਏ ਵਿਚ ਸਾਲਮ ਰਿਕਸ਼ਾ ਕਰ ਲਿਆ। ਰਿਕਸ਼ੇ ਵਾਲਾ ਵੀ ਸਾਡੀ ਹੀ ਉਮਰ ਦਾ ਸੀ। ਪਤਾ ਨਹੀਂ ਕਿਉਂ ਸਾਡਾ ਦਿਲ ਰਿਕਸ਼ਾ ਚਲਾਉਣ ਨੂੰ ਕੀਤਾ। ਫਿਰ ਅਸੀਂ ਖੁਦ ਰਿਕਸ਼ਾ ਚਲਾਇਆ। ਰਿਕਸ਼ੇ ਵਾਲੇ ਨੇ ਬਹੁਤ ਨਾ ਨੁਕਰ ਕੀਤੀ। ਪਰ ਸਾਨੂੰ ਰਿਕਸ਼ਾ ਚਲਾਉਣ ਦੀ ਲਲਕ ਸੀ। ਅਸੀਂ ਦੋਨੇ ਦੋਸਤ ਵਾਰੀ ਵਾਰੀ ਰਿਕਸ਼ਾ ਚਲਾਉਂਦੇ ਹੋਏ ਕੈਂਪ ਵਾਲੀ ਜਗ੍ਹਾ ਤੇ ਪਹੁੰਚ ਗਏ। ਉਥੇ ਜਾਕੇ ਅਸੀਂ ਰਿਕ੍ਸ਼ੇਵਾਲੇ ਨੂੰ ਨਾਸ਼ਤਾ ਕਰਵਾਇਆ। ਸਾਡੇ ਨਾਲ ਉਸਦੀ ਦੋਸਤੀ ਹੋ ਗਈ ਤੇ ਉਸ ਦਾ ਓਥੇ ਹੀ ਜੀਅ ਲੱਗ ਗਿਆ। ਸਾਰਾ ਦਿਨ ਉਹ ਸਾਡੇ ਨਾਲ ਪਿੰਡ ਹੀ ਰਿਹਾ। ਦੁਪਹਿਰ ਦੀ ਰੋਟੀ ਉਸਨੇ ਸਾਡੇ ਨਾਲ ਹੀ ਖਾਧੀ। ਤੇ ਸ਼ਾਮੀ ਸਾਨੂੰ ਨਾਲ ਲੈ ਕੇ ਹੀ ਉਹ ਵਾਪਿਸ ਆਇਆ। ਅਸੀਂ ਉਸਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਇਨਕਾਰ ਕਰ ਦਿੱਤਾ। ਉਸ ਦਿਨ ਉਸਦੀ ਦਿਹਾੜੀ ਮਰ ਗਈ। ਪਰ ਓਹ ਫਿਰ ਵੀ ਖੁਸ਼ ਸੀ। ਫਿਰ ਉਹ ਜਦੋ ਵੀ ਮਿਲਦਾ ਬੜਾ ਖੁਸ਼ ਹੋਕੇ ਮਿਲਦਾ। ਉਹ ਕੈਂਪ ਤੇ ਰਿਕਸ਼ੇ ਵਾਲਾ ਇੱਕ ਯਾਦ ਬਣ ਗਿਆ।
#ਰਮੇਸ਼ਸੇਠੀਬਾਦਲ
9876627233