ਕਈ ਲੋਕਾਂ ਦੀ ਬੋਲਬਾਣੀ ਮਿਸ਼ਰੀ ਵਰਗੀ ਹੁੰਦੀ ਹੈ ਤੇ ਕਈਆਂ ਦਾ ਨਾਮ ਮਿਸ਼ਰੀ ਹੁੰਦਾ ਹੈ ਪਰ ਉਂਜ ਹੁੰਦੇ ਕੌੜ ਤੁੰਮੇ ਵਰਗੇ ਹੀ ਹਨ। ਗੱਲ ਮਿਸ਼ਰੀ ਦੀ ਕਰਦੇ ਸੀ।
ਮੇਰੇ ਦਾਦਾ ਜੀ ਆਪਣੇ ਸਿਰਹਾਣੇ ਮਿਸ਼ਰੀ ਰੱਖਦੇ ਸਨ। ਸਿੱਟਾ ਮਿਸ਼ਰੀ ਜਿਸ ਨੂੰ ਧਾਗੇ ਵਾਲੀ ਮਿਸ਼ਰੀ ਵੀ ਆਖਦੇ ਹਨ। ਉਹ ਥੋੜੀ ਜਿਹੀ ਮਿਸ਼ਰੀ ਨੂੰ ਗਿੱਲੀ ਲੀਰ ਵਿੱਚ ਲਪੇਟਕੇ ਚੁੱਲ੍ਹੇ ਵਿੱਚ ਸੁੱਟ ਦਿੰਦੇ। ਅੱਗ ਅਤੇ ਭੁੱਬਲ ਦੀ ਅੱਗ ਦੇ ਸੇਕ ਨਾਲ ਉਪਰਲੀ ਲੀਰ ਮੱਚ ਜਾਂਦੀ ਅਤੇ ਮਿਸ਼ਰੀ ਵੀ ਭੁੰਨੀ ਜਾਂਦੀ। ਫਿਰ ਉਸ ਮਿਸ਼ਰੀ ਦੇ ਛੋਟੇ ਛੋਟੇ ਟੁਕੜੇ ਕਰਕੇ ਉਹ ਸਿਰਹਾਣੇ ਥੱਲ੍ਹੇ ਰੱਖ ਲੈਂਦੇ। ਜਦੋਂ ਉਹਨਾਂ ਨੂੰ ਖੰਘ ਆਉਂਦੀ ਤਾਂ ਉਹ ਉਸ ਮਿਸ਼ਰੀ ਦੀ ਡਲੀ ਮੂੰਹ ਵਿੱਚ ਪਾ ਲੈਂਦੇ। ਅਸੀਂ ਵੀ ਲੰਘਦੇ ਟੱਪਦੇ ਬਾਬੇ ਕੋਲੋਂ ਮਿਸ਼ਰੀ ਮੰਗ ਲੈਂਦੇ। ਫਿਰ ਸਾਡੇ ਬੱਚੇ ਜਦੋਂ ਵੀ ਦਾਦਾ ਜੀ ਨੂੰ ਮਿਲਣ ਜਾਂਦੇ ਤਾਂ ਦਾਦਾ ਜੀ ਆਪਣੇ ਸਿਰਹਾਣੇ ਪਈ ਮਿਸ਼ਰੀ ਇਹਨਾ ਨੂੰ ਜਰੂਰ ਦਿੰਦੇ। ਇਸ ਬਹਾਨੇ ਇਹ ਬੱਚੇ ਵੀ ਖੋਰੇ ਮਿਸ਼ਰੀ ਕਰਕੇ ਹੀ ਦਾਦਾ ਜੀ ਦਾ ਮੋਂਹ ਕਰਦੇ ਸਨ।
ਅੱਜਕਲ੍ਹ ਅਜਿਹੇ ਟੋਟਕੇ ਕੋਈਂ ਨਹੀਂ ਵਰਤਦਾ।ਮਿਸ਼ਰੀ ਨੂੰ ਮਿੱਠਾ ਸਮਝਕੇ ਇਸ ਤੋਂ ਦੂਰ ਹੀ ਰਹਿੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ