ਆਮ ਤੌਰ ਤੇ ਕੁਝ ਮਰਦਾਂ ਵਲੋਂ ਪਤਨੀ ਨਾਲ ਨਿੱਕੀ-ਨਿੱਕੀ ਗੱਲ ਤੇ ਕਲੇਸ ਕਰਦੇ ਰਹਿਣਾ, ਔਰਤ ਨੂੰ ਸਭ ਕੁਝ ਕਰਦਿਆ-ਕਰਦਿਆ ਵੀ ਤਾਹਨੇ-ਮਿਹਨੇ, ਘਰ ਵਿੱਚ ਉਸਨੂੰ ਪੈਰ ਦੀ ਜੁੱਤੀ ਸਮਝਣਾ ਜਿਸ ਕਾਰਨ ਕੁੜੀਆ ਪੇਕਿਆ ਦੇ ਘਰ ਚਲੀਆ ਜਾਂਦੀਆ ਜਾਂ ਫਿਰ ਮਜਬੂਰ ਹੋ ਕੇ ਤਲਾਕ ਲੈ ਲੈਂਦੀਆ ਹਨ। ਕੁਝ ਤਾਂ ਤਸ਼ਦਦ ਨਾ ਸਹਿਣ ਕਾਰਨ ਆਤਮਹੱਤਿਆ ਕਰ ਲੈਂਦੀਆ ਹਨ।।
👉ਅੋਰਤ ਦੀ ਕਮੀ ਦਾ ਉਦੋਂ ਪਤਾ ਚਲਦਾ ਜਦੋਂ ਉਹ ਦੂਰ ਚਲੀ ਜਾਂਦੀ ਆ ਫਿਰ ਛੱਤ ਤੇ ਲੱਗੇ ਜਾਲੇ ਅਤੇ ਮਿੱਟੀ-ਘੱਟੇ ਨਾਲ ਭਰਿਆ ਘਰ ਦੇਖ ਕੇ ਜੁਬਾਨੋ ਇਹ ਬੋਲ ਨਹੀ ਨਿਕਲਦੇ ਕਿ ਖਿਲਾਰਾ ਪਾਈ ਰੱਖਦੀ ਆ ਕੋਈ ਕੰਮ ਵੀ ਕਰ ਲਿਆ ਕਰ।।
👉ਜਦੋਂ ਕਮੀਜ ਦੇ ਕਾਲਰਾਂ ਤੇ ਜੰਮੀ ਮੈਲ ਨੂੰ ਲਾਹੁਦਿਆ ਪਸੀਨੋ-ਪਸੀਨੀ ਹੋ ਜਾਂਦਾ ਉਦੋਂ ਪਤਾ ਲਗਦਾ ਔਰਤ ਕਿੰਨੀ ਮਿਹਨਤੀ ਆ।।
👉ਜਦੋਂ ਕੰਮ ਤੋਂ ਲੇਟ ਘਰ ਆਉਣਾ ਫਿਰ ਜਲਦੀ ਚ ਕੱਚੀ-ਪੱਕੀ ਸਬਜੀ-ਰੋਟੀ ਵੀ ਖਾ ਹੋ ਜਾਂਦੀ ਤੇ ਉਦੋਂ ਨਾ ਤੇ ਪਲੇਟ ਚੁੱਕ ਕੇ ਅੋਹ ਮਾਰ ਹੁੰਦੀ ਨਾ ਕਿਸੇ ਨੂੰ ਇਹ ਕਹਿ ਹੁੰਦਾ ਕਿ ਤੈਨੂੰ ਤੇਰੀ ਮਾਂ ਨੇ ਕੁਝ ਸਿਖਾਇਆ ਨਹੀ।।
👉ਔਰਤ ਦੀ ਕੀਮਤ ਦਾ ਉਦੋਂ ਪਤਾ ਲਗਦਾ ਜਦੋਂ ਬੱਚਾ ਰਾਤ ਨੂੰ ਰੋਂਦਾ ਹੈ ਤੇ ਬੇਵਸ ਹੋ ਕੇ ਉੱਠਣਾ ਪੈਂਦਾ ਹੈ ਤਾਂ ਇਹ ਵੀ ਨਹੀ ਕਿਸੇ ਨੂੰ ਕਹਿ ਸਕਦਾ ਕਿ ਨਾ ਸੌਂਦੇ ਆ ਨਾ ਸੌਂਣ ਦਿੰਦੇ ਆ। ਨਾ ਤੇਰੇ ਕੋਲੋਂ ਜਵਾਕ ਵੀ ਨਹੀ ਸਾਂਭ ਹੁੰਦਾ।।
👉ਪਤਨੀ ਦੀ ਕਮੀ ਉਦੋਂ ਮਹਿਸੂਸ ਹੁੰਦੀ ਜਦੋਂ ਰਾਤ ਨੂੰ ਕੱਲਾ ਸੁੱਤਾ ਪਿਆ ਕਰਵੱਟ ਬਦਲਦਾ ਰਹਿੰਦਾ ਤੇ ਆਲੇ-ਦੁਆਲੇ ਹੱਥ ਰਖਣ ਨੂੰ ਕੁਝ ਨਹੀ ਲੱਭਦਾ।।
👉ਜਦੋਂ ਕਿਸੇ ਗਮ ਦੇ ਬੋਝ ਥੱਲੇ ਦੱਬਿਆ ਕੱਲਾ ਬਹਿ ਕੇ ਰੋਂਦਾ ਏ ਕੋਈ ਦਰਦ ਸੁਣਨ ਵਾਲਾ ਵੀ ਨਹੀ ਹੁੰਦਾ। ਨਾ ਹੰਝੂ ਪੂੰਝਣ ਵਾਲਾ ਕੋਈ ਹੁੰਦਾ ਫਿਰ ਪਤਨੀ ਦਾ ਚੇਤਾ ਆਉਦਾ।।
ਅੰਤ ✍️✍️ ਇਹੀ ਕਹਿੰਦਾ ਕਿ ਪਤੀ ਭਾਵੇ ਅਮਲੀ, ਸ਼ਰਾਬੀ, ਲੜਾਕਾ ਜਿੱਦਾ ਦਾ ਮਰਜੀ ਹੋਵੇ ਪਰ ਜੇ ਕਿਤੇ ਪਤੀ ਬਿਮਾਰ ਹੋ ਜਾਵੇ ਤਾਂ ਪਤਨੀ ਆਪਣਾ ਸੁੱਖ-ਚੈਨ ਭੁੱਲ ਕੇ ਉਸਦੀ ਸੇਵਾ ਅਤੇ ਸੰਭਾਲ ਕਰਦੀ ਆ। ਤੇ ਰੋ-ਰੋ ਅਰਦਾਸਾ ਕਰਦੀ ਕਮਲੀ ਹੋ ਜਾਂਦੀ ਆ।। ਸੋ ਪਿਆਰ ਨਾਲ ਰਹੋ ਕਿਉਕਿ ਟੁੱਟੇ ਘਰ ਮੁੜ੍ਹ ਨਹੀ ਵੱਸਦੇ।।