ਸਰਦਾਰ ਮਨਮੋਹਨ ਸਿੰਘ ਦਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਪਰ ਉਹਨਾਂ ਦਾ ਰਿਮੋਟ 10 ਜਨਪਥ ਦੇ ਹੱਥ ਵਿਚ ਹੀ ਰਿਹਾ। ਜਿਵੇਂ ਮੋਦੀ ਜੀ ਦਾ ਰਿਮੋਟ ਨਾਗਪੁਰ ਤੋਂ ਕੰਮ ਕਰਦਾ ਹੈ। ਇੱਕ ਵਾਰੀ ਦੋ ਜਵਾਨ ਛੋਰੀਆਂ ਜਿੰਨਾ ਨੇ ਕੁਝ ਕੈਮੀਕਲ ਪਦਾਰਥ ਦਾ ਸੇਵਨ ਕੀਤਾ ਸੀ। ਸਰਦਾਰ ਮਨਮੋਹਨ ਸਿੰਘ ਦੇ ਸਰਕਾਰੀ ਬੰਗਲੇ ਵਿਚ ਘੁਸ ਆਈ। ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਦਬੋਚ ਲਿਆ। ਤੇ ਪੁਲਸੀਆ ਕਾਰਵਾਈ ਸ਼ੁਰੂ ਕਰ ਦਿੱਤੀ। ਪਰ ਸਰਦਾਰ ਸਾਹਿਬ ਨੇ ਦਖਲ ਅੰਦਾਜ਼ੀ ਕਰਕੇ ਉਹਨਾਂ ਬੀਬੀਆਂ ਨੂੰ ਰਿਹਾ ਕਰਵਾ ਦਿੱਤਾ। ਮੀਡੀਆ ਵਿਚ ਬਹੁਤ ਚਰਚਾ ਹੋਈ। ਹੱਥ ਵਿਚ ਮਾਇਕ ਫੜ੍ਹੀ ਕਿਸੇ ਪਤਰਕਾਰ ਨੇ ਪ੍ਰਧਾਨ ਮੰਤਰੀ ਜੀ ਕੋਲੋਂ ਇਸ ਦਾ ਕਾਰਨ ਪੁੱਛਿਆ। ਕਹਿੰਦੇ ਯਾਰ ਜੋ ਵੀ ਪ੍ਰਧਾਨ ਮੰਤਰੀ ਨਿਵਾਸ ਆਉਂਦਾ ਹੈ ਸਾਂਸਦ ਮੰਤਰੀ ਰਾਜਪਾਲ ਵਿਧਾਇਕ ਪਾਰਟੀ ਪ੍ਰਧਾਨ ਸੂਬਾ ਪ੍ਰਧਾਨ ਇਥੋਂ ਤੱਕ ਕਿ ਮੇਰੇ ਘਰੇ ਕੰਮ ਵਾਲੀ ਆਇਆ ਵੀ ਉਹ ਵਾਇਆ ਦਸ ਜਨ ਪਥ ਹੀ ਆਉਂਦੇ ਹਨ। ਇਹਨਾਂ ਪਹਿਲੇ ਮਹਿਮਾਨ ਹਨ ਜੋ ਸਿਧੇ ਆਏ ਹਨ। ਸਰਦਾਰ ਮਨਮੋਹਨ ਸਿੰਘ ਜੀ ਦੇ ਦਿਲ ਦਾ ਦਰਦ ਬਾਹਰ ਆਇਆ। ਪਤਰਕਾਰ ਨੂੰ ਕੋਈ ਅਗਲਾ ਸਵਾਲ ਨਹੀਂ ਸੁਝਿਆ।`
(ਤੁਹਾਨੂੰ ਕੀ ਲਗਦਾ ਹੈ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੇ ਇੰਨਾ ਵੱਡਾ ਬਿਆਨ ਦਿੱਤਾ ਹੋਵੇਗਾ। ਇੰਨੇ ਸ਼ਬਦ ਤਾਂ ਉਹ ਆਪਣੇ ਦਸ ਸਾਲ ਦੇ ਕਾਰਜਕਾਲ ਵਿੱਚ ਨਹੀਂ ਬੋਲੇ। ਐਵੇਂ ਨਾ ਸੁਣੀ ਸੁਣਾਈ ਗੱਲਾਂ ਤੇ ਵਿਸ਼ਵਾਸ ਕਰਿਆ ਕਰੋ।
(ਊਂ ਗੱਲ ਹੈ ਇੱਕ)
#ਰਮੇਸ਼ਸੇਠੀਬਾਦਲ